Tuesday, April 7Malwa News
Shadow

ਮੁੱਖ ਸਕੱਤਰ ਨੇ ਕੀਤੀ ਐਲਪੀਜੀ ਅਤੇ ਪੀਐਨਜੀ ਨੇਟਵਰਕ ਦੀ ਸਮੀਖਿਆ

ਚੰਡੀਗੜ੍ਹ, 7 ਅਪ੍ਰੈਲ- ਹਰਿਆਣਾ ਵਿੱਚ ਰਸੋਈ ਗੈਸ ਦੀ ਬਿਨਾ ਰੁਕਾਵਟ ਸਪਲਾਈ ਯਕੀਨੀ ਕਰਨ ਪ੍ਰਤੀ ਰਾਜ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ।

ਮੀਟਿੰਗ ਵਿੱਚ ਰਾਜਭਰ ਵਿੱਚ ਐਲਪੀਜੀ ਸਿਲੇਂਡਰਾਂ, ਜਿਸ ਵਿੱਚ 5 ਕਿਲੋਗ੍ਰਾਮ ਐਫਟੀਐਲ ਸਿਲੇਂਡਰ ਵੀ ਸ਼ਾਮਲ ਹਨ, ਦੀ ਸਪਲਾਈ ਅਤੇ ਪੀਐਨਜੀ ਨੇਟਵਰਕ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮੀਸ਼ਨਰ ਵੀ ਸ਼ਾਮਲ ਹੋਏ ਅਤੇ ਜਮੀਨੀ ਪੱਧਰ ‘ਤੇ ਸਥਿਤੀ ਦਾ ਵਿਆਪਕ ਆਕਲਨ ਕੀਤਾ ਗਿਆ।

          ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਕਰਨ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ ਕਿ ਸੂਬੇ ਦਾ ਕੋਈ ਵੀ ਪਰਿਵਾਰ ਸਵੱਛ ਰਸੋਈ ਫਿਯੂਲ ਦੀ ਉਪਲਬਧਤਾ ਤੋਂ ਵਾਂਝੇ ਨਾ ਰਹਿਣ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਗ੍ਰਾਮੀਣ ਖੇਤਰਾਂ ਸਮੇਤ ਅੰਤਮ ਛੋਰ ਤੱਕ ਐਲਪੀਜੀ ਦੀ ਸਪਲਾਈ ਯਕੀਨੀ ਕੀਤੀ ਜਾਵੇ।

          ਉਨ੍ਹਾਂ ਨੇ ਕਿਹਾ ਕਿ 5 ਕਿਲੋਗ੍ਰਾਮ ਦੇ ਐਘਟੀਐਲ ਸਿਲੇਂਡਰਾਂ ਦੀ ਉਪਲਬਧਤਾ ਅਤੇ ਪੀਐਨਜੀ ਕਨੈਕਟੀਵਿਟੀ ਦੀ ਰੈਗੂਲਰ ਨਿਗਰਾਨੀ ਕੀਤੀ ਜਾਵੇ। ਬੁਕਿੰਗ ਅਤੇ ਵੰਡ ਵਿੱਚ ਆਉਣ ਵਾਲੀ ਰੁਕਾਵਟਾਂ ਨੂੰ ਦੂਰ ਕੀਤਾ ਜਾਵੇ ਅਤੇ ਖਾਸ ਤੌਰ ‘ਤੇ ਭਲਾਈਕਾਰੀ ਯੋਜਨਾਵਾਂ ਦੇ ਲਾਭਕਾਰਾਂ ਨੂੰ ਨਵੇਂ ਗੈਸ ਕਨੈਕਸ਼ਨ ਜਾਰੀ ਕਰਨ ਦੀ ਪ੍ਰਕ੍ਰਿਆ ਨੂੰ ਹੋਰ ਪਾਰਦਰਸ਼ੀ ਬਣਾਇਆ ਜਾਵੇ ਅਤੇ ਇਸ ਨੂੰ ਸਮੇਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਇਹ ਨਿਰਦੇਸ਼ ਦਿੱਤੇ ਕਿ ਵੰਡ ਵਿਵਸਥਾ ਨਾ ਸਿਰਫ ਹਰ ਸਮੇਂ ਚੌਕਸ ਰਹੇ ਸਗੋ ਸੰਵੇਦਨਸ਼ੀਲ ਵੀ ਹੋਵੇ।

          ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿੱਚ ਰਬੀ ਫਸਲਾਂ ਦੀ ਖਰੀਦ ਸੁਚਾਰੂ ਰੂਪ ਨਾਲ ਜਾਰੀ ਹੋਵੇ। ਕਣਕ ਦੀ ਬਿਨ੍ਹਾ ਰੁਕਾਵਟ ਆਮਦ ਅਤੇ ਖਰੀਦ ਯਕੀਨੀ ਕਰਨ ਲਈ ਪੁਖਤਾ ਪਬੰਧ ਕੀਤੇ ਗਏ ਹਨ। ਖਰੀਦ ਕੇਂਦਰਾਂ ‘ਤੇ ਸੁਚਾਰੂ ਰੂਪ ਨਾਲ ਕੰਮ ਕੀਤਾ ਜਾ ਰਿਹਾ ਹੈ।

          ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ  ਮਾਮਲੇ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਜੇ ਗਣੇਸ਼ਨ ਨੇ ਦਸਿਆ ਕਿ ਪੂਰੇ ਸੂਬੇ ਵਿੱਚ ਘਰੇਲੂ ਐਲਪੀਜੀ ਸਿਲੇਂਡਰਾਂ ਦੀ ਸਪਲਾਈ ਬਿਨ੍ਹਾ ਕਿਸੇ ਰੁਕਾਵਟ ਜਾਰੀ ਹੈ। ਸੂਬੇ ਵਿੱਚ ਘਰੇਲੂ ਐਲਪੀਜੀ ਦੀ ਕੋਈ ਕਮੀ ਨਹੀਂ ਹੈ ਅਤੇ ਸਥਿਤੀ ਪਿਛਲੇ ਸਾਲ ਦੀ ਤਰ੍ਹਾ ਹੈ। ਇਹ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲਿਅਮ ਕਾਰਪੋਰੇਸ਼ਨ ਅਤੇ ਹਿੰਦੂਸਤਾਨ ਪੈਟਰੋਲਿਅਮ ਕਾਰਪੋਰੇਸ਼ਨ ਵਰਗੇ ਤੇਲ ਵੰਡ ਕੰਪਨੀਆਂ ਅਤੇ ਸੂਬਾ ਸਰਕਾਰ ਦੇ ਵਿੱਚ ਬਿਹਤਰ ਤਾਲਮੇਲ ਅਤੇ ਅਗਰਿਮ ਯੋਜਨਾ ਦਾ ਨਤੀਜਾ ਹੈ।

          ਮੀਟਿੰਗ ਵਿੱਚ ਦੱਸਿਆ ਗਿਆ ਕਿ 28 ਮਾਰਚ, 2026 ਤੋਂ ਤੇਲ ਵੰਡ ਕੰਪਨੀਆਂ ਨੇ ਹੋਟਲਾਂ, ਰੇਸਟਰਾਂ, ਢਾਂਬਿਆਂ ਅਤੇ ਉਦਯੋਗਾਂ ਨੂੰ ਕਮਰਸ਼ਿਅਲ ਐਲਪੀਜੀ ਦੀ ਪੂਰੀ ਸਪਲਾਈ ਵੀ ਮੁੜ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਹੋਸਪੈਟੇਲਿਟੀ ਅਤੇ ਖੁਰਾਕ ਸੇਵਾ ਖੇਤਰ ਨੂੰ ਰਾਹਤ ਮਿਲਣ ਦੇ ਨਾਲ ਹੀ ਵਪਾਰਕ ਗਤੀਵਿਧੀਆਂ ਨੂੰ ਵੀ ਪ੍ਰੋਤਸਾਹਨ ਮਿਲੇਗਾ। ਵਪਾਰਕ ਪ੍ਰਤਿਸ਼ਠਾਨ ਸਮੇਂ ‘ਤੇ ਅਤੇ ਬਿਨ੍ਹਾ ਰੁਕਾਵਟ ਸਪਲਾਈ ਲਈ ਸਬੰਧਿਤ ਕੰਪਨੀਆਂ ਦੇ ਨਾਲ ਰਜਿਸਟ੍ਰੇਸ਼ਣ ਵੀ ਕਰ ਸਕਦੇ ਹਨ।

          ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਮਾਰਚ 2026 ਦੌਰਾਨ ਪੂਰੇ ਸੂਬੇ ਵਿੱਚ ਕੁੱਲ 54.59 ਲੱਚ ਘਰੇਲੂ ਐਲਪੀਜੀ ਸਿਲੇਂਡਰਾਂ ਦੀ ਸਪਲਾਈ ਕੀਤੀ ਗਈ। ਇੰਨ੍ਹਾਂ ਵਿੱਚ ਇੰਡੀਅਨ ਆਇਲ ਨੇ 23.36 ਲੱਖ, ਭਾਰਤ ਪੈਟਰੋਲਿਅਮ ਨੇ 18.83 ਲੱਚ ਅਤੇ ਹਿੰਦੂਸਤਾਨ ਪੈਟਰੋਲਿਅਮ ਨੇ 12.21 ਲੱਖ ਸਿਲੇਂਡਰ ਉਪਲਬਧ ਕਰਾਏ। ਇਹ ਵੰਡ ਨੈਟਵਰਕ ਸ਼ਹਿਰਾਂ ਅਤੇ ਪੇਂਡੂ, ਦੋਨੋਂ ਖੇਤਰਾਂ ਵਿੱਚ ਪ੍ਰਭਾਵੀ ਢੰਗ ਨਾਲ ਕੰਮ ਕਰ ਰਿਹਾ ਹੈ।

          ਮੀਟਿੰਗ ਵਿੱਚ 5 ਕਿਲੋਗ੍ਰਾਮ ਦੀ ਟ੍ਰੇਡ ਐਲਪੀਜੀ (ਐਫਟੀਐਲ) ਸਿਲੇਂਡਰਾਂ ਦੀ ਉਪਲਬਧਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਜੋ ਪ੍ਰਵਾਸੀ ਮਜਦੂਰਾਂ, ਛੋਟੇ ਪਰਿਵਾਰਾਂ, ਰੇਹੜੀ-ਫੜੀ ਵਿਕੇ੍ਰਤਾਵਾਂ ਅਤੇ ਛੋਟੇ ਕੈਂਟੀਨਾਂ ਲਈ ਸਹੂਲਤਜਨਕ ਵਿਕਲਪ ਹੈ। ਗਤ 1 ਤੋਂ 5 ਅਪ੍ਰੈਲ ਦੇ ਵਿੱਚ ਰਾਜ ਵਿੱਚ ਕੁੱਲ 4730 ਐਫਟੀਐਲ ਸਿਲੇਂਡਰਾਂ ਦੀ ਵਿਕਰੀ ਹੋਈ। ਇਸ ਵਿੱਚ ਇੰਡੀਅਨ ਆਇਲ ਵਿੱਚ 1294, ਭਾਰਤ ਪਟਰੋਲਿਅਮ ਨੇ 2422 ਅਤੇ ਹਿੰਦੂਸਤਾਨ ਪੈਟਰੋਲਿਅਮ ਨੇ 1014 ਸਿਲੇਂਡਰ ਉਪਲਬਧ ਕਰਾਏ।

ਧਿਆਨ ਦੇਣ ਯੋਗ ਹੈ ਕਿ ਕੇਂਦਰ ਸਰਕਾਰ ਨੇ ਵੀ ਰਾਜਿਆਂ ਨੂੰ 5 ਕਿਲੋਗ੍ਰਾਮ ਐਫਟੀਐਲ ਸਿਲੇਂਡਰਾਂ ਦੀ ਰੁਜਾਨਾ ਸਪਲਾਈ ਦੁਗਣੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਊਰਜਾ ਪਹੁੰਚ ਅਤੇ ਸਵੱਛ ਇੰਧਨ ਦੇ ਉਪਯੋਗ ਨੂੰ ਵਧਾਵਾ ਦੇਣ ਤਹਿਤ 15 ਮਾਰਚ, 2026 ਤੋਂ ਹੁਣ ਤੱਕ 2,565 ਨਵੇਂ ਐਲਪੀਜੀ ਕਨੇਕਸ਼ਨ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ 5 ਕਿਲੋਗ੍ਰਾਮ ਸਿਲੇਂਡਰ ਦੇ 1,090 ਅਤੇ 19 ਕਿਲੋਗ੍ਰਾਮ ਘਰੇਲੂ ਸਿਲੇਂਡਰ ਦੇ 1,462 ਕਨੇਕਸ਼ਨ ਸ਼ਾਮਲ ਹਨ। ਪੇਟੋ੍ਰਲ ਪੰਪਾਂ ‘ਤੇ ਵੀ ਇੰਧਨ ਦੀ ਸਪਲਾਈ ਨੋਰਮਲ ਰੂਪ ਨਾਲ ਜਾਰੀ ਹੈ ਅਤੇ ਨਾਗਰਿਕਾਂ ਨੂੰ ਘਬਰਾਹਟ ਵਿੱਚ ਖਰੀਦਾਰੀ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਮੀਟਿੰਗ ਵਿੱਚ ਵਾਤਾਵਰਨ, ਵਨ ਅਤੇ ਜੰਗਲੀਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਆਬਕਾਰੀ ਅਤੇ ਕਰਾਧਾਨ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ ਅਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।