Saturday, November 8Malwa News
Shadow

ਜ਼ਿਲ੍ਹਾ ਮੈਜਿਸਟਰੇਟ ਜੈਨ ਧਰਮ ਦੇ ਸੰਵਤਸਰੀ ਮਹਾਂਪੁਰਬ ਦਿਵਸ ਮੌਕੇ 27 ਅਗਸਤ ਨੂੰ ਮੀਟ, ਮੱਛੀ ਦੀਆਂ ਦੁਕਾਨਾਂ, ਰੇਹੜੀਆਂ, ਅਹਾਤੇ ਬੰਦ ਰੱਖਣ ਦੇ ਹੁਕਮ ਜਾਰੀ

ਮਾਲੇਰਕੋਟਲਾ 25 ਅਗਸਤ:

              ਜ਼ਿਲ੍ਹਾ ਮੈਜਿਸਟਰੇਟ ਵਿਰਾਜ ਐਸ.ਤਿੜਕੇ ਨੇ ਮੁੱਖ ਫ਼ੌਜਦਾਰੀ ਕਾਨੂੰਨ ਭਾਰਤੀ ਨਾਗਰਿਕ ਸੁਰਕਸ਼ਾ ਸੰਘਤਾ 2023  ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੰਵਤਸਰੀ ਮਹਾਂਪਰਬ ਦਿਵਸ ਮੌਕੇ ਮਿਤੀ 27 ਅਗਸਤ 2025  ਦਿਨ ਬੁਧਵਾਰ ਨੂੰ ਜ਼ਿਲ੍ਹਾ ਮਾਲੇਰਕੋਟਲਾ ‘ਚ ਮੀਟ, ਮੱਛੀ, ਆਂਡਿਆਂ ਦੀਆਂ ਦੁਕਾਨਾਂ, ਰੇਹੜੀਆਂ, ਨਾਨ- ਵੈਜੀਟੇਰੀਅਨ ਹੋਟਲ/ ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

               ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮ ‘ਚ ਦੱਸਿਆ ਗਿਆ ਹੈ ਕਿ ਜੈਨ ਧਰਮ ਦੇ ਸੰਵਤਸਰੀ ਮਹਾਂਪਰਬ ਦਿਵਸ 27 ਅਗਸਤ 2025 ਦਿਨ ਬੁਧਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਅਹਿੰਸਾ ਦਿਵਸ ਵਜੋਂ ਮਨਾਇਆ ਜਾਣਾ ਹੈ।