
ਚੰਡੀਗੜ੍ਹ, 22 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਦਯੋਗਪਤੀ ਮੇਕ ਇਨ ਇੰਡੀਆ ਨੂੰ ਗਲੋਬਲ ਪਛਾਣ ਦਿਲਵਾਉਣ ਲਈ ਉਤਪਾਦ ਬਨਾਉਣ। ਇਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਹਿ ਚੁੱਕੇ ਹਨ ਕਿ ਸਾਡੇ ਉਤਪਾਦ ਕੌਮਾਂਤਰੀ ਮਾਨਕਾਂ ਅਨੁਸਾਰ ਹੀ ਨਹੀਂ ਸਗੋਂ ਉਸ ਨਾਲੋਂ ਬੇਹਤਰ ਹੋਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੰਪਨਿਆਂ ਅਜਿਹੇ ਉਤਪਾਦ ਬਣਾਵੇ ਕਿ ਮੇਕ ਇੰਨ ਇੰਡੀਆ ਦਾ ਮਤਲਬ ਬੇਹਤਰ ਗੁਣਵੱਤਾ ਹੋਵੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਹਰਿਆਣਾ ਦੀ ਨਵੀਂ ਇੰਡਸਟ੍ਰਿਅਲ ਪਾਲਿਸੀ ਨੂੰ ਲੈ ਕੇ ਨਿਵੇਸ਼ਕਾਂ ਨਾਲ ਸਿੱਧੀ ਗੱਲਬਤਾ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਨੇ ਆਟੋ ਸੇਕਟਰ, ਮੈਨਯੂਫੈਕਚਰਿੰਗ ਸੇਕਟਰ, ਇਲੇਕਟ੍ਰਾਨਿਕਸ ਸੇਕਟਰ ਅਤੇ ਹੋਰ ਸੇਕਟਰਾਂ ਨਾਲ ਜੁੜੇ ਉਦਯੋਗਪਤੀਆਂ ਨਾਲ ਵੱਖ ਵੱਖ ਮੁਲਾਕਾਤ ਕੀਤੀ। ਇਸ ਦੌਰਾਨ ਨਾ ਸਿਰਫ ਉਨ੍ਹਾਂ ਨੇ ਨਵੀਂ ਨਵੀਂ ਇੰਡਸਟ੍ਰਿਅਲ ਪੋਲਿਸੀ ਨੂੰ ਲੈ ਕੇ ਅਨੇਕ ਸੁਝਾਅ ਲਏ ਸਗੋ ਖੁਦ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਦਯੋਗਿਕ ਨਿਵੇਸ਼ ਲਈ ਹਰਿਆਣਾ ਸੱਭ ਤੋਂ ਬਿਹਤਰੀਨ ਸੂਬਾ ਹੈ। ਅੱਜ ਚਾਹੇ ਉਦਯੋਗਾਂ ਲਈ ਇੰਫ੍ਰਾਸਟਕਚਰ ਦੀ ਗੱਲ ਹੋਵੇ, ਚਾਹੇ ਸੜਕ ਕਨੈਕਟੀਵਿਟੀ ਦੀ ਗੱਲ ਹੋਵੇ ਜਾਂ ਮੁੱਢਲੀ ਸਹੂਲਤਾਂ ਦੀ ਗੱਲ ਹੋਵੇ, ਹਰ ਖੇਤਰ ਵਿੱਚ ਹਰਿਆਣਾ ਅਵੱਲ ਹੈ। ਉਦਯੋਗਿਕ ਖੇਤਰ ਲਈ ਬਿਹਤਰ ਤੋਂ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਿੰਗਲ ਵਿੰਡੋਂ ਸਿਸਟਮ ਨਾਲ ਕਾਗਜ਼ੀ ਕਾਰਵਾਈ ਨੂੰ ਸਪੰਨ ਕੀਤਾ ਜਾ ਰਿਹਾ ਹੈ। ਹਰਿਆਣਾ ਵਿੱਚ ਉਦਯੋਗਾਂ ਲਈ ਬਿਹਤਰੀਨ ਇਕੋ ਸਿਸਟਮ ਹੈ, ਤਾਂਹੀ ਦੇਸ਼ ਦੀ ਵੱਡੀ ਵੱਡੀ ਮੈਨੂਫੈਕਚਰਿੰਗ ਕੰਪਨੀਆਂ ਦੀ ਪਹਿਲੀ ਪਸੰਦ ਹਰਿਆਣਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਜਲਦੀ ਹੀ ਆਪਣੀ ਨਵੀਂ ਇੰਡਸਟ੍ਰਿਅਲ ਪੋਲਿਸੀ ਲੈ ਕੇ ਆ ਰਿਹਾ ਹੈ, ਉਸ ਨੂੰ ਲੈ ਕੇ ਉਦਯੋਗਪਤੀਆਂ ਨਾਲ ਸਿੱਧਾ ਸੰਵਾਦ ਹੋਰ ਰਿਹਾ ਹੈ, ਇਸ ਤੋਂ ਇਸ ਪੋਿਲਸੀ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ ਤਾਂ ਜੋ ਉਦਯੋਗ ਵੱਧ ਤੋਂ ਵੱਧ ਲਾਭ ਚੁੱਕ ਸਕਣ ਅਤੇ ਸੂਬਾ ਵੱਧ ਤਰੱਕੀ ਕਰ ਸਕੇ।
ਇੰਪੋਰਟ ਸਬਸਟੀਟਿਯੂਟ ਨੁੰ ਧਿਆਨ ਵਿੱਚ ਰੱਖ ਕੇ ਲਗਾਉਣ ਉਦਯੋਗ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਦਯੋਗਪਤੀ ਵੱਖ-ਵੱਖ ਖੇਤਰ ਵਿੱਚ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਨੂੰ ਇੰਪੋਰਟ ਸਬਸਟੀਟਿਯੂਟ ਨੂੰ ਧਿਆਨ ਵਿੱਚ ਰੱਖ ਕੇ ਵੀ ਪ੍ਰੋਡਕਟ ਅਤੇ ਉਦਯੋਗਾਂ ਨੂੰ ਲਗਾਉਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਦੇਸ਼ ਵਿੱਚ ਉਨ੍ਹਾਂ ਉਤਪਾਦਾਂ ਦੀ ਉਪਲਬਧਤਾ ਵਧੇਗੀ, ਜਿਨ੍ਹਾਂ ਨੂੰ ਅੱਜ ਵੀ ਅਸੀਂ ਦੂਜੇ ਦੇਸ਼ਾਂ ਤੋਂ ਇੰਪੋਰਟ ਕਰ ਰਹੇ ਹਨ। ਇਸ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਹ ਸਾਡੇ ਦੇਸ਼ ਲਈ ਬਿਹਤਰ ਹੋਵੇਗਾ। ਇਸ ਨਾਲ ਦੇਸ਼ ਦੇ ਉਦਯੋਗਾਂ ਨੂੰ ਵੀ ਪ੍ਰੋਤਸਾਹਨ ਮਿਲੇਗਾ। ਉੱਥੇ ਹੀ ਏਸੋਚੈਮ ਦੇ ਮਹਾਸਕੱਤਰ ਸੌਰਭ ਸਾਨਿਆਲ ਨੇ ਹਰਿਆਣਾ ਸਰਕਾਰ ਦੀ ਨਵੀਂ ਇੰਡਸਟ੍ਰਿਅਲ ਪੋਲਿਸੀ ਨੂੰ ਲੈ ਕੇ ਬੁਲਾਈ ਗਈ ਮੀਟਿੰਗ ਦੀ ਸ਼ਲਾਘਾ ਕੀਤੀ। ਊਨ੍ਹਾਂ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਇੰਡਸਟ੍ਰਿਅਲ ਪੋਲਿਸੀ ਬਨਾਉਣ ਤੋਂ ਪਹਿਲਾਂ ਉਦਯੋਗਪਤੀਆਂ ਨਾਲ ਸਿੱਧਾ ਸੰਵਾਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸੁਝਾਅ ਲਏ ਜਾ ਰਹੇ ਹਨ। ਉਨ੍ਹਾਂ ਨੇ ਇਸ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਵਿਕਸਿਤ ਭਾਰਤ ਵਿੱਚ ਉਦਯੋਗਾਂ ਦੀ ਮਹਤੱਵਪੂਰਣ ਭੁਮਿਕਾ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 2047 ਵਿੱਚ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਉਦਯੋਗਾਂ ਦੀ ਮਹਤੱਵਪੂਰਣ ਭੁਮਿਕਾ ਰਹਿਣ ਵਾਲੀ ਹੈ। ਇਸੀ ਵਜ੍ਹਾ ਨਾਲ ਹਰਿਆਣਾ ਸਰਕਾਰ ਨੇ ਆਪਣਾ ਵਿਜਨ ਡਾਕਿਯੂਮੈਂਟ ਪੇਸ਼ ਕੀਤਾ ਹੈ। ਸੂਬੇ ਵਿੱਚ ਉਦਯੋਗਿਕ ਵਿਕਾਸ ਹੋਵੇਗਾ ਤਾਂ ਇਸ ਨਾਲ ਸੂਬੇ ਦੀ ਗ੍ਰੋਥ ਵੀ ਵਧੇਗੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਵੀ ਮਿਲੇਗਾ। ਐਨਟੀਐਫ ਕੰਪਨੀ ਦੇ ਐਮਡੀ ਨਵੀਨ ਜੈਨ ਨੇ ਹਰਿਆਣਾ ਵਿੱਚ ਉਦਯੋਗ ਲਗਾਉਣ ਲਈ ਐਚਐਸਆਈਆਈਡੀਸੀ ਰਾਹੀਂ ਜਮੀਨ ਖਰੀਦਣ ਦੀ ਇੱਛਾ ਜਤਾਈ। ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਨਗਰ ਨਿਗਮਾਂ ਵਿੱਚ ਇਸਤੇਮਾਲ ਹੋਣ ਵਾਲੇ ਡੀਜ਼ਲ ਵਾਹਨਾ ਦੀ ਥਾਂ ਈਵੀ ਵਾਹਨਾਂ ਦਾ ਇਸਤੇਮਾਲ ਕਰਨ ਦਾ ਸੁਝਾਅ ਦਿੱਤਾ। ਇਸ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਵਿੱਖ ਵਿੱਚ ਸਰਕਾਰ ਨਗਰ ਨਿਗਮਾਂ ਵਿੱਚ ਈਵੀ ਵਾਹਨਾਂ ਦੇ ਇਸਤੇਮਾਲ ‘ਤੇ ਵਿਚਾਰ ਕਰ ਸਕਦੀ ਹੈ।
ਮੀਟਿੰਗ ਵਿੱਚ ਪੀਡਬਲਿਯੂਡੀ, ਜੰਗਲਾਤ ਅਤੇ ਵਾਤਾਵਰਣ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਮਹਾਨਿਦੇਸ਼ਕ ਇੰਡਸਟਰੀਜ਼ ਸ੍ਰੀ ਯੱਸ਼ ਗਰਗ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ। ਇਸ ਦੌਰਾਨ ਪ੍ਰੋਟੇਰਿਅਲ ਕੰਪਨੀ ਦੇ ਚੇਅਰਮੈਨ ਸੰਜੈ ਸੇਠ, ਚੀਫ ਮਾਰਕਟਿੰਗ ਆਫਿਸਰ ਅਨੁਜ ਸ਼ਰਮਾ, ਹੋਰੀਜੋਨ ਇੰਡਸਟੀ ਪਾਰਕ ਦੇ ਸੀਈਓ ਉਰਵਿਸ਼, ਸੀਐਫਓ ਕੁਨਾਲ ਸ਼ਾਹ, ਸਾਲਿਕਗਰੁੱਪ ਦੇ ਨਿਲੇਸ਼, ਜੇਵੀਐਮ ਦੇ ਵੀਸੀ ਨਿਸ਼ਾਂਤ ਆਰਿਆ, ਇੰਡੀਆ ਸੈਲ ਅਲਾਇੰਸ ਦੇ ਐਮਡੀ ਵਿਵੇਕ ਗੁਪਤਾ ਨੇ ਆਪਣੇ ਸੁਝਾਅ ਦਿੱਤੇ।