
ਚੰਡੀਗੜ੍ਹ, 6 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਨਸੀਆਰ ਖੇਤਰ ਵਿੱਚ ਅੱਠ ਨਮੋ ਭਾਰਤ ਕੋਰੀਡੋਰ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਜਿਸ ਦੇ ਤਹਿਤ ਤਿੰਨ ਕੋਰੀਡੋਰ ਮੌਜੂਦਾ ਵਿੱਚ ਪੜਾਅ-1 ਵਿੱਚ ਲਾਗੂ ਕਰਨ ਦੇ ਅਧੀਨ ਹੈ। ਇੰਨ੍ਹਾਂ ਵਿੱਚ ਦਿੱਲੀ-ਗਾਜਿਆਬਾਦ-ਮੇਰਠ (82 ਕਿਲੋਮੀਟਰ), ਦਿੱਲੀ-ਗੁਰੂਗ੍ਰਾਮ-ਐਸਐਨਬੀ (105 ਕਿਲੋਮੀਟਰ) ਅਤੇ ਦਿੱਲੀ-ਪਾਣੀਪਤ-ਕਰਨਾਲ (136 ਕਿਲੋਮੀਟਰ) ਮਾਰਗ ਸ਼ਾਮਿਲ ਹੈ। ਮੀਟਿੰਗ ਵਿੱਚ ਹਰਿਆਣਾ ਦੇ ਵਾਤਾਵਰਣ ਅਤੇ ਵਨ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਹੋਏ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਵਾਜਾਈ ਦੀ ਭੀੜ ਨੂੰ ਘੱਟ ਕਰਨ, ਖੇਤਰੀ ਸੰਪਰਕ ਨੂੰ ਪ੍ਰੋਤਸਾਹਨ ਦੇਣ ਅਤੇ ਹਰਿਆਣਾ ਦੇ ਸ਼ਹਿਰੀ ਅਤੇ ਨੀਮ-ਸ਼ਹਿਰੀ ਖੇਤਰਾਂ ਵਿੱਚ ਆਰਥਕ ਵਿਕਾਸ ਨੂੰ ਵਧਾਉਣ ਵਿੱਚ ਨਮੋ ਭਾਰਤ ਕੋਰੀਡੋਰ (ਆਰਆਰਟੀਐਸ) ਦੀ ਬਦਲਾਅਕਾਰੀ ਸਮਰੱਥਾ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿੱਲੀ-ਐਸਐਨਬੀ ਅਤੇ ਦਿੱਲੀ-ਕਰਨਾਲ ਪਰਿਯੋਜਨਾਂਵਾਂ ਲਈ ਮੰਜੂਰੀ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਉਨ੍ਹਾਂ ਦਾ ਸਮੇਂ ‘ਤੇ ਪੂਰਾ ਹੋਣਾ ਯਕੀਨੀ ਹੋ ਸਕੇ। ਮੀਟਿੰਗ ਦੌਰਾਨ, ਕੌਮੀ ਰਾਜਧਾਨੀ ਖੇਤਰ ਟ੍ਰਾਂਸਪੋਰਟ ਨਿਗਮ (ਐਨਸੀਆਰਟੀਸੀ) ਦੇ ਐਮਡੀ ਸ੍ਰੀ ਸ਼ਲਭ ਗੋਇਲ ਨੇ ਦਿੱਤੀ ਨਮੋ ਭਾਰਤ ਕੋਰੀਡੋਰ ਦੀ ਵੱਖ-ਵੱਖ ਵਿਸ਼ੇਸ਼ਤਾਵਾਂ ‘ਤੇ ਚਾਨਣ ਪਾਉਂਦੇ ਹੋਏ ਵਿਸਤਾਰ ਪਰਿਯੋਜਨਾਵਾਂ ਰਿਪੋਰਟਾਂ ‘ਤੇ ਇੱਕ ਵਿਸਤਾਰ ਪੇਸ਼ਗੀ ਦਿੱਤੀ। ਮੀਟਿੰਗ ਵਿੱਚ ਦਸਿਆ ਗਿਆ ਕਿ ਦਿੱਲੀ-ਗਾਜਿਆਬਾਦ-ਮੇਰਠ ਆਰਆਰਟੀਐਸ ਕੋਰੀਡੋਰ ਨੇ 55 ਕਿਲੋਮੀਟਰ ਸੇਕਸ਼ਨ ‘ਤੇ ਸਫਲ ਸੰਚਾਲਨ ਰਿਹਾ ਹੈ ਅਤੇ ਲੋਕਾਂ ਦੀ ਬਹੁਤ ਵੱਧ ਸਕਾਰਾਤਮਕ ਪ੍ਰਤੀਕ੍ਰਿਆ ਆਈ ਹੈ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਨਮੋ ਭਾਰਤ ਕੋਰੀਡੋਰ ਦਾ ਡਿਜਾਇਨ ਭਵਿੱਖ ਲਈ ਤਿਆਰ ਹੋਣਾ ਚਾਹੀਦਾ ਹੈ ਅਤੇ ਸਿਸਟਮ ਦੀ ਉਪਯੋਗਤਾ ਵਧਾਉਣ ਲਈ ਮੈਟਰੋ ਸਿਸਟਮ ਦੇ ਨਾਲ ਕੁਸ਼ਲ ਏਕੀਕਰਣ ਯਕੀਨੀ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਦਿੱਲੀ-ਗੁਰੁਗ੍ਰਾਮ-ਐਸਐਨਬੀ ਅਤੇ ਦਿੱਲੀ-ਪਾਣੀਪਤ-ਕਰਨਾਲ ਕੋਰੀਡੋਰ ਨਾਲ ਸਬੰਧਿਤ ਅਲਾਇਨਮੈਂਟ, ਸਟੇਸ਼ਨਾਂ ਅਤੇ ਭੁਮੀ ਜਰੂਰਤਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਵਿਭਾਗਾਂ ਨੂੰ ਪਰਿਯੋਜਨਾਵਾਂ ਦੀ ਜਲਦੀ ਸ਼ੁਰੂਆਤ ਯਕੀਨੀ ਕਰਨ ਲਈ ਐਨਸੀਆਰਟੀਸੀ ਨੂੰ ਜਰੂਰੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਪ੍ਰਸਤਾਵਿਤ ਗੁਰੂਗ੍ਰਾਮ-ਫਰੀਦਾਬਾਦ-ਨੋਇਡਾ ਨਮੋ ਭਾਰਤ ਕੋਰੀਡੋਰ ਦੇ ਅਲਾਇਨਮੈਂਟ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਵਿਸਤਾਰ ਪਰਿਯੋਜਨਾ ਰਿਪੋਰਟ ਤਿਆਰ ਕਰਨ ਲਈ ਐਨਸੀਆਰਟੀਸੀ ਨੂੰ ਜਰੂਰੀ ਅਨੁਮੋਦਨ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਵਰਨਣਯੋਗ ਹੈ ਕਿ ਨਮੋ ਭਾਰਤ ਟ੍ਰੇਨ ਨਗਭਗ 1 ਘੰਟੇ ਵਿੱਚ 90 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਹਾਈ ਸਪੀਡ ਕਨੈਕਟੀਵਿਟੀ ਯਕੀਨੀ ਕਰਦੀ ਹੈ। ਇਹ ਗਾਜਿਆਬਾਦ ਅਤੇ ਗੁਰੂਗ੍ਰਾਮ ਦੇ ਵਿੱਚ ਯਾਤਰਾ ਦੇ ਸਮੇਂ ਨੂੰ ਸੜਕ ਮਾਰਗ ਤੋਂ 100 ਮਿੰਟ ਤੋਂ ਘਟਾ ਕੇ ਸਿਰਫ 37 ਮਿੰਟ ਕਰ ਦਵੇਗਾ। ਇਹ ਹਰਿਆਣਾ ਤੋਂ ਦਿੱਲੀ ਹਵਾਈ ਅੱਡੇ ਤੱਕ ਤੇਜ ਅਤੇ ਸਿੱਧੀ ਪਹੁੰਚ ਵੀ ਪ੍ਰਦਾਨ ਕਰੇਗਾ। ਨਮੋ ਭਾਰਤ ਟ੍ਰੇਨ ਦੀ ਜਿਆਦਾਤਰ ਡਿਜਾਇਨ ਗਤੀ 180 ਕਿਲੋਮੀਟਰ ਪ੍ਰਤੀ ਘੰਟਾ ਹੈ, ਜਿਸ ਵਿੱਚ 5-10 ਕਿਲੋਮੀਟਰ ਦੀ ਇੰਟਰ-ਸਟੇਸ਼ਨ ਦੂਰੀ ਅਤੇ ਹਰ 5-10 ਮਿੰਟ ਵਿੱਚ ਟੇ੍ਰਨ ਦੀ ਫਰੀਕੁਏਂਸੀ ਹੈ। ਇਸ ਵਿੱਚ ਪਲੇਟਫਾਰਮ ਸਕ੍ਰੀਨ ਡੋਰ ਅਤੇ ਸਵੈਚਾਲਿਤ ਵੰਡ ਸੰਗ੍ਰਹਿ ਪ੍ਰਣਾਲੀ ਵੀ ਹੋਵੇਗੀ। ਮੀਟਿੰਗ ਵਿੱਚ ਸੀਐਮ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਸੀਐਮ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਏਸੀਐਸ ਟਾਉਨ ਐਂਡ ਕੰਟਰੀ ਪਲਾਨਿੰਗ ਅਤੇ ਸ਼ਹਿਰੀ ਸੰਪਦਾ ਵਿਭਾਗ ਸ੍ਰੀ ਏ.ਕੇ. ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।