Sunday, June 21Malwa News
Shadow

ਗੱਤਕਾ ਐਸੋਸੀਏਸ਼ਨ ਪੰਜਾਬ ਨੇ ਮਨਾਇਆ ਵਿਸ਼ਵ ਗੱਤਕਾ ਦਿਵਸ

ਫਰੀਦਕੋਟ 21 ਜੂਨ : ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਜ਼ਿਲਾ ਫ਼ਰੀਦਕੋਟ ਨੇ ਸਲਾਨਾ ਵਿਸ਼ਵ ਗੱਤਕਾ ਦਿਵਸ ਮਨਾਉਂਦੇ ਹੋਏ ਇੱਥੇ ਪੁਰਾਣੀ ਦਾਣਾ ਮੰਡੀ ਵਿੱਚ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ ਜਿਸ ਵਿੱਚ ਪ੍ਰਥਮ ਸਹਾਇ ਗੱਤਕਾ ਅਖਾੜਾ ਲੁਧਿਆਣਾ ਦੀ ਟੀਮ ਜੇਤੂ ਰਹੀ।
ਇਹ ਜਾਣਕਾਰੀ ਦਿੰਦਿਆਂ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਫ਼ਿਰੋਜ਼ਪੁਰ, ਪੰਜਾਬ ਦੇ ਮੀਤ ਪ੍ਰਧਾਨ ਅਤੇ ਗੱਤਕਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਗੱਤਕਾ ਕੱਪ ਵਿੱਚ 4 ਲੜਕਿਆਂ ਦੀਆਂ ਟੀਮਾਂ ਅਤੇ ਇੱਕ ਲੜਕੀਆਂ ਦੀ ਟੀਮ ਨੇ ਭਾਗ ਲਿਆ। ਜੱਥੇਦਾਰ ਬਾਬਾ ਬਿਨੋਦ ਸਿੰਘ ਗੱਤਕਾ ਅਖਾੜਾ ਫ਼ਰੀਦਕੋਟ ਅਤੇ ਸਰਦਾਰ ਗੁਰਸੇਵਕ ਸਿੰਘ ਭਾਣਾ ਲਜ਼ੀਜ਼ ਦੇ ਸਹਿਯੋਗ ਨਾਲ ਕਰਵਾਏ ਇਸ ਗੱਤਕਾ ਕੱਪ ਵਿੱਚ ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
ਇਸ ਵਿਰਸਾ ਸੰਭਾਲ ਗੱਤਕਾ ਕੱਪ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤੇ ਨੈਸ਼ਨਲ ਗੱਤਕਾ ਕੋਚ ਨਰਿੰਦਰਪਾਲ ਸਿੰਘ ਪਾਰਸ ਨੇ ਦੱਸਿਆ ਕਿ ਗੱਤਕਾ ਪ੍ਰਦਰਸ਼ਨੀ ਮੁਕਾਬਲੇ ਵਿਚੋਂ ਪਹਿਲਾ ਸਥਾਨ ਪ੍ਰਥਮ ਸਹਾਇ ਗੱਤਕਾ ਅਖਾੜਾ ਲੁਧਿਆਣਾ, ਦੂਜਾ ਸਥਾਨ ਜਥੇਦਾਰ ਬਾਬਾ ਬਿਨੋਦ ਸਿੰਘ ਗੱਤਕਾ ਅਖਾੜਾ ਫਰੀਦਕੋਟ ਅਤੇ ਤੀਜਾ ਸਥਾਨ ਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਕੋਟਕਪੂਰਾ ਨੇ ਹਾਸਲ ਕੀਤਾ। ਇਸ ਮੌਕੇ ਹੋਏ ਗੱਤਕਾ ਸੋਟੀ ਦੇ ਮੁਕਾਬਲਿਆਂ ਵਿੱਚੋਂ ਕਸ਼ਮੀਰ ਸਿੰਘ ਕੋਟਕਪੂਰਾ ਨੇ ਪਹਿਲਾ ਸਥਾਨ, ਸਾਹਿਬਪ੍ਰੀਤ ਸਿੰਘ ਲੁਧਿਆਣਾ ਨੇ ਦੂਜਾ ਸਥਾਨ ਜਦਕਿ ਨਵਕਰਨ ਸਿੰਘ ਫਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਜ਼ਰ ਸ਼ਖ਼ਸੀਅਤਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਥੇਦਾਰ ਬਾਬਾ ਸਤਨਾਮ ਸਿੰਘ ਸੋਢੀ, ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲੇ ਜੰਡ ਸਾਹਿਬ ਸਾਦਿਕ, ਸਰਦਾਰ ਅੱਛਰ ਸਿੰਘ, ਨੈਸ਼ਨਲ ਗੱਤਕਾ ਕੋਚ ਸ਼ੈਰੀ ਸਿੰਘ ਭਾਂਬਰੀ ਫ਼ਤਹਿਗੜ੍ਹ ਸਾਹਿਬ, ਪ੍ਰਦੀਪ ਸਿੰਘ ਲੁਧਿਆਣਾ ਅਤੇ ਹਰਦੀਪ ਸਿੰਘ ਸਮੇਤ ਸ਼ਹਿਜਾਦ ਕੌਰ ਫ਼ਰੀਦਕੋਟ ਅਤੇ ਅਕਾਸ਼ਦੀਪ ਸਿੰਘ ਆਦਿ ਵੀ ਹਾਜ਼ਰ ਰਹੇ।

Gatka championship2

ਵਿਸ਼ਵ ਗੱਤਕਾ ਦਿਵਸ ‘ਤੇ ਵਿਰਾਸਤੀ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ ਮਹਿਮਾਨ

Gatka championship

ਵਿਰਾਸਤੀ ਗੱਤਕਾ ਮੁਕਾਬਲਿਆਂ ਵਿੱਚ ਜੇਤੂ ਰਹੀ ਲੁਧਿਆਣਾ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ।