
ਚੰਡੀਗੜ੍ਹ, 23 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਇੱਕ ਸਰਕਾਰੀ ਸੰਸਥਾਨ ਦਾ ਨਾਮ ਮਹਾਰਿਸ਼ੀ ਕਸ਼ਯਪ ਦੇ ਨਾਮ ‘ਤੇ ਰੱਖਿਆ ਜਾਵੇਗਾ। ਇਸ ਦੇ ਇਲਾਵਾ, ਉਨ੍ਹਾਂ ਨੇ ਤੀਰਥ ਸਥਾਨ ਕੁਰੂਕਸ਼ੇਤਰ ਅਤੇ ਕਪਾਲ ਮੋਚਨ ਵਿੱਚ ਸਥਾਪਿਤ ਕਸ਼ਯਪ ਰਾਜਪੂਤ ਧਰਮਸ਼ਾਲਾਂ ਦੇ ਵਿਸਥਾਰ ਲਈ 21-21 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਜ਼ਿਲ੍ਹੇ ਦੇ ਲਾਡਵਾ ਵਿੱਚ ਸੰਤ-ਮਹਾਪੁਰੱਖ ਵਿਚਾਰ ਸਨਮਾਣ ਅਤੇ ਪ੍ਰਸਾਰ ਯੋਜਨਾ ਤਹਿਤ ਪ੍ਰਬੰਧਿਤ ਰਾਜ ਪੱਧਰੀ ਮਹਾਰਿਸ਼ੀ ਕਸ਼ਯਪ ਜਯੰਤੀ ਸਮਾਰੋਹ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਇਸ ਮੌਕੇ ‘ਤੇ ਸ੍ਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਵਿੱਚ ਇੱਕ ਚੌਂਕ ਦਾ ਨਾਮ ਮਹਾਰਿਸ਼ੀ ਕਸ਼ਯਪ ਦੇ ਨਾਮ ‘ਤੇ ਰੱਖਣ ਅਤੇ ਲਾਡਵਾ, ਕੁਰੂਕਸ਼ੇਤਰ ਜਾਂ ਇੰਦਰੀ ਵਿੱਚ ਕਸ਼ਯਪ ਰਾਜਪੂਤ ਧਰਮਸ਼ਾਲਾ ਦੀ ਸਥਾਪਨਾ ਲਈ ਫਿਜਿਬਿਲਿਟੀ ਚੈਕ ਕਰਵਾ ਕੇ ਪਲਾਟ ਉਪਲਬਧ ਕਰਵਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਜ ਵੱਲੋਂ ਰੱਖੀ ਗਈ ਹੋਰ ਸਾਰੀ ਮੰਗਾਂ ਦੀ ਫਿਜਿਬਿਲਿਟੀ ਚੈਕ ਕਰਵਾਉਣ ਲਈ ਸਬੰਧਿਤ ਵਿਭਾਗ ਨੂੰ ਭੇਜ ਕੇ ਇਸ ਨੂੰ ਪ੍ਰਾਥਮਿਕਤਾ ‘ਤੇ ਪੂਰਾ ਕਰਵਾਉਣ ਦਾ ਕੰਮ ਕੀਤਾ ਜਾਵੇਗਾ। ਮਹਾਰਿਸ਼ੀ ਕਸ਼ਯਪ ਨੂੰ ਭਾਰਤੀ ਸਭਿਆਚਾਰ ਅਤੇ ਅਧਿਆਤਮਿਕਤਾ ਦਾ ਚਾਨਣ ਮੁਨਾਰਾ ਦੱਸਦੇ ਹੋਏ ਕਿਹਾ ਕਿ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੁਨਿਰਾਜ ਕਸ਼ਯਪ ਨੇ ਗਿਆਨ, ਤੱਪ ਅਤੇ ਖੋਜ ਨਾਲ ਮਨੁੱਖੀ ਸਭਿਆਚਾਰ ਨੂੰ ਨਵੀਂ ਦਿਸ਼ਾ ਦਿੱਤੀ। ਅਜਿਹੇ ਮਹਾਨ ਰਿਸ਼ੀ ਦੀ ਪ੍ਰੇਰਣਾਦਾਇਕ ਸ਼ਖਸੀਅਤ ਸਦਾ ਮਨੁੱਖਤਾ ਦਾ ਮਾਰਗਦਰਸ਼ਨ ਕਰਦੀ ਰਵੇਗੀ।
ਮਹਾਰਿਸ਼ੀ ਕਸ਼ਯਪ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਸ਼ਯਪ ਸਮਾਜ ਦਾ ਇਤਿਹਾਸ ਪੁਰਾਣੇ ਸਮੇਂ ਤੋਂ ਹੀ ਸ਼ਾਨਦਾਰ ਰਿਹਾ ਹੈ। ਇਸ ਸਮਾਜ ਨੇ ਰਾਮਾਇਣ ਕਾਲ ਵਿੱਚ ਨਿਸ਼ਾਦ ਵਰਗੇ ਸ਼ਕਤੀਸ਼ਾਲੀ ਰਾਜਾ ਦਿੱਤੇ। ਆਜਾਦੀ ਦੇ ਆਂਦੋਲਨ ਵਿੱਚ ਵੀ ਇਸ ਸਮਾਜ ਨੇ ਸ਼ਲਾਂਘਾਯੋਗ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਦਾ ਦਲੇਰਾਨਾ ਫੈਸਲਾ ਯੋਗਤਾ ਅਤੇ ਆਧੁਨਿਕ ਤਕਨਾਲੋਜੀ ਨਾਲ ਲੈਸ ਭਾਰਤੀ ਸੇਨਾ ਦੀ ਵੀਰਤਾ ਨਾਲ ਪੂਰੀ ਦੁਨਿਆ ਹੈਰਾਨ
ਉਨ੍ਹਾਂ ਨੇ ਕਿਹਾ ਕਿ ਇਸ ਸਮਾਜ ਨੇ ਮਹਾਰਿਸ਼ੀ ਕਸ਼ਯਪ ਜੀ ਦੇ ਆਦਰਸ਼ਾਂ ਅਤੇ ਸਿਧਾਂਤਾ ਸ਼ਤੇ ਚਲਦੇ ਹੋਏ ਦੇਸ਼ ਨਿਰਮਾਣ ਵਿੱਚ ਅਹਿਮ ਯੋਗਦਾਨ ਦਿੱਤਾ। ਹਾਲ ਹੀ ਵਿੱਚ ਆਪਰੇਸ਼ਨ ਸਿੰਦੂਰ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਦੁਖਦ ਘਟਨਾ ਤੋਂ ਬਾਅਦ ਸੰਕਲਪ ਲੈਅ ਕੇ ਕਿਹਾ ਕਿ ਜਿਸ ਨੇ ਵੀ ਸਾਡੇ ਭੋਲੇ ਭਾਲੇ ਲੋਕਾਂ ਨੂੰ ਮਾਰਣ ਦਾ ਕੰਮ ਕੀਤਾ ਹੈ ਹੁਣ ਉਨ੍ਹਾਂ ਦੀ ਰਹਿੰਦੀ ਖੁੰਹਦੀ ਜਮੀਨ ਨੂੰ ਮਿੱਟੀ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਹੈ। ਇਸ ਆਪਰੇਸ਼ਨ ਦੌਰਾਨ ਆਪ ਜਿਹੇ ਵੀਰਾਂ ਦੇ ਬਲਬੂਤੇ ਭਾਰਤ ਦੇਸ਼ ਨੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰੰਖਣ ਕਰਨ ਵਾਲੇ ਪਾਕਿਸਤਾਨ ਨੂੰ ਸਬਕ ਸਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦਲੇਰਾਨਾ ਫੈਸਲਾ ਯੋਗਤਾ ਅਤੇ ਆਧੁਨਿਕ ਤਕਨਾਲੋਜੀ ਨਾਲ ਲੈਸ ਭਾਰਤੀ ਸੇਨਾ ਦੀ ਵੀਰਤਾ ਨਾਲ ਪੂਰੀ ਦੁਨਿਆ ਹੈਰਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਕੌਮ, ਵਿਸ਼ਵ ਗੁਰੂ ਅਤੇ ਸਭਿਆਚਾਰ ਮਹਾਸ਼ਕਤੀ ਬਨਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਕੰਮ ਵਿੱਚ ਕਸ਼ਯਪ ਦੀ ਭੂਮਿਕਾ ਨਿਰਣਾਇਕ ਹੋਵੇਗੀ।
ਮਿਸ਼ਨ ਅੰਤਯੋਦਿਆ ਦੇ ਤਹਿਤ ਗਰੀਰ ਪਰਿਵਾਰਾਂ ਦਾ ਕੀਤਾ ਜਾ ਰਿਹਾ ਉਤਥਾਨ
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਸੰਤ ਮਹਾਪੁਰੁਸ਼ ਸਨਮਾਨ ਵਿਚਾਰ ਪ੍ਰਸਾਰ ਯੋਜਨਾ ਰਾਹੀਂ ਸਮਾਜ ਵਿੱਚ ਮਹਾਪੁਰੁਸ਼ਾਂ ਦੇ ਸੰਦੇਸ਼ਾਂ ਦਾ ਪ੍ਰਚਾਰ-ਪ੍ਰਸਾਰ ਯਕੀਨੀ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਮਹਾਪੁਰੁਸ਼ਾਂ ਦੇ ਬਰਾਬਰੀ ਦੇ ਸੰਦੇਸ਼ ਨੂੰ ਸਾਕਾਰ ਕਰਨ ਲਈ ਮੌਜੂਦਾ ਸਰਕਾਰ ਵੱਲੋਂ ਗਰੀਬ ਵਿਅਕਤੀ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕਈ ਭਲਾਈਯੋਗ ਯੋਜਨਾਵਾਂ ਚਲਾਈ ਜਾ ਰਹੀ ਹੈ। ਗਰੀਬ ਅਤੇ ਪਿਛੜੇ ਵਰਗਾਂ ਦੀ ਭਲਾਈ ਲਈ ਚਲਾਈ ਜਾ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਪਿਛਲੇ ਸਾਢੇ 10 ਸਾਲਾਂ ਵਿੱਚ ਸਭਦਾ ਸਾਥ, ਸਭਦਾ ਵਿਕਾਸ, ਸਭਦਾ ਪ੍ਰਯਾਸ ਦੇ ਮੂਲ ਮੰਤਰ ‘ਤੇ ਚਲਦੇ ਹੋਏ ਗਰੀਬ ਤੋਂ ਗਰੀਬ ਪਰਿਵਾਰਾਂ ਨੂੰ ਆਰਥਿਕ ਰੂਪ ਨਾਲ ਸਸ਼ਕਤ ਬਣਾ ਰਹੀ ਹੈ। ਪਿਛੜੇ ਵਰਗ ਦੇ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਵਿੱਚ ਦਾਖਲੇ ਵਿੱਚ 27 ਫੀਸਦੀ ਰਿਜ਼ਰਵੇਸ਼ਨ ਦਿੱਤਾ ਜਾ ਰਿਹਾ ਹੈ। ਨਾਲ ਹੀ ਪਿਛੜੇ ਵਰਗਾਂ ਲਈ ਕ੍ਰੀਮੀ ਲੇਅਰ ਦੀ ਆਮਦਣ ਸੀਮਾ ਨੂੰ 6 ਲੱਖ ਰੁਪਏ ਸਾਲਾਨਾ ਤੋਂ ਵਧਾ ਕੇ 8 ਲੱਖ ਰੁਪਏ ਸਾਲਾਨਾ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਚੌਣਾਂ ਵਿੱਚ ਕਸ਼ਯਪ ਸਮਾਜ ਦੀ ਮਦਦ ਨਾਲ ਸੂਬੇ ਵਿੱਚ ਤੀਜੀ ਬਾਰ ਸਰਕਾਰ ਬਨਣ ਤੋਂ ਬਾਅਦ ਸੂਬੇ ਦੇ ਸਰਵਪੱਖੀ ਵਿਕਾਸ ਲਈ ਤੇਜ ਗਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਵਿੱਚੋਂ 19 ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ ਅਤੇ 90 ਜਲਦ ਹੀ ਪੂਰੇ ਕੀਤੇ ਜਾਂਣਗੇ।
ਕਸ਼ਯਪ ਸਮਾਜ ਦਾ ਰਿਹਾ ਸ਼ਾਨਦਾਰ ਇਤਿਹਾਸ-ਰਾਮਕੁਮਾਰ ਕਸ਼ਯਪ
ਇਸ ਮੌਕੇ ‘ਤੇ ਪੋ੍ਰਗਰਾਮ ਦੀ ਅਗਵਾਈ ਕਰਦੇ ਹੋਏ ਵਿਧਾਇਕ ਸ੍ਰੀ ਰਾਮਕੁਮਾਰ ਕਸ਼ਯਪ ਨੇ ਪ੍ਰੋਗਰਾਮ ਵਿੱਚ ਪਹੁੰਚਣ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕਸ਼ਯਪ ਸਮਾਜ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਰਾਮਾਇਣ ਕਾਲ ਵਿੱਚ ਰਾਜਾ ਨਿਸ਼ਾਦ, ਭਗਤ ਪ੍ਰਹਲਾਦ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿੱਚ ਭਾਈ ਹਿੰਮੱਤ ਸਿੰਘ ਕਸ਼ਯਪ ਵੀ ਇਸੇ ਸਮਾਜ ਦੀ ਦੇਨ ਹਨ। ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਕਸ਼ਯਪ ਜਯੰਤੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਅੱਗੇ ਸਮਾਜ ਦੇ ਆਗੂਆਂ ਵੱਲੋਂ ਰੱਖੀ ਗਈ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ।
ਸੂਬੇ ਸਰਕਾਰ ਅੰਤਮ ਵਿਅਕਤੀ ਨੂੰ ਮੁੱਖ ਧਾਰਾ ਨਾਲ ਜੋੜ ਰਹੀ – ਕ੍ਰਿਸ਼ਣ ਕੁਮਾਰ ਬੇਦੀ
ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸਾਡੇ ਆਦਰਸ਼ ਪੁਰੁਸ਼ਾਂ ਦੇ ਜੋ ਮਹਾਨ ਵਿਚਾਰ ਅਤੇ ਸੋਚ ਸੀ ਉਹ ਪੂਰੀ ਮਨੁੱਖ ਜਾਤੀ ਦੀ ਭਲਾਈ ਲਈ ਸੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਅੰਤਯੋਦਿਆ ਦੀ ਭਾਵਨਾ ਨਾਲ ਗਰੀਬ ਤੋਂ ਗਰੀਬ ਵਿਅਕਤੀ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਅੰਤਮ ਵਿਅਕਤੀ ਨੂੰ ਮੁੱਖ ਧਾਰਾ ਨਾਲ ਜੋੜਾ ਜਾਵੇ ਇਸ ਦੇ ਲਈ ਰਾਜ ਸਰਕਾਰ ਨੇ ਕਈ ਭਲਾਈਯੋਗ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਗਰੀਬ ਵਰਗ ਦੇ ਸੱਚੇ ਹਿਤੈਸ਼ੀ ਹਨ ਅਤੇ ਉਨ੍ਹਾਂ ਦੇ ਦਰਵਾਜੇ ਸਾਰਿਆਂ ਲਈ ਹਮੇਸ਼ਾਂ ਖੁਲ੍ਹੇ ਹਨ। ਉਨ੍ਹਾਂ ਨੇ ਮਹਾਰਿਸ਼ੀ ਕਸ਼ਯਪ ਜਯੰਤੀ ਸਮਾਰੋਹ ਵਿੱਚ ਪਹੁੰਚਣ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ‘ਤੇ ਵਿਧਾਇਕ ਜਗਮੋਹਨ ਆਨੰਦ, ਸਾਬਕਾ ਮੰਤਰੀ ਸੁਭਾਸ਼ ਸੁਧਾ, ਬੀਜੇਪੀ ਜ਼ਿਲ੍ਹਾ ਚੇਅਰਮੈਨ ਤੇਜਿੰਦਰ ਗੋਲਡੀ ਅਤੇ ਕਸ਼ਯਪ ਸਮਾਜ ਦੇ ਵੱਖ ਵੱਖ ਨੁਮਾਇੰਦੇ ਅਤੇ ਮਾਣਯੋਗ ਵਿਅਕਤੀ ਵੀ ਮੌਜੂਦ ਸਨ।