ਯਾਦਗਾਰੀ ਰਿਹਾ ਖੇਮੂਆਣਾ ਫਿਲਮਜ਼ ਵਲੋਂ ਕਰਵਾਇਆ ਸਭਿਆਚਾਰਕ ਮੇਲਾ
ਬਠਿੰਡਾ 8 ਅਕਤੂਬਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀਤੇ ਦਿਨੀਂ 05 ਅਕਤੂਬਰ ਨੂੰ ਖੇਮੂਆਣਾ ਫ਼ਿਲਮਜ਼ ਵੱਲੋਂ ਨਗਰ ਪੰਚਾਇਤ ਖੇਮੂਆਣਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 'ਤੀਸਰਾ ਸਭਿਆਚਾਰਕ ਮੇਲਾ' ਮੇਲੇ ਦੇ ਮੁੱਖ ਪ੍ਰਬੰਧਕ ਜੋਤੀ ਤੇ ਸਨੀ ਖੇਮੂਆਣਾ, ਕੁਲਵਿੰਦਰ ਸਿੰਘ ਚੋਹਾਨ, ਗੁਰਬਾਜ ਸਿੰਘ ਖੇਮੂਆਣਾ ਤੇ ਪ੍ਰਬੰਧਕਾਂ ਬੇਅੰਤ ਸਹੋਤਾ, ਜਸਕਰਨ ਸਹੋਤਾ, ਅੰਮ੍ਰਿਤਪਾਲ ਸਿੰਘ ਆਦੀਵਾਲ ਅਤੇ ਜੈ ਦੀਪ ਸਿੰਘ ਵੱਲੋਂ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੇ ਮੁੱਖ ਮਹਿਮਾਨ ਰਾਜਵਿੰਦਰ ਸਿੰਘ ਏ ਐਸ ਆਈ ਆਪਣੇ ਸਾਥੀਆਂ ਸਮੇਤ ਗੁਰਤੇਜ ਪੂਹਲੀ ਨਾਲ ਪਹੁੰਚੇ। ਸੁਖਬੀਰ ਸਿੰਘ ਸਰਪੰਚ ਉਮੀਦਵਾਰ ਵੀ ਆਪਣੇ ਸਾਥੀਆਂ ਸਮੇਤ, ਪਿੰਡ ਦੇ ਨੰਬਰਦਾਰ ਗੁਰਤੇਜ ਸਿੰਘ ਖੇਮੂਆਣਾ ਨਾਲ ਉਚੇਚੇ ਤੌਰ ਤੇ ਹਾਜਰ ਹੋਏ। ਏਂਜਲ ਸਿੱਧੂ ਰਾਵੀ ਸਿੱਧੂ ਮਨਰੂਪ ਸਿੱਧੂ ਦਿਆਲਪੁਰਾ ਮਿਰਜ਼ਾ ਤੋਂ ਉਚੇਚੇ ਤੌਰ ਤੇ ਪਹੁੰਚੇ। ਮੇਲੇ ਦੀ ਸ਼ੁਰੂਆਤ ਪਿੰਡ ਖੇਮੂਆਣਾ ਦੀਆਂ ਬੱਚੀਆਂ ਏਕਮਜੀਤ ਤੇ ਹਰਮਨਪ੍ਰੀਤ ਕੌਰ ਨੇ ਆਪਣੇ ਗੀਤ ਨਾਲ ਕੀਤੀ, ਫੇਰ ਬੱਚੇ ਸੋਨੂੰ ਸਿੰਘ ਨੇ ਛੱਲਾ ਗਾ ਕੇ ਹਾਜਰੀ ਲਵਾਈ। ਉਸ ਤੋਂ ਬਾਅਦ ਪਹੁੰਚੇ ਗਾਇਕ ਪ੍ਰੀਤ ਘਾਰੂ ਨ...