
ਚੰਡੀਗੜ੍ਹ, 25 ਮਾਰਚ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਵੱਖ-ਵੱਖ ਹਿੱਤਧਾਰਕਾਂ ਤੋਂ ਪ੍ਰਾਪਤ ਸੁਝਾਆਂ ਦੇ ਮੱਦੇਨਜਰ ਹਰਿਆਣਾ ਬਕਾਇਆ ਰਕਮ ਦੀ ਵਸੂਲੀ ਲਈ ਇੱਕਮੁਸ਼ਤ ਨਿਪਟਾਨ ਯੋਜਨਾ 2025 ਦੇ ਸੋਧ ਨੁੰ ਮੰਜੂਰੀ ਪ੍ਰਦਾਨ ਕੀਤੀ ਗਈ।
ਭਾਜਪਾ ਦੇ ਸੰਕਲਪ ਪੱਤਰ ਅਨੁਰੂਪ ਸੋਧ ਯੋਜਨਾ ਦਾ ਮੁੱਖ ਉਦੇਸ਼ ਛੋਟੇ ਟੈਕਸਪੇਅਰਸ ਨੂੰ ਲਾਭ ਪਹੁੰਚਾਉਣਾ ਹੈ। ਇਸ ਯੋਜਨਾ ਤਹਿਤ, ਜਿਸ ਬਿਨੈਕਾਰ ‘ਤੇ ਕਿਸੇ ਸਬੰਧਿਤ ਐਕਟ ਤਹਿਤ ਸਾਰੇ ਸਾਲਾਂ ਵਿਚ 10 ਲੱਖ ਰੁਪਏ ਤੱਕ ਦਾ ਟੈਕਸ ਬਕਾਇਆ ਹੈ, ਉਸ ਨੂੰ 1 ਲੱਖ ਰੁਪਏ ਦੀ ਛੋਟ ਮਿਲੇਗੀ। ਵਰਨਣਯੋਗ ਹੈ ਕਿ ਛੋਟੇ ਵਪਾਰੀਆਂ ਦੇ ਬਕਾਏ ਦਾ ਫੀਸਦੀ ਕਾਫੀ ਵੱਧ ਹੈ, ਜੋ 10 ਲੱਖ ਰੁਪਏ ਤੋਂ ਘੱਟ ਹੈ ਅਤੇ ਉਹ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ। ਬਿਨੈਕਾਰ ਨਿਯਤ ਦਿਨ ਤੋਂ 180 ਦਿਨਾਂ ਦੇ ਅੰਦਰ ਇਸ ਯੋਜਨਾ ਦਾ ਵਿਕਲਪ ਚੁਣ ਸਕਦਾ ਹੈ। ਸੋਧ ਐਕਟ ਦੀ ਕਿਸੇ ਵੀ ਧਾਰਾ ਦੇ ਤਹਿਤ ਲਗਾਏ ਜਾਣ ਵਾਲੇ ਵਿਆਜ ਦੇ ਨਾਲ-ਨਾਲ ਜੁਰਮਾਨਾ ਵੀ ਸਬੰਧਿਤ ਐਕਟ ਤਹਿਤ ਉਸ ਵਿਸ਼ੇਸ਼ ਸਾਲ ਲਈ ਮਾਫ ਕਰ ਦਿੱਤਾ ਜਾਵੇਗਾ, ਜਿਨ੍ਹਾਂ ਦੇ ਲਈ ਬਿਨੈਕਾਰ ਨੇ ਬਿਨੈ ਕੀਤਾ ਹੈ। ਇਸ ਤੋਂ ਇਲਾਵਾ ਯੋਜਨਾ ਤਹਿਤ ਵਸੂਲ ਕੀਤੀ ਜਾਣ ਵਾਲੀ ਬਕਾਇਆ ਰਕਮ ਨੂੰ , ਯੋਜਨਾ ਲਈ ਬਿਨੈ ਦੀ ਮਿੱਤੀ ਤੱਕ ਬਕਾਇਆ ਰਕਮ ਦੇ ਆਧਾਰ ‘ਤੇ ਨਿਰਧਾਰਿਤ ਕੀਤੀ ਜਾਵੇਗੀ। ਜੀਐਸਟੀ ਵਿਵਸਥਾ ਵਿਚ ਬਕਾਇਆ ਰਕਮ, ਮੁਕਦਮੇਬਾਜੀ ਦੇ ਬੋਝ ਨੂੰ ਘੱਟ ਕਰਨ ਅਤੇ ਬਕਾਇਆ ਰਕਮ ਦੀ ਵਸੂਲੀ ਵਿਚ ਤੇਜੀ ਲਿਆਉਣ ਦੇ ਉਦੇਸ਼ ਨਾਲ ਸਰਕਾਰ ਨੇ ਇਸ ਨਿਪਟਾਨ ਯੋਜਨਾ ਨੂੰ ਸ਼ੁਰੂ ਕਰ ਕੇ ਟੈਕਸਪੇਅਰ ਨੂੰ ਮਾਤਰਾਤਮਕ ਬਕਾਇਆ ਰਕਮ ਦਾ ਨਿਪਟਾਨ ਕਰਨ ਦਾ ਫੈਸਲਾ ਕੀਤਾ ਹੈ। ਵਯੁਲੀ ਸਬੰਧੀ ਚਨੌਤੀਆਂ ਅਤੇ ਵੱਖ-ਵੱਖ ਪੱਧਰਾਂ ‘ਤੇ ਵਿਵਾਦਿਤ ਮੰਗਾਂ ਕਾਰਨ, ਲੰਬੇ ਸਮੇਂ ਤੋਂ ਵੱਡੀ ਗਿਣਤੀ ਵਿੱਚ ਬਕਾਇਆ ਰਕਮ ਪੈਂਡਿੰਗ ਪਈ ਹੋਈ ਹੈ।