ਕੈਬਨਿਟ ਮੰਤਰੀ ਨੇ ਰੈਸਟ ਹਾਉਸ ਗੁਰਦਾਸਪੁਰ ਦੀ ਨਵੀਨੀਕਰਨ ਇਮਾਰਤ ਦਾ ਕੀਤਾ ਉਦਘਾਟਨ
ਗੁਰਦਾਸਪੁਰ 16 ਅਕਤੂਬਰ ( ) ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ, ਸ਼੍ਰੀ ਮੋਹਿੰਦਰ ਭਗਤ ਵਲੋ ਅੱਜ ਸੈਨਿਕ ਰੈਸਟ ਹਾਉਸ ਗੁਰਦਾਸਪੁਰ ਦੀ ਨਵੀਨੀਕਰਨ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਅੰਗਹੀਣ ਸਾਬਕਾ ਸੈਨਿਕਾਂ ਨੂੰ ਆਟੋਮੈਟਿਕ ਵਹੀਕਲ ਅਤੇ ਆਰਥਿਕ ਸਹਾਇਤਾ ਲਈ ਰਾਸ਼ੀ ਭੇਂਟ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਡਾਇਰੈਕਟਰ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਭੁਪਿੰਦਰ ਸਿੰਘ ਢਿਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਰਜਿੰਦਰ ਸਿੰਘ ਬੇਦੀ, ਐਸ.ਡੀ.ਐਮ. ਮਨਜੀਤ ਸਿੰਘ ਰਾਜ਼ਲਾ, ਕਮਾਂਡੈਂਟ ਬਲਜਿੰਦਰ ਵਿਰਕ,ਡਿਪਟੀ ਡਾਇਰੈਕਟਰ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਗ ਸੀਨੀਅਰ ਆਗੂ ਅਜੈ ਬਹਿਲ, ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਨੀਰਜ ਸਲਹੋਤਰਾ, ਕੁੰਵਰ ਰਵਿੰਦਰ ਵਿੱਕੀ ਅਤੇ ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰ ਹਾਜਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਬਕਾ ਸੈਨਿਕ ਅਤੇ...








