COLLAGEN FACE MASK USES: ਸੋਸ਼ਲ ਮੀਡੀਆ ਨੇ ਘਰ ‘ਚ ਹੀ ਚਿਹਰੇ ਦੀ ਦੇਖਭਾਲ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਪਹਿਲਾਂ ਦੁਨੀਆ ਬੇਸਨ, ਦਹੀਂ, ਹਲਦੀ ਅਤੇ ਕੌਫੀ ਵਰਗੀਆਂ ਆਮ ਰਸੋਈ ਦੀਆਂ ਚੀਜ਼ਾਂ ਤੱਕ ਹੀ ਸੀਮਿਤ ਸੀ ਪਰ ਇੰਸਟਾਗ੍ਰਾਮ ਅਤੇ ਰੀਲਾਂ ਦੇ ਦੌਰ ਨੇ ਘਰ ‘ਚ ਕੀਤੇ ਜਾਣ ਵਾਲੇ ਜ਼ਿਆਦਾ ਐਡਵਾਂਸਡ ਨੁਸਖ਼ਿਆਂ ਅਤੇ ਚਿਹਰੇ ਦੀ ਦੇਖਭਾਲ ਦੇ ਰੁਟੀਨ ਨੂੰ ਉਤਸ਼ਾਹਿਤ ਕੀਤਾ ਹੈ। ਕੋਲੇਜਨ ਫੇਸ ਮਾਸਕ ਅੱਜ ਕੱਲ ਬਿਊਟੀ ਦੀ ਦੁਨੀਆ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵੱਡਾ ਟ੍ਰੈਂਡ ਬਣ ਗਿਆ ਹੈ। ਕੈਮਰੇ ‘ਤੇ ਮਾਸਕ ਲਗਾਉਣ ਤੋਂ ਲੈ ਕੇ ਉਸਨੂੰ ਹਟਾਉਣ ਤੋਂ ਬਾਅਦ ਤਰੁੰਤ ਚਮਕ ਅਤੇ ਬਦਲਾਅ ਦਿਖਾਉਣ ਤੱਕ, ਇਹ ਪ੍ਰੋਸੈਸ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ।
ਕੋਲੇਜਨ ਕੀ ਹੈ?
ਕੋਲੇਜਨ ਇੱਕ ਪ੍ਰੋਟੀਨ ਹੈ, ਜੋ ਕੁਦਰਤੀ ਰੂਪ ਨਾਲ ਚਮੜੀ ਵਿੱਚ ਪਾਇਆ ਜਾਂਦਾ ਹੈ ਅਤੇ ਹਾਲ ਹੀ ਵਿੱਚ ਕੋਲੇਜਨ ਨਾਲ ਭਰਪੂਰ ਫੇਸ ਮਾਸਕ ਦੀ ਪ੍ਰਸਿੱਧੀ ਕਾਫ਼ੀ ਵੱਧ ਗਈ ਹੈ। ਹਾਲਾਂਕਿ, ਇਹ ਸਮਝਣਾ ਜ਼ਰੂਰੀ ਹੈ ਕਿ ਚਿਹਰੇ ‘ਤੇ ਕੋਲੇਜਨ ਮਾਸਕ ਲਗਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਚਮੜੀ ਤਰੁੰਤ ਨਵਾਂ ਕੋਲੇਜਨ ਬਣਾਉਣਾ ਸ਼ੁਰੂ ਕਰ ਦੇਵੇਗੀ। ਇਹ ਇਸ ਤਰ੍ਹਾਂ ਕੰਮ ਨਹੀਂ ਕਰਦਾ। ਫਿਰ ਵੀ ਜੇਕਰ ਤੁਸੀਂ ਹਾਈਡ੍ਰੇਟ, ਮੁਲਾਇਮ ਅਤੇ ਚਮਕਦਾਰ ਚਮੜੀ ਚਾਹੁੰਦੇ ਹੋ, ਤਾਂ ਇਸ ਫੇਸ ਮਾਸਕਾਂ ਦਾ ਇਸਤੇਮਾਲ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਕੋਲੇਜਨ ਫੇਸ ਮਾਸਕ ਦੇ ਲਾਭ
ਡੀਪ ਹਾਈਡ੍ਰੇਸ਼ਨ: ਕੋਲੇਜਨ ਵਾਲਾ ਇੰਟੈਂਸ ਹਾਈਡ੍ਰੇਸ਼ਨ ਫੇਸ ਮਾਸਕ ਮੋਇਸਚਰਾਈਜ਼ਰ ਨੂੰ ਚਮੜੀ ਦੀ ਸਤ੍ਹਾਂ ਦੇ ਹੇਠਾਂ ਤੱਕ ਪਹੁੰਚਾ ਕੇ ਉਸਨੂੰ ਗਹਿਰਾਈ ਨਾਲ ਹਾਈਡ੍ਰੇਟ ਕਰਦਾ ਹੈ। ਇਹ ਚਮੜੀ ਵਿੱਚ ਨਮੀ ਦੇ ਪੱਧਰ ਨੂੰ ਫਿਰ ਤੋਂ ਵਧਾ ਕੇ ਖੁਸ਼ਕੀ ਨੂੰ ਖਤਮ ਕਰਦਾ ਹੈ। ਸਹੀ ਹਾਈਡ੍ਰੇਸ਼ਨ ਚਮੜੀ ਦੀ ਕੁਦਰਤੀ ਚਮਕ ਨੂੰ ਵਧਾਉਦਾ ਹੈ ਅਤੇ ਤੰਗੀ ਜਾਂ ਛਾਲੇ ਵਰਗੀਆਂ ਸਮੱਸਿਆਵਾਂ ਨੂੰ ਰੋਕਦਾ ਹੈ। ਇਸ ਮਾਸਕ ਦੇ ਰੋਜ਼ਾਨਾ ਇਸਤੇਮਾਲ ਨਾਲ ਤੁਹਾਡੀ ਚਮੜੀ ਨਰਮ ਅਤੇ ਚਮਕਦਾਰ ਦਿਖੇਗੀ।
ਮੁਲਾਇਮ ਚਮੜੀ ਲਈ ਫਾਇਦੇਮੰਦ: ਫੇਸ ਮਾਸਕ ਮੁਲਾਇਮ ਚਮੜੀ ਪਾਉਣ ਲਈ ਵਧੀਆਂ ਹੈ, ਕਿਉਂਕਿ ਇਹ ਖੁਰਦਰੀ ਜਗ੍ਹਾਂ ਨੂੰ ਮੁਲਾਇਮ ਕਰਦਾ ਹੈ ਅਤੇ ਚਮੜੀ ਦੀ ਬਣਤਰ ਨੂੰ ਬਿਹਤਰ ਬਣਾਉਦਾ ਹੈ। ਇਹ ਕੋਲੇਜਨ ਅਤੇ ਸੈੱਲ ਟਰਨਓਵਰ ਨੂੰ ਵਧਾਉਦੇ ਹਨ, ਜਿਸ ਨਾਲ ਚਮੜੀ ਦੀ ਸਤ੍ਹਾਂ ਹੋਰ ਮੁਲਾਇਮ ਹੋ ਜਾਂਦੀ ਹੈ। ਹਰ ਇਸਤੇਮਾਲ ਦੇ ਨਾਲ ਚਮੜੀ ਹੋਰ ਮੁਲਾਇਮ ਅਤੇ ਸਿਹਤਮੰਦ ਹੁੰਦੀ ਰਹਿੰਦੀ ਹੈ। ਇਹ ਮੇਕਅੱਪ ਜਾਂ ਹੋਰ ਚਮੜੀ ਦੀ ਦੇਖਭਾਲ ਵਾਲੇ ਪ੍ਰੋਡਕਟ ਲਗਾਉਣ ਲਈ ਇੱਕ ਵਧੀਆਂ ਬੇਸ ਵੀ ਦਿੰਦਾ ਹੈ।
ਚਮੜੀ ਨੂੰ ਟਾਈਟ ਕਰਦਾ ਅਤੇ ਲਚਕਤਾ ਵਧਾਉਦਾ: ਕੋਲੇਜਨ ਚਮੜੀ ਦੀ ਲਚਕਤਾ ਲਈ ਜ਼ਿੰਮੇਵਾਰ ਹੁੰਦਾ ਹੈ। ਕੋਲੇਜਨ ਮਾਸਕ ਸਮੇਂ ਤੋਂ ਪਹਿਲਾਂ ਹੋਣ ਵਾਲੇ ਢਿੱਲੇਪਨ ਅਤੇ ਝੁਰੜੀਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਇਸਤੇਮਾਲ ਨਾਲ ਚਮੜੀ ਜਵਾਨ ਦਿਖਦੀ ਹੈ। ਅਜਿਹੇ ਮਾਸਕ ਉਮਰ ਵਧਣ ਦੇ ਸ਼ੁਰੂਆਤੀ ਲੱਛਣਾਂ ਨੂੰ ਰੋਕਣ ਲਈ ਵਧੀਆਂ ਹੁੰਦੇ ਹਨ।
ਕੋਲੇਜਨ ਮਾਸਕ ਨਾਲ ਚਿਹਰੇ ਨੂੰ ਚਮਕ ਮਿਲਦੀ: ਕੋਲੇਜਨ ਮਾਸਕ ਕੁਝ ਹੀ ਮਿੰਟਾਂ ਵਿੱਚ ਥੱਕੀ ਹੋਈ ਚਮੜੀ ਨੂੰ ਫਿਰ ਤੋਂ ਤਾਜ਼ਾ ਕਰ ਦਿੰਦਾ ਹੈ। ਤੁਸੀਂ ਕਿਸੇ ਇਵੈਂਟ ਤੋਂ ਠੀਕ ਪਹਿਲਾਂ ਇਸਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਕੋਰੀਅਨ ਕੋਲੇਜਨ ਮਾਸਨ ਇੰਨੇ ਮਸ਼ਹੂਰ ਹਨ। ਇਹ ਘੱਟ ਮਿਹਨਤ ਵਿੱਚ ਜਲਦੀ ਹੀ ਬਿਹਤਰ ਨਤੀਜੇ ਦਿੰਦੇ ਹਨ। ਕੋਲੇਜਨ ਫੇਸ ਮਾਸਕ ਵੀ ਇਸੇ ਤਰ੍ਹਾਂ ਕੰਮ ਕਰਦੇ ਹਨ। ਇਸਦੇ ਨਾਲ ਹੀ, ਇਹ ਪੋਰਸ ਨੂੰ ਠੀਕ ਕਰਦੇ ਹਨ ਅਤੇ ਤੇਲ ਨੂੰ ਸੰਤੁਲਿਤ ਕਰਦੇ ਹਨ।
ਝੁਰੜੀਆਂ ਨੂੰ ਘੱਟ ਕਰਨ ਵਿੱਚ ਮਦਦਗਾਰ: ਚਿਹਰੇ ਲਈ ਸਭ ਤੋਂ ਵਧੀਆਂ ਕੋਲੇਜਨ ਮਾਸਕ ਵਿੱਚ ਬੁਢਾਪਾ ਵਿਰੋਧੀ ਗੁਣ ਹੁੰਦੇ ਹਨ, ਜੋ ਅੱਖਾਂ, ਮੱਥੇ ਅਤੇ ਮੂੰਹ ਦੇ ਆਲੇ-ਦੁਆਲੇ ਦੀਆਂ ਝੁਰੜੀਆਂ ਨੂੰ ਘੱਟ ਕਰਦੇ ਹਨ। ਰੋਜ਼ਾਨਾ ਇਸਤੇਮਾਲ ਨਾਲ ਇਹ ਝੁਰੜੀਆਂ ਨੂੰ ਵੀ ਘੱਟ ਕਰਦੇ ਹਨ ਅਤੇ ਫਿਰ ਚਮੜੀ ਨੂੰ ਟਾਈਟ ਕਰਨ ਵਿੱਚ ਮਦਦ ਕਰਦੇ ਹਨ।
ਕੋਲੇਜਨ ਫੇਸ ਮਾਸਕ ਦਾ ਇਸਤੇਮਾਲ ਕਿਵੇਂ ਕਰਨਾ?
ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਹਲਕੇ ਫੇਸ ਵਾਸ਼ ਨਾਲ ਧੋ ਲਓ ਅਤੇ ਹਲਕੇ ਹੱਥਾਂ ਨਾਲ ਮੂੰਹ ਨੂੰ ਸੁੱਕਾ ਲਓ। ਫਿਰ ਮਾਸਕ ਨੂੰ ਸਾਵਧਾਨੀ ਨਾਲ ਚਿਹਰੇ ‘ਤੇ ਲਗਾਓ। ਪੈਕੇਟ ‘ਤੇ ਦਿੱਤੇ ਸਮੇਂ ਤੱਕ ਇਸਨੂੰ ਲੱਗਾ ਰਹਿਣ ਦਿਓ। ਨਿਰਧਾਰਿਤ ਸਮੇਂ ਤੋਂ ਬਾਅਦ ਮਾਸਕ ਹਟਾ ਲਓ। ਜੇਕਰ ਪ੍ਰੋਡਕਟ ਦੇ ਨਿਰਦੇਸ਼ਾਂ ਵਿੱਚ ਚਿਹਰਾ ਧੋਣ ਲਈ ਕਿਹਾ ਗਿਆ ਹੈ, ਤਾਂ ਉਸੇ ਅਨੁਸਾਰ ਚਿਹਰਾ ਧੋ ਲਓ। ਲੋੜ ਪੈਣ ‘ਤੇ ਮਾਇਸਚਰਾਈਜ਼ਰ ਲਗਾਓ। ਦਿਨ ਵਿੱਚ ਬਾਹਰ ਜਾਂਦੇ ਸਮੇਂ ਸਨਸਕ੍ਰੀਨ ਲਗਾਓ।
ਕੀ ਰਾਤ ਭਰ ਮਾਸਕ ਲਗਾਉਣਾ ਸਹੀ ਹੈ?
ਕੁਝ ਕੋਲੇਜਨ ਮਾਸਕ ਲੰਬੇ ਸਮੇਂ ਤੱਕ ਇਸਤੇਮਾਲ ਲਈ ਡਿਜ਼ਾਈਨ ਕੀਤੇ ਗਏ ਹਨ। ਹਾਲਾਂਕਿ, ਸਾਰੇ ਮਾਸਕ ਰਾਤ ਭਰ ਲਗਾਉਣ ਲਈ ਸਹੀਂ ਨਹੀਂ ਹੁੰਦੇ ਹਨ। ਇਸ ਲਈ ਹਮੇਸ਼ਾ ਉਤਪਾਦ ਦੇ ਪੈਕੇਟ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।