Saturday, May 17Malwa News
Shadow

ਰਾਜ ਵਿਆਪੀ ਸਿਵਿਲ ਸੁਰੱਖਿਆ ਅਭਿਆਸ-ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਚੰਡੀਗੜ੍ਹ, 10 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਨਤਾ ਨੂੰ ਡਰਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ, ਸੂਬੇ ਵਿੱਚ ਸਥਿਤੀ ਕੰਟ੍ਰੋਲ ਵਿੱਚ ਹੈ। ਸਿਰਫ ਸਾਵਧਾਨੀ ਦੇ ਤੌਰ ‘ਤੇ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਜਨ ਸੁਰੱਖਿਆ ਪ੍ਰਤੀ ਪੂਰੀ ਤਰਾਂ੍ਹ ਵਚਨਬੱਧ ਹੈ। ਰਾਜ ਵਿੱਚ ਖੁਰਾਕ ਸੱਮਗਰੀ, ਦਵਾਇਆਂ, ਬਾਲਣ ਅਤੇ ਹੋਰ ਲੋੜਮੰਦ ਚੀਜਾਂ ਦੀ ਕੋਈ ਘਾਟ ਨਹੀਂ ਹੈ, ਇਸ ਲਈ ਨਾਗਰਿਕ ਕਿਸੀ ਵੀ ਪ੍ਰਕਾਰ ਦੀ ਅਫਵਾਹਾਂ ‘ਤੇ ਧਿਆਨ ਨਾ ਦੇਣ। ਸਰਕਾਰ ਹਰ ਸਥਿਤੀ ‘ਤੇ ਨਜਰ ਰੱਖੇ ਹੋਏ ਹੈ। ਮੁੱਖ ਮੰਤਰੀ ਮੌਜੂਦਾ ਹਾਲਾਤਾਂ ਦੇ ਮੱਦੇਨਜਰ ਸ਼ਨਿਵਾਰ ਨੂੰ ਵੀਡਿਓ ਕਾਨਫ੍ਰੇਂਸਿੰਗ ਰਾਹੀਂ ਡਿਪਟੀ ਕਮੀਸ਼ਨਰਾਂ, ਪੁਲਿਸ ਕਮੀਸ਼ਨਰਾਂ ਅਤੇ ਪੁਲਿਸ ਸੁਪਰੀਡੈਂਟਾਂ ਸਮੇਤ ਪ੍ਰਸ਼ਾਸਨਿਕ ਸਕੱਤਰਾਂ ਨਾਲ ਮੁੱਖ ਮੀਟਿੰਗ ਕਰ ਸੂਬੇ ਵਿੱਚ ਸਿਵਿਲ ਸੁਰੱਖਿਆ ਅਭਿਆਸ ਦੀ ਸਮੀਖਿਆ ਕਰ ਰਹੇ ਸਨ। ਮੀਟਿੰਗ ਵਿੱਚ ਵਿਭਾਗਾਂ ਵਿੱਚਕਾਰ ਤਾਲਮੇਲ ਸਥਾਪਿਤ ਕਰਦੇ ਹੋਏ ਐਮਰਜੈਂਸੀ ਰਿਸਪਾਂਸ ਅਤੇ ਸਾਵਧਾਨੀ ਉਪਾਆਂ ਨੂੰ ਮਜਬੂਤ ਕਰਨਾ ਅਤੇ ਐਮਰਜੈਂਸੀ ਮਾਮਲੇ ਵਿੱਚ ਪ੍ਰਭਾਵੀ ਪ੍ਰਤੀਕਿਰਿਆ ਯਕੀਨੀ ਕਰਨ ‘ਤੇ ਜੋਰ ਦਿੱਤਾ ਗਿਆ।
ਮੁੱਖ ਮੰਤਰੀ ਨੇ ਨਾਗਰਿਕਾਂ ਨਾਲ ਅਪੀਲ ਕੀਤੀ ਹੈ ਕਿ ਉਹ ਸੰਯਮ ਰੱਖਣ, ਖੁਰਾਕ ਸੱਮਗਰੀ ਦੀ ਜਮਾਖੋਰੀ ਤੋਂ ਬਚਣ ਅਤੇ ਕੇਵਲ ਪ੍ਰਮਾਣਿਤ ਜਾਣਕਾਰੀ ‘ਤੇ ਹੀ ਭਰੋਸਾ ਕਰਨ। ਅਫਵਾਹਾਂ ਫੈਲਾਉਣ ਵਾਲੇ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨਾਲ ਜਨਭਾਗੀਦਾਰੀ ਨੂੰ ਜੋੜਨ, ਤਾਂ ਜੋ ਉਹ ਸੇਵਾਭਾਵ ਨਾਲ ਸਰਕਾਰ ਦੀ ਮਦਦ ਕਰ ਸਕਣ। ਇਸ ਦੇ ਲਈ ਇੱਕ ਵਿਸ਼ੇਸ਼ ਪੋਰਟਲ ਵਿਕਸਿਤ ਕੀਤਾ ਜਾਵੇ, ਜਿਸ ‘ਤੇ ਨਾਗਰਿਕ ਅਤੇ ਭੂਤਪੂਰਵ ਸੈਨਿਕ ਵਾਲਿੰਟਿਯਰਸ ਦੇ ਤੌਰ ‘ਤੇ ਆਪਣਾ ਰਜਿਸਟੇ੍ਰਸ਼ਨ ਕਰਵਾ ਸਕਣ, ਤਾਂ ਜੋ ਐਮਰਜੈਂਸੀ ਸਥਿਤੀ ਵਿੱਚ ਉਹ ਆਪਣੇ ਕੌਸ਼ਲ ਅਨੁਸਾਰ ਜਿਵੇਂ-ਡ੍ਰਾਇਵਰ, ਡਾਕਟਰ ਜਾਂ ਮਾਹਿਰਾਂ ਅਨੁਸਾਰ ਆਪਣੀ ਸੇਵਾਵਾਂ ਦੇ ਸਕਣ।
ਸੋਸ਼ਲ ਮੀਡੀਆ ‘ਤੇ ਰੱਖੀ ਜਾਵੇ ਸਖਤ ਨਿਗਰਾਨੀ
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਫੈਲ ਰਹੀ ਅਫਵਾਹਾਂ ਨੂੰ ਰੋਕਣ ਲਈ ਸਾਰੇ ਡਿਪਟੀ ਕਮੀਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਸਥਾਨਕ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਚੈਨਲ ਚਲਾਉਣ ਵਾਲੇ ਵਿਅਕਤੀਆਂ ਨਾਲ ਮੀਟਿੰਗ ਕਰਨ ਅਤੇ ਉਨ੍ਹਾਂ ਤੋਂ ਫਰਜੀ ਖਬਰਾਂ ਨਾ ਫੈਲਾਉਣ ਦੀ ਅਪੀਲ ਕਰਨ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਾਰੇ ਜ਼ਿਲ੍ਹਿਆਂ ਵਿੱਚ ਐਮਰਜੈਂਸੀ ਸਥਿਤੀ ਵਿੱਜ ਸੰਪਰਕ ਕਰਨ ਲਈ ਵਹਟਸਪ ਗਰੁਪ ਬਣਾਏ ਜਾਣ ਅਤੇ ਇੱਕ ਜਿੰਮੇਦਾਰ ਅਧਿਕਾਰੀ ਜਾਂ ਕਰਮਚਾਰੀ ਦੀ ਡਿਯੂਟੀ ਲਗਾਈ ਜਾਵੇ ਅਤੇ ਉਸਦਾ ਨੰਬਰ ਵੀ ਸਾਂਝਾ ਕੀਤਾ ਜਾਵੇ, ਤਾਂ ਜੋ ਐਮਰਜੈਂਸੀ ਸਥਿਤੀ ਦੀ ਜਾਣਕਾਰੀ ਉਨ੍ਹਾਂ ਨੰਬਰਾਂ ‘ਤੇ ਦਿੱਤੀ ਜਾ ਸਕੇ। ਇਸ ਦੇ ਇਲਾਵਾ, ਸੂਬੇਭਰ ਵਿੱਚ ਸੰਚਾਲਿਤ 560 ਸਰਕਾਰੀ ਅਤੇ 600 ਪ੍ਰਾਈਵੇਟ ਐਂਬੁਲੈਂਸ ਦੀ ਵੀ ਮੈਪਿੰਗ ਕੀਤੀ ਜਾਵੇ। ਨਾਲ ਹੀ 5000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿੱਚ ਪੰਚਾਇਤਾਂ ਦੀ ਮਦਦ ਨਾਲ ਐਂਬੁਲੈਂਸ ਸੇਵਾ ਦੀ ਵਿਵਸਥਾ ਯਕੀਨੀ ਕੀਤੀ ਜਾਵੇ।
ਉੱਚੀ ਬਿਲਡਿੰਗਾਂ ਵਿੱਚ ਬਲੈਕਆਉਟ ਦੌਰਾਨ ਵੈਕਲਪਿਕ ਵਿਵਸਥਾ
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਬਲੈਕਆਉਟ ਦੀ ਸਥਿਤੀ ਵਿੱਚ ਉੱਚੀ ਬਿਲਡਿੰਗਾਂ ਵਿੱਚ ਵੈਕਲਪਿਕ ਵਿਵਸਥਾ ਕੀਤੀ ਜਾਵੇ, ਤਾਂ ਜੋ ਇਨ੍ਹਾਂ ਵਿੱਚੋਂ ਬੁਜੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਸਹੁਲਤ ਲਈ ਲਿਫਟ ਚਾਲੂ ਰਵੇ। ਇਸ ਦੇ ਇਲਾਵਾ, ਫਾਇਰ ਬ੍ਰਿਗੇਡ ਵਾਹਨਾਂ ਦੀ ਵੀ ਮੈਪਿੰਗ ਕੀਤੀ ਜਾਵੇ ਅਤੇ ਯਤਨ ਕੀਤਾ ਜਾਵੇ ਕਿ ਹਰ ਕਸਬੇ ਵਿੱਚ ਫਾਇਰ ਬ੍ਰਿਗੇਡ ਦੀ ਤੈਨਾਤੀ ਹੋਵੇ।
ਜ਼ਿਲ੍ਹਾ ਪ੍ਰਸ਼ਾਸਨ ਰਹਿਣ ਸਤਰਕ-ਮੁੱਖ ਸਕੱਤਰ
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਮੁੱਖ ਮੰਤਰੀ ਨੂੰ ਯਾਦ ਕਰਾਇਆ ਕਿ ਸਾਰੇ ਡਿਪਟੀ ਕਮੀਸ਼ਨਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਫੀਲਡ ਦਫਤਰਾਂ ਨੂੰ ਭਾਰਤ ਸਰਕਾਰ ਦੀ ਐਡਵਾਇਜਰੀ ਦੀ ਤਰਜ ‘ਤੇ ਦਿਸ਼ਾ ਨਿਰਦੇਸ਼ ਜਾਰੀ ਕਰਨ। ਸ਼ਾਂਤੀ ਵਿਵਸਥਾ ਬਣਾਏ ਰੱਖਣ ਦੇ ਮਹੱਤਵ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮੀਸ਼ਨਰ ਲੋੜਮੰਦ ਚੀਜਾਂ ਦੀ ਲਗਾਤਾਰ ਸਪਲਾਈ ਯਕੀਨੀ ਕਰਨ ‘ਤੇ ਧਿਆਨ ਕੇਂਦਰਿਤ ਕਰਨ। ਉਨ੍ਹਾਂ ਨੇ ਕਿਹਾ ਕਿ ਜਨ ਵਿਸ਼ਵਾਸ ਕਾਇਮ ਰੱਖਣ ਲਈ ਤਾਲਮੇਲ ਨਾਲ ਕੰਮ ਕਰਨ ਆਪਦਾ ਤਿਆਰੀ ਯਕੀਨੀ ਕਰਨ-ਰਾਜੇਸ਼ ਖੁੱਲਰ
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ ਨੇ ਕਿਹਾ ਕਿ ਡਿਪਟੀ ਕਮੀਸ਼ਨਰ ਅਤੇ ਪੁਲਿਸ ਸੁਪਰਡੈਂਟ ਮਿਲ ਕੇ ਮੀਟਿੰਗ ਕਰ ਜ਼ਿਲ੍ਹੇ ਵਿੱਚ ਸਥਿਤੀ ਦੀ ਸਮੀਖਿਆ ਕਰਨ ਅਤੇ ਐਮਰਜੈਂਸੀ ਪ੍ਰਬੰਧਨ ਐਕਟ ਦੇ ਨਿਯਮਾਂ ਅਤੇ ਜ਼ਿਲ੍ਹੇ ਦੀ ਆਪਦਾ ਕਾਰਜ ਯੋਜਨਾ ਨੂੰ ਸਾਵਧਾਨੀ ਨਾਲ ਲਾਗੂ ਕਰਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਸੂਚਨਾ ਜਨਸੰਪਰਕ ਅਧਿਕਾਰੀਆਂ ਰਾਹੀਂ ਮੀਡੀਆ ਨੂੰ ਸਹੀ ਜਾਣਕਾਰੀ ਹੀ ਦਿੱਤੀ ਜਾਵੇ ਤਾਂ ਜੋ ਜਨਤਾ ਤੱਕ ਸਹੀ ਜਾਣਕਾਰੀ ਹੀ ਪਹੁੰਚੇ ਅਤੇ ਕਿਸੀ ਵੀ ਗਲਤ ਜਾਣਕਾਰੀ ਨਾਲ ਡਰ ਦਾ ਮਾਹੌ ਨਾ ਪੈਦਾ ਹੋਵੇ।
24 %7 ਜ਼ਿਲ੍ਹਾ ਕੰਟ੍ਰੋਲ ਰੂਮ ਸਰਗਰਮ- ਡਾ. ਸੁਮਿਤਾ ਮਿਸ਼ਰਾ
ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਮੁੱਖ ਮੰਤਰੀ ਨੂੰ ਆਪਦਾ ਪ੍ਰਬੰਧਨ ਤਹਿਤ ਐਮਰਜੈਂਸੀ ਤਿਆਰੀਆਂ ਨੂੰ ਮਜਬੂਤ ਕਰਨ ਲਈ ਚੁੱਕੇ ਗਏ ਵਿਆਪਕ ਕਦਮਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਆਪਦਾ ਪ੍ਰਬੰਧਨ ਅਥਾਰਿਟੀ ਨੂੰ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 30 ਅਨੁਸਾਰ ਸ਼ਕਤੀਆਂ ਅਤੇ ਕੰਮਾਂ ਨੂੰ ਪੂਰਾ ਕਰਨ ਅਤੇ ਘਟਨਾ ਪ੍ਰਣਾਲੀ ਨੂੰ ਸਰਗਰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਇਲਾਵਾ, ਜ਼ਿਲ੍ਹਾ ਕੰਟ੍ਰੋਲ ਰੂਮ ਨੂੰ ਅੰਤਰ-ਐਜੇਂਸੀ ਤਾਲਮੇਲ ਪੋਟੋਕਾਲ ਅਤੇ ਚੇਤਾਵਨੀ ਸਾਇਰਨ ਦੇ ਪ੍ਰਬੰਧ ਨਾਲ 24 ਘੰਟੇ ਐਕਟਿਵ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਡਾਇਰੈਕਟਰ ਜਨਰਲ ਸ੍ਰੀ ਕੇ.ਮਕਰੰਦ ਪਾਂਡੁਰੰਗ ਸਮੇਤ ਸਬੰਧਤ ਵਿਭਾਗਾ ਦੇ ਪ੍ਰਸ਼ਾਸਣਿਕ ਸਕੱਤਰ ਮੌਜੂਦ ਰਹੇ।

Basmati Rice Advertisment