
ਮੋਗਾ, 9 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆ ਕੀਮਤੀ ਜਾਨ ਦੀ ਬਚਾਉਣ ਲਈ ਲਈ ਫਰਿਸ਼ਤੇ ਸਕੀਮ ਚਲਾਈ ਗਈ ਹੈ ਫਰਿਸ਼ਤੇ ਸਕੀਮ ਤਹਿਤ ਸੜਕ ਦੁਰਘਟਨਾਵਾਂ ਦੇ ਵਿੱਚ ਜਖਮੀ ਹੋਏ ਮਰੀਜ਼ ਦਾ ਇਲਾਜ ਬਿਲਕੁਲ ਫਰੀ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਰਾਜੇਸ਼ ਮਿੱਤਲ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੀ ਯੋਗ ਅਗਵਾਈ ਹੇਠ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਚਲਾਈ ਗਈ ਫਰਿਸ਼ਤੇ ਸਕੀਮ ਬਾਰੇ ਵੱਧ ਤੋਂ ਵੱਧ ਲੋਕ ਜਾਣੂ ਹੋਣ ਅਤੇ ਇਸ ਸਕੀਮ ਨਾਲ ਜੁੜਨ ਦੀ ਅਪੀਲ ਕੀਤੀ ਹੈ। ਹੈ। ਇਸ ਮੌਕੇ ਡਾਕਟਰ ਰਾਜੇਸ਼ ਮਿੱਤਲ ਡਿਪਟੀ ਮੈਡੀਕਲ ਕਮਿਸ਼ਨਰ ਨੇ ਹੋਰ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦਸਿਆ ਕੇ ਫਰਿਸ਼ਤੇ ਸਕੀਮ ਤਹਿਤ ਮੋਗਾ ਜਿਲੇ ਵਿੱਚ ਸਾਰੇ ਸਰਕਾਰੀ ਅਤੇ 12 ਪ੍ਰਾਈਵੇਟ ਹਸਪਤਾਲ ਹਨ ਇਸ ਸਕੀਮ ਤਹਿਤ ਮਰੀਜ਼ ਨੂੰ ਕੋਈ ਵੀ ਕੋਈ ਇਨਸਾਨ ਜਿਸ ਨੂੰ ਫਰਿਸ਼ਤੇ ਦਾ ਨਾਮ ਦਿੱਤਾ ਗਿਆ ਹੋਇਆ ਅਤੇ ਫਰਿਸ਼ਤਾ ਹਸਪਤਾਲ ਵਿੱਚ ਲੈ ਕੇ ਜਾਂਦਾ ਹੈ ਉਸ ਫਰਿਸ਼ਤੇ ਨੂੰ ਸਰਟੀਫਿਕੇਟ ਤੇ 2000 ਦੇ ਨਾਮ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਦੋ ਫਰਿਸ਼ਤਿਆਂ ਵੱਲੋਂ ਰਜਨੀਤ ਕੌਰ ਕੋਟ ਇਸੇ ਖ਼ਾ ਅਤੇ ਹਰਪਾਲ ਸਿੰਘ ਪਿੰਡ ਕੋਟ ਸਦਰ ਖਾਂ ਸੜਕ ਦੁਰਘਟਨਾ ਦੌਰਾਨ ਜਖਮੀ ਹੋਏ ਮਰੀਜ਼ਾਂ ਨੂੰ ਚੁੱਕ ਕੇ ਨੇੜੇ ਦੇ ਹਸਪਤਾਲਾਂ ਵਿੱਚ ਭਰਤੀ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਇਆ ਅਤੇ ਕੀਮਤੀ ਜਾਨਾ ਬਚਾਈਆਂ ਜਾ ਚੁੱਕੀਆ ਹਨ। ਇਹਨਾਂ ਫਰਿਸ਼ਤਿਆਂ ਨੂੰ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਹਾਜ਼ਰ ਰਵਿੰਦਰ ਕੁਮਾਰ ਜਿਲਾ ਕੋਆਰਡੀਨੇਟਰ ਮਾਨਵਿਕਾ ਮੈਡੀਕਲ ਅਫਸਰ ਸਾਜਨ ਧਾਲੀਵਾਲ ਜਿਲਾ ਕੋਆਰਡੀਨੇਟਰ ਅਧੀਨ ਟੀਪੀਏ ਵੱਲੋਂ ਸਕੀਮ ਸਬੰਧੀ ਹੋਰ ਵਧੇਰੇ ਜਾਣਕਾਰੀ ਵੀ ਦਿੱਤੀ ਗਈ ਅਤੇ ਕਿਹਾ ਕਿ ਸੜਕ ਦੁਰਘਟਨਾ ਵਾਲੇ ਜਖਮੀ ਹੋਏ ਮਰੀਜ਼ਾਂ ਨੂੰ ਹਸਪਤਾਲ ਵਿੱਚ ਪਹੁੰਚਾਉਣ ਲਈ ਆਮ ਜਨਤਾ ਨੂੰ ਸਕੀਮ ਨਾਲ ਵੱਧ ਤੋਂ ਵੱਧ ਲੋਕਾ ਆਏ ਸਮਾਜ ਸੇਵੀ ਸੰਸਥਾਵਾਂ ਨੂੰ ਜੋੜਨ ਦੀ ਅਪੀਲ ਵੀ ਕੀਤੀ। ਇਸ ਮੌਕੇ ਡਾਕਟਰ ਰਾਜੇਸ਼ ਮਿੱਤਲ ਡੀ ਐਮ ਸੀ ਮੋਗਾ ਮੈਡੀਸਿਟੀ ਸਪੈਸ਼ਲਟੀ ਹਸਪਤਾਲ਼ , ਸ਼ਾਮ ਨਰਸਿੰਗ ਹੋਮ ਮੋਗਾ, ਗਰਗ ਹਸਪਤਾਲ਼, ਰਜੀਵ ਹਸਪਤਾਲ਼, ਸੰਧੂ ਬੋਨ ਐਂਡ ਜੋਇੰਟ ਹਸਪਤਾਲ਼, ਹਰਬੰਸ ਨਰਸਿੰਗ ਹੋਮ ਮੈਟਰਨਟੀ ਹਸਪਤਾਲ਼ ਕੋਟ ਇਸੇ ਖ਼ਾ, ਰਾਜਿੰਦਰਾ ਹਸਪਤਾਲ ਮੋਗਾ, ਬਾਂਸਲ ਹਸਪਤਾਲ਼ ਅਕਾਲਸਰ ਰੋਡ ਮੋਗਾ, ਗੋਇਲ ਹਸਪਤਾਲ਼, ਪ੍ਰਭਾ ਹਸਪਤਾਲ਼, ਬਾਬੇ ਕੇ ਮਲਟੀਸਪੈਸ਼ਲਟੀ ਹਸਪਤਾਲ਼, ਜੀ ਐਸ ਮਮੋਰੀਅਲ ਪ੍ਰੇਮ ਹਸਪਤਾਲ਼ ਮੋਗਾ ਇਹ ਉਪਰੋਕਤ ਹਸਪਤਾਲ਼ ਆਪਣੀਆਂ ਸੇਵਾਵਾਂ ਫਰਿਸ਼ਤੇ ਸਕੀਮ ਨਾਲ ਜੁੜ ਚੁੱਕੇ ਹਨ।