ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲੈਣ ਲਈ 18 ਤੋਂ 26 ਸਤੰਬਰ ਤੱਕ ਸੇਵਾ ਕੇਂਦਰਾਂ ‘ਚ ਜਮ੍ਹਾ ਹੋਣਗੀਆਂ ਅਰਜ਼ੀਆਂ : ਆਸ਼ਿਕਾ ਜੈਨ
ਹੁਸ਼ਿਆਰਪੁਰ, 16 ਸਤੰਬਰ :- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਸਾਲ ਵੀ ਦੀਵਾਲੀ ਦੇ ਤਿਉਹਾਰ ਲਈ ਰਿਟੇਲ ਵਿਚ ਪਟਾਕੇ ਵੇਚਣ ਲਈ ਅਸਥਾਈ ਲਾਇਸੰਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸਥਾਈ ਲਾਇਸੰਸ ਡਰਾਅ ਪ੍ਰਕਿਰਿਆ ਰਾਹੀਂ ਜਾਰੀ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਅਸਥਾਈ ਲਾਇਸੰਸ ਜਾਰੀ ਕਰਨ ਲਈ ਅਰਜ਼ੀਆਂ ਸਬ-ਡਵੀਜ਼ਨਾਂ ਵਿਚ ਸਥਿਤ ਸੇਵਾ ਕੇਂਦਰਾਂ ਰਾਹੀਂ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਅਸਥਾਈ ਲਾਇਸੰਸ ਪ੍ਰਾਪਤ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ 18 ਤੋਂ 26 ਸਤੰਬਰ ਸ਼ਾਮ 5 ਵਜੇ ਤੱਕ ਆਪਣੇ ਸਬੰਧਤ ਸਬ-ਡਵੀਜ਼ਨ ਦੇ ਨਿਰਧਾਰਤ ਸੇਵਾ ਕੇਂਦਰ ਵਿਚ ਅਰਜ਼ੀ ਦੇ ਸਕਦੇ ਹਨ। ਇਸ ਲਈ ਹਰੇਕ ਅਰਜ਼ੀ ਲਈ ਸੇਵਾ ਕੇਂਦਰ ਵੱਲੋਂ 100 ਰੁਪਏ ਦੀ ਸੇਵਾ ਫੀਸ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨੈਕਾਰ ਆਪਣੀ ਅਰਜ਼ੀ ਦੇ ਨਾਲ ਇਕ ਸਵੈ-ਘੋਸ਼ਣਾ ਫਾਰਮ, ਦੋ ਪਾਸਪੋਰਟ ਆਕਾਰ ਦੀਆਂ ਫੋਟੋਆਂ ਅਤੇ ਰਿਹਾਇਸ਼ ਦੇ ਸਬੂਤ ਦੀ ਇਕ ਕਾਪੀ ਨੱਥੀ ਕਰਨਾ ਯਕੀਨੀ ਬਣਾਉਣਾ। ਉਨ੍ਹਾਂ ਕਿਹਾ ਕਿ ਅਰਜ਼ੀਆਂ ਦੀ ਪੜਤਾਲ 1 ਅਕਤੂਬਰ ਨੂੰ ਕੀਤ...








