
ਚੰਡੀਗੜ੍ਹ, 7 ਅਕਤੂਬਰ : ਭਾਰਤੀ ਫੌਜ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਕਰਨਲ ਅਮਨਪ੍ਰੀਤ ਸਿੰਘ ਗਿੱਲ ਨੇ ਜਿਥੇ ਭਾਰਤੀ ਫੌਜ ਵਿਚ ਰਹਿੰਦਿਆਂ ਦੇਸ਼ ਦੀ ਰਾਖੀ ਲਈ ਮੱਲਾਂ ਮਾਰੀਆਂ, ਉਥੇ ਖੇਡਾਂ ਦੇ ਖੇਤਰ ਵਿਚ ਕੌਮੀ ਪੱਧਰ ‘ਤੇ ਨਾਮਨਾ ਖੱਟ ਰਿਹਾ ਹੈ। ਜਿਥੇ ਉਹ ਖੁਦ ਲਗਾਤਾਰ ਵੱਖ ਵੱਖ ਖੇਡ ਗਤੀਵਿਧੀਆਂ ਵਿਚ ਭਾਗ ਲੈਂਦਾ ਰਹਿੰਦਾ ਹੈ, ਉਥੇ ਵੱਖ ਵੱਖ ਖੇਡ ਮੁਕਾਬਲਿਆਂ ਦੇ ਪ੍ਰਬੰਧਾਂ ਵਿਚ ਵੀ ਦਿਨ ਰਾਤ ਇਕ ਕਰ ਦਿੰਦਾ ਹੈ।
ਪੰਜਾਬ ਦੀ ਧਰਤੀ ਦੇ ਜੰਮਪਲ ਕਰਨਲ ਅਮਨਪ੍ਰੀਤ ਸਿੰਘ ਗਿੱਲ ਨੂੰ ਹੁਣ ਪੈਰਾਲੰਪਿਕ ਕਮੇਟੀ ਆਫ ਇੰਡੀਆ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਨਵੀਂ ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ 27 ਨਵੰਬਰ ਤੋਂ 5 ਅਕਤੂਬਰ ਤੱਕ ਹੋਈ ਵਿਸ਼ਵ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਕਰਨਲ ਅਮਨਪ੍ਰੀਤ ਗਿੱਲ ਨੇ ਸ਼ਾਨਦਾਰ ਕਾਰਗੁਜਾਰੀ ਦਿਖਾਈ। ਪੈਰਾਲੰਪਿਕ ਕਮੇਟੀ ਆਫ ਇੰਡੀਆ ਵਲੋਂ ਦਿੱਤੇ ਗਏ ਪ੍ਰਸੰਸਾ ਪੱਤਰ ਵਿਚ ਦੱਸਿਆ ਗਿਆ ਕਿ ਕਰਨਲ ਗਿੱਲ ਨੇ ਆਰਗੇਨਾਈਜਿੰਗ ਕਮੇਟੀ ਦੇ ਮੈਂਬਰ ਬਾਖੂਬੀ ਪ੍ਰਬੰਧ ਨਿਭਾਏ ਅਤੇ ਚੈਂਪੀਅਨਸ਼ਿਪ ਦੀ ਸਫਲਤਾ ਲਈ ਦਿਨ ਰਾਤ ਇਕ ਕੀਤਾ। ਪੱਤਰ ਵਿਚ ਕਿਹਾ ਗਿਆ ਕਿ ਕਰਨਲ ਗਿੱਲ ਨੇ ਤਕਨੀਕੀ ਓਪਰੇਸ਼ਨ, ਕੋਆਰਡੀਨੇਸ਼ਨ ਅਤੇ ਹੋਰ ਡਿਊਟੀਆਂ ਨੂੰ ਬਹੁਤ ਹੀ ਤਨਦੇਹੀ ਨਾਲ ਨਿਭਾਇਆ।
ਕਰਨਲ ਗਿੱਲ ਇਸ ਤੋਂ ਪਹਿਲਾਂ ਵੀ ਖੇਡਾਂ ਅਤੇ ਹੋਰ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਚੁੱਕਾ ਹੈ। ਉਹ ਇਸ ਵੇਲੇ ਭਾਰਤੀ ਫੌਜ ਵਿਚ ਡਿਪਟੀ ਕਮਾਂਡੈਂਟ ਵਜੋਂ ਵੀ ਸ਼ਾਨਦਾਰ ਕਾਰਗੁਜਾਰੀ ਦਿਖਾ ਰਿਹਾ ਹੈ।