
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਨਵੰਬਰ:
ਸ੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਜਾਂਚ), ਜ਼ਿਲ੍ਹਾ ਐਸ.ਏ.ਐਸ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ੍ਰੀ ਤਲਵਿੰਦਰ ਸਿੰਘ ਪੀ.ਪੀ.ਐਸ, ਕਪਤਾਨ ਪੁਲਿਸ (ਆਪਰੇਸ਼ਨ), ਸ੍ਰੀ ਰਾਜਨ ਪਰਮਿੰਦਰ ਸਿੰਘ ਉਪ ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਟੀਮ ਵੱਲੋਂ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ 45 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਸ੍ਰੀ ਸੌਰਵ ਜਿੰਦਲ ਪੀ.ਪੀ.ਐਸ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 20-11-2025 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾ ਅਤੇ ਸ਼ੱਕੀ ਵਹੀਕਲਾ ਦੇ ਸਬੰਧ ਵਿੱਚ ਗਸ਼ਤ ਪਰ ਨੇੜੇ ਅਰਬਨ ਵਾਟਿਕਾ, ਬੱਸ ਸਟੈਂਡ ਜ਼ੀਰਕਪੁਰ ਮੌਜੂਦ ਸੀ ਤਾਂ ਦੌਰਾਨੇ ਗਸਤ ਇੱਕ ਗੱਡੀ ਨੰਬਰ PB03-AU-8484 ਸਵਿਫਟ ਡਿਜਾਇਰ ਕਾਰ ਨੇੜੇ ਬੱਸ ਸਟੈਂਡ ਦੇ ਖੜੀ ਦਿਖਾਈ ਦਿੱਤੀ। ਗੱਡੀ ਦੀ ਪਿਛਲੀ ਨੰਬਰ ਪਲੇਟ ਮੋੜੀ ਹੋਈ ਸੀ, ਜਿਸ ਵਿੱਚ ਮੋਨਾ ਵਿਅਕਤੀ ਸਵਾਰ ਸੀ, ਜਿਸ ਨੂੰ ਸ਼ੱਕ ਦੀ ਬਿਨਾਹ ਤੇ ਚੈਕ ਕੀਤਾ ਗਿਆ, ਜੋ ਦੌਰਾਨੇ ਚੈਕਿੰਗ ਗੱਡੀ ਦੇ ਗੇਅਰ ਬਾਕਸ ਕੋਲੋ ਇੱਕ ਚਿੱਟੇ ਰੰਗ ਦਾ ਵੱਡਾ ਲਿਫਾਫਾ ਮਿਲਿਆ, ਜਿਸ ਵਿੱਚੋ ਇੱਕ ਡਿਜੀਟਲ ਕੰਡਾ, ਇੱਕ ਪਲਾਸਟਿਕ ਲਿਫਾਫੀ ਵਿੱਚ ਮੋਮੀ ਲਿਫਾਫੇ ਦੇ ਟੁਕੜੇ ਅਤੇ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਵਿੱਚੋ 45 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜੋ ਦੋਸ਼ੀ ਅਜੈ ਕੁਮਾਰ ਉਰਫ ਬਿੰਟਾ ਵਿਰੁੱਧ ਸੀ.ਆਈ.ਏ ਸਟਾਫ ਦੇ ਐਸ.ਆਈ. ਹਰਭੇਜ ਸਿੰਘ ਵੱਲੋਂ ਮੁਕੱਦਮਾ ਨੰਬਰ 553 ਮਿਤੀ 20-11-2025 ਅ/ਧ 21-61-85 ਐਨ.ਡੀ.ਪੀ.ਐਸ ਐਕਟ (NDPS Act) ਥਾਣਾ ਜੀਰਕਪੁਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਅਜੈ ਕੁਮਾਰ ਨੇ ਦੱਸਿਆ ਕਿ ਉਹ ਹੈਰੋਇਨ ਦਾ ਧੰਦਾ ਕਰ ਰਿਹਾ ਹੈ, ਜੋ ਦੋਸ਼ੀ ਉਕਤ ਬ੍ਰਾਮਦ ਹੈਰੋਇਨ ਥਾਣਾ ਜੀਰਕਪੁਰ ਦੇ ਏਰੀਆ ਵਿੱਚ ਆਪਣੇ ਗ੍ਰਾਹਕਾ ਨੂੰ ਹੈਰੋਇਨ ਸਪਲਾਈ ਕਰਨ ਲਈ ਅੰਮ੍ਰਿਤਸਰ ਤੋ ਲੈ ਕੇ ਆਇਆ ਸੀ।
ਬ੍ਰਾਮਦਗੀ ਦਾ ਵੇਰਵਾ:-
1) 45 ਗ੍ਰਾਮ ਹੈਰੋਇਨ
2) ਇੱਕ ਡਿਜੀਟਲ ਕੰਡਾ
3) 10 ਛੋਟੀਆ ਲਿਫਾਫੀਆਂ
4) ਕਾਰ ਨੰਬਰ PB03-AU-8484 ਮਾਰਕਾ ਸਵਿਫਟ ਡਿਜ਼ਾਇਰ
ਨਾਮ ਪਤਾ ਦੋਸ਼ੀ:-
1) ਅਜੈ ਕੁਮਾਰ ਉਰਫ ਬਿੰਟਾ ਪੁੱਤਰ ਰਮੇਸ਼ ਕੁਮਾਰ ਵਾਸੀ ਫਲੈਟ ਨੰਬਰ 150ਏ, ਪਹਿਲੀ ਮੰਜ਼ਿਲ ਪਿੰਕ ਸਿਟੀ, ਪੀਰ ਮੁਛੱਲਾ ਜ਼ੀਰਕਪੁਰ ਹਾਲ ਵਾਸੀ ਕਿਰਾਏਦਾਰ ਮਕਾਨ ਨੰ: 201ਬੀ, ਦੂਜੀ ਮੰਜਲ ਅਰਬਨ ਵਾਟਿਕਾ ਜੀਰਕਪੁਰ ਥਾਣਾ ਜ਼ੀਰਕਪੁਰ, ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 55 ਸਾਲ, ਜੋ ਸ਼ਾਦੀ ਸ਼ੁਦਾ ਹੈ। ਗ੍ਰਿਫਤਾਰੀ ਮਿਤੀ:- 20-11-2025 (ਦੋਸ਼ੀ ਵਿਰੁੱਧ ਪਹਿਲਾ ਵੀ 03 ਮੁਕੱਦਮੇ NDPS Act ਤਹਿਤ ਦਰਜ ਹਨ)
ਦੋਸ਼ੀ ਦੀ ਪੁੱਛਗਿੱਛ ਦਾ ਵੇਰਵਾ:-
ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ, ਜਿਸ ਦੀ ਮੁੱਢਲੀ ਪੁੱਛਗਿੱਛ ਦੌਰਾਨੇ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਅਜੈ ਕੁਮਾਰ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ ਅਤੇ ਜਿਸ ਖਿਲਾਫ ਪਹਿਲਾ ਵੀ 03 ਮੁੱਕਦਮੇ NDPS Act ਤਹਿਤ ਦਰਜ ਹਨ, ਜੋ ਇਸ ਵਾਰ ਵੀ ਦੋਸ਼ੀ ਅਜੈ ਕੁਮਾਰ ਹੈਰੋਇਨ ਦਾ ਧੰਦਾ ਥਾਣਾ ਜ਼ੀਰਕਪੁਰ ਦੇ ਏਰੀਆ ਵਿੱਚ ਕਰ ਰਿਹਾ ਸੀ।