Friday, November 14Malwa News
Shadow

ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਕਰਵਾਇਆ ਸ਼ਾਨਦਾਰ ਤ੍ਰੈ – ਭਾਸ਼ਾ ਕਵੀ ਦਰਬਾਰ

ਹੁਸ਼ਿਆਰਪੁਰ, 14 ਨਵੰਬਰ : ਪੰਜਾਬ ਸਰਕਾਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਜਸਵੰਤ ਸਿੰਘ ਜ਼ਫ਼ਰ ਹੁਰਾਂ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਸਹਿਯੋਗ ਨਾਲ ਗੁਰੂ ਨਾਨਕ ਐਜ਼ੂਕੇਸ਼ਨਲ ਟਰੱਸਟ ਡੱਲੇਵਾਲ ਵਿਖੇ ਤ੍ਰੈ – ਭਾਸ਼ਾ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਰਕਤ ਕੀਤੀ। ਜੀ ਆਇਆਂ ਸ਼ਬਦ ਇੰਚਾਰਜ ਜ਼ਿਲ੍ਹਾ ਭਾਸ਼ਾ ਦਫ਼ਤਰ ਮੈਡਮ ਜਸਪ੍ਰੀਤ ਕੌਰ ਨੇ ਸਮਾਗਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਆਖੇ।
ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਕਲਾ ਨਾਲ ਸਬੰਧਤ ਇਨ੍ਹਾਂ ਸਮਾਗਮਾਂ ਦੀ ਰੱਜ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੇ ਰਾਸ਼ਟਰੀ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਸ਼ਾਨਦਾਰ ਪਹਿਚਾਣ ਬਣਾਈ ਹੈ। ਸਾਨੂੰ ਵੀ ਇਹ ਭਾਸ਼ਾ ਬੋਲ ਕੇ, ਪੜ੍ਹ ਕੇ ਅਤੇ ਲਿਖ ਕੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ।            ਸਮਾਗਮ ਬਾਰੇ ਤਫ਼ਸੀਲ ਨਾਲ ਗੱਲ ਕਰਦਿਆਂ ਡਾ ਜਸਵੰਤ ਰਾਏ ਖੋਜ ਅਫ਼ਸਰ, ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਨੇ ਦੱਸਿਆ ਅੱਜ ਦੇ ਤ੍ਰੈ ਭਾਸ਼ਾ ਕਵੀ ਦਰਬਾਰ ਵਿਚ ਪੰਜਾਬੀ ਭਾਸ਼ਾ ਤੋਂ ਨਵਤੇਜ ਗੜ੍ਹਦੀਵਾਲਾ, ਰਘਬੀਰ ਸਿੰਘ ਟੇਰਕਿਆਣਾ, ਪ੍ਰੋ ਮਲਕੀਤ ਜੌੜਾ, ਜਸਬੀਰ ਸਿੰਘ ਧੀਮਾਨ, ਹਿੰਦੀ ਭਾਸ਼ਾ ਤੋਂ ਮੀਨਾਕਸ਼ੀ ਮੈਨਨ, ਅੰਜੂ ਵੀ ਰੱਤੀ, ਪ੍ਰਿੰਸੀਪਲ ਤਿਮਾਤਨੀ ਆਹਲੂਵਾਲੀਆ, ਇੰਦਰਜੀਤ ਚੌਧਰੀ ਅਤੇ ਉਰਦੂ ਭਾਸ਼ਾ ਤੋਂ ਸੁਭਾਸ਼ ਗੁਪਤਾ ਸ਼ਫੀਕ, ਵਿਕਾਸਦੀਪ ਮੁਸਾਫ਼ਿਰ,ਕਮਲ ਨਯਨ  ਨੇ ਆਪਣੇ ਸੱਜਰੇ ਕਲਾਮਾਂ ਨਾਲ ਹਾਜ਼ਰੀ ਲੁਆਈ। ਸਮਾਗਮ ਵਿੱਚ ਨਰਿੰਦਰ ਕੌਰ ਦੀ ਲਿਖੀ ਅਤੇ ਵਰਿੰਦਰ ਨਿਮਾਣਾ ਵੱਲੋਂ ਸੰਪਾਦਿਤ ਪੁਸਤਕ ‘ਲੰਮਿਆਂ ਰਾਹਾਂ ਦਾ ਪਾਂਧੀ’ ਦਾ ਲੋਕ ਅਰਪਣ ਕੀਤਾ ਗਿਆ। ਦੋ ਦਿਨ ਚੱਲੇ ਸਮਾਗਮ ਵਿੱਚ ਵਿਦਿਆਰਥੀਆਂ ਦੀਆਂ ਸਭਿਆਚਾਰਕ ਵੰਨਗੀਆਂ ਦੇ ਮੁਕਾਬਲੇ ਅਤੇ  ਭਾਸ਼ਾ ਵਿਭਾਗ ਦੇ ਨਾਲ-ਨਾਲ ਹੋਰ ਪ੍ਰਕਾਸ਼ਕਾਂ ਵੱਲੋਂ ਲਗਾਈ ਗਈ ਪੁਸਤਕ ਪਾਠਕਾਂ ਲਈ ਖਿੱਚ ਦਾ ਕੇਂਦਰ ਰਹੀ। ਇਸ ਸਮੇਂ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਇੰਜੀਨੀਅਰ ਪ੍ਰਭਜੀਤ ਸਿੰਘ, ਪ੍ਰਿੰਸੀਪਲ ਧੀਰਜ ਸ਼ਰਮਾ, ਸਮਾਗਮ ਵਿੱਚ ਹਰਮੇਲ ਸਿੰਘ ਖੱਖ ਪ੍ਰਧਾਨ ਪੰਜਾਬੀ ਵਿਕਾਸ ਮੰਚ ਹਰਿਆਣਾ, ਪ੍ਰਿਤਪਾਲ ਸਿੰਘ, ਸਰਬਜੀਤ ਸਿੰਘ ਕੰਗ, ਜਸਵਿੰਦਰ ਸਿੰਘ , ਜਸ ਸਰੋਆ,ਪ੍ਰਿੰਸੀਪਲ ਰੁਪਿੰਦਰ ਸਿੰਘ ਲੈਕ ਮਨਦੀਪ ਕੌਰ ਕੰਗ, ਸਤਨਾਮ ਸਿੰਘ, ਸੁਰਜੀਤ ਸਿੰਘ ਨੂਰਪੁਰ, ਰਾਜ ਕੁਮਾਰ ਘਾਸੀਪੁਰੀਆ, ਹਰਪਾਲ ਸਿੰਘ, ਪ੍ਰੋ. ਪ੍ਰੀਆ, ਮੁਨੀਸ਼ ਕੁਮਾਰ ਬਹਿਲ, ਸੰਦੀਪ ਕੌਰ ਆਹਲੂਵਾਲੀਆ, ਬਿਰੇਂਦਰ ਸਿੰਘ, ਲਾਲ ਸਿੰਘ, ਪੁਸ਼ਪਾ ਰਾਣੀ, ਗੁਰੂ ਨਾਨਕ ਐਜ਼ੂਕੇਸ਼ਨਲ ਟਰੱਸਟ ਡੱਲੇਵਾਲ ਦਾ ਸਮੂਹ ਸਟਾਫ਼, ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।