ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਸਾਥੀ ਕਰ ਲਏ ਕਾਬੂ
ਫਰੀਦਕੋਟ, 28 ਮਾਰਚ (ਹਰਮਨਦੀਪ ਸ਼ੇਰਗਿੱਲ) ਫਰੀਦਕੋਟ ਪੁਲਿਸ ਨੂੰ ਅੱਜ ਬਹੁਤ ਵੱਡੀ ਸਫਲਤਾ ਮਿਲੀ ਹੈ| ਜਿਸਦੇ ਚਲਦਿਆਂ ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਿਤ |ਇੱਕ ਵੱਡੇ ਗੈਂਗਸਟਰ ਨੂੰ ਕਾਬੂ ਕੀਤਾ ਹੈ।ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ । ਇਸ ਨਸ਼ਾ ਤਸਕਰ ਦੀ ਪਹਿਚਾਣ ਟੀਟੂ ਵਜੋਂ ਹੋਈ ਜਿਸਦੇ ਵਿਰੁੱਧ ਪਹਿਲਾਂ ਹੀ ਬਹੁਤ ਸਾਰੇ ਮੁਕੱਦਮੇ ਦਰਜ ਹਨ।ਇਸ ਨਸ਼ਾ ਤਸਕਰ ਕੋਲੋਂ ਕੁੱਲ ਦੋ ਸੌ ਤਰਵੰਜਾ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਤੋਂ ਪੁੱਛ ਗਿੱਛ ਦੌਰਾਨ ਇੱਕ ਹੋਰ ਨਸ਼ਾਂ ਤਸਕਰ ਦਾ ਪਤਾ ਲਗਾਇਆ ਜਿਸਦੀ ਪਹਿਚਾਣ ਅਮਰਖੰਨਾ ਵਜੋਂ ਹੋਈ ਹੈ,ਪੁਲਿਸ ਨੇ ਉਸ ਕੋਲੋਂ ਵੀ ਵੱਡੀ ਮਾਤਰਾ ਨਸ਼ਾ ਬਰਾਮਦ ਕੀਤਾ ਹੈ।ਜਾਣਕਾਰੀ ਮੁਤਾਬਿਕ ਪੁਲਿਸ ਨੇ ਸੰਜੀਵ ਉਰਫ ਟੀਟੂ ਤੋਂ ਪਤਾ ਲਗਾ ਕੇ ਅਮਰਖੰਨਾ ਤੋਂ ਵੀ ਨਸ਼ੇ ਦੀ ਵੀ ਖੇਪ ਪ੍ਰਾਪਤ ਕੀਤੀ ਹੈ।ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਨੇ ਦੱਸਿਆ ਕਿ ਮਾਨ ਸਰਕਾਰ ਦੁਆਰਾ ਜੋ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਉਸਦੇ ਤਹਿਤ ਪੁਲਿ...








