
ਗੁਰਦਾਸਪੁਰ, 09 ( ) ਡਾ.ਹਰਜਿੰਦਰ ਸਿੰਘ ਬੇਦੀ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵੱਲੋ ਅੱਜ ਇਕ ਨੇਕ ਉਪਰਾਲਾ ਕਰਦਿਆਂ ਇਕ ਲੋੜਵੰਦ ਲੜਕੀ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਗੋਲਡਨ ਕਾਲਜ ਗੁਰਦਾਸਪੁਰ ਵਿਖੇ ਐੱਮ ਕਾਮ ਵਿੱਚ ਐਡਮਿਸ਼ਨ ਕਰਵਾਈ ਗਈ ਹੈ ।
ਇਸ ਮੌਕੇ ਗੱਲ ਕਰਦਿਆ ਡਾ.ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਪਿੰਡ ਗਾਹਲੜੀ ਦੀ ਵਸਨੀਕ ਮਿਸ ਪ੍ਰੀਤੀ ਅੰਸ਼ ਪੁੱਤਰੀ ਸ਼੍ਰੀ ਪਲਵਿੰਦਰ ਕੁਮਾਰ ਅਤੇ ਸ਼੍ਰੀਮਤੀ ਕਮਲੇਸ਼ ਕੁਮਾਰੀ ਮਿਲੇ ਸਨ। ਉਨ੍ਹਾਂ ਨੇ ਦੱਸਿਆ ਕਿ ਲੜਕੀ ਪ੍ਰੀਤੀ ਅੰਸ਼ ਜਿਸ ਨੇ 12ਵੀਂ ਅਤੇ ਬੀ.ਕਾਮ ਦੀ ਪੜ੍ਹਾਈ ਪੂਰੀ ਕਰ ਚੁੱਕੀ ਹੈ ਅਤੇ ਹੁਣ ਅੱਗੇ ਪੜ੍ਹਨਾ ਚਾਹੁੰਦੀ ਹੈ ।
ਉਨ੍ਹਾਂ ਅੱਗੇ ਦੱਸਿਆ ਕਿ ਲੜਕੀ ਪ੍ਰੀਤੀ ਅੰਸ਼ ਨੂੰ ਉਚੇਰੀ ਸਿੱਖਿਆ ਦਿਵਾਉਣ ਦੇ ਮੰਤਵ ਨਾਲ ਗੋਲਡਨ ਕਾਲਜ ਗੁਰਦਾਸਪੁਰ ਵਿਖੇ ਐੱਮ. ਕਾਮ ਦੀ ਮੁਫਤ ਪੜ੍ਹਾਈ ਕਰਵਾਉਣ ਲਈ ਦਾਖਲਾ ਕਰਵਾਇਆ ਗਿਆ ਹੈ।
ਇਸ ਮੌਕੇ ਪ੍ਰੀਤੀ ਅੰਸ਼ ਨੇ ਵਧੀਕ ਡਿਪਟੀ ਕਮਿਨਸ਼ਰ (ਜ) ਡਾ.ਹਰਜਿੰਦਰ ਸਿੰਘ ਬੇਦੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਸ ਨੂੰ ਪੜਾਈ ਦਾ ਬਹੁਤ ਸ਼ੌਕ ਸੀ ਅਤੇ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ, ਪਰ ਘਰ ਵਿੱਚ ਗਰੀਬੀ ਹੋਣ ਕਾਰਨ ਉਸ ਦਾ ਇਹ ਸੁਪਨਾ ਅਧੂਰਾ ਸੀ। ਉਸ ਦੇ ਘਰਦੇ ਉਸ ਦੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦੇ ਸੀ। ਉਸ ਨੇ ਕਿਹਾ ਕਿ ਉਹ ਵਧੀਕ ਡਿਪਟੀ ਕਮਿਸ਼ਨਰ (ਜ)ਦਾ ਧੰਨਵਾਦ ਕਰਦੀ ਹੈ ਕਿ ਉਨ੍ਹਾਂ ਨੇ ਮੈਨੂੰ ਐੱਮ.ਕਾਮ ਵਿੱਚ ਦਾਖਲ ਦਿਵਾ ਕੇ ਮੇਰਾ ਅਧੂਰਾ ਸੁਪਨਾ ਪੂਰਾ ਕਰ ਦਿੱਤਾ ਹੈ।