Sunday, December 21Malwa News
Shadow

ਪ੍ਰਸ਼ਾਸਕੀ ਅਫ਼ਸਰ ਗੁਰਦੀਪ ਸਿੰਘ ਤਰੱਕੀ ਉਪਰੰਤ ਅਧੀਨ ਸਕੱਤਰ ਵਜੋਂ ਹੋਏ ਪਦ-ਉੱਨਤ

ਚੰਡੀਗੜ੍ਹ ਅਕਤੂਬਰ 1, – ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਵਿਭਾਗੀ ਤਰੱਕੀ ਕਮੇਟੀ ਦੀ ਸਿਫ਼ਾਰਸ਼ ਦੇ ਮੱਦੇਨਜ਼ਰ ਸੁਪਰਡੈਂਟ ਕਾਡਰ ਦੇ ਅਧਿਕਾਰੀ ਗੁਰਦੀਪ ਸਿੰਘ ਨੂੰ ਅੱਜ ਬਤੌਰ ਅਧੀਨ ਸਕੱਤਰ ਵਜੋਂ ਪਦ-ਉੱਨਤ ਕਰ ਦਿੱਤਾ ਗਿਆ ਹੈ। ਉਹ ਇਸ ਵੇਲੇ ਬਤੌਰ ਪ੍ਰਸ਼ਾਸਕੀ ਅਫ਼ਸਰ-2, ਪੰਜਾਬ ਸਿਵਲ ਸਕੱਤਰੇਤ -2, (ਮਿੰਨੀ ਸਕੱਤਰੇਤ) ਚੰਡੀਗੜ੍ਹ ਵਿਖੇ ਤਾਇਨਾਤ ਸਨ ਅਤੇ ਪਿਛਲੇ 34 ਸਾਲਾਂ ਤੋਂ ਸਰਕਾਰੀ ਸੇਵਾ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਦੀ ਇਸ ਨਿਯੁਕਤੀ ਉੱਤੇ ਸਕੱਤਰੇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ।