Thursday, November 6Malwa News
Shadow

Local

ਸਮਾਜ ‘ਚ ਕਦਰਾਂ ਕੀਮਤਾਂ ‘ਚ ਹੋ ਰਿਹਾ ਹੈ ਨਿਘਾਰ : ਅਜੈਬ ਸਿੰਘ ਚੱਠਾ

ਸਮਾਜ ‘ਚ ਕਦਰਾਂ ਕੀਮਤਾਂ ‘ਚ ਹੋ ਰਿਹਾ ਹੈ ਨਿਘਾਰ : ਅਜੈਬ ਸਿੰਘ ਚੱਠਾ

Local
ਪਟਿਆਲਾ, 27 ਨਵੰਬਰ : ਅੱਜ ਜੀਐਨ ਗਰਲਜ਼ ਕਾਲਜ, ਪਟਿਆਲਾ ਦੇ ਹੈਰੀਟੇਜ ਭਵਨ ਵਿੱਚ ਮੀਟਿੰਗ ਕੀਤੀ ਗਈ। ਇਸ ਵਿੱਚ ਕੈਨੇੇਡਾ ਤੋਂ ਆਏ ਹੋਏ, ਨੈਤਿਕ ਸਿੱਖਿਆ ਨੂੰ ਆਧਾਰ ਬਣਾ ਕੇ, ਪੰਜਾਬ ਦੀ ਸਿੱਖਿਆ ਵਿੱਚ ਤਬਦੀਲੀ ਕਰਨ ਦੇ ਨਾਲ ਜੁੜੇ ਹੋਏ ਸ. ਅਜੈਬ ਸਿੰਘ ਚੱਠਾ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਨਿਰੰਤਰ ਤੌਰ ਤੇ ਥੱਲੇ ਜਾ ਰਹੀਆਂ ਹਨ। ਇਹਨਾਂ ਨੂੰ ਉੱਚਾ ਚੁੱਕਣ ਲਈ ਜਰੂਰੀ ਹੈ ਕਿ ਸਾਨੂੰ ਹਰ ਪੱਧਰ ਤੇ ਨੈਤਿਕ ਸਿੱਖਿਆ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਆਧਾਰ ਬਣਾਉਣਾ ਚਾਹੀਦਾ ਹੈ। ਜੇਕਰ ਅਸੀਂ ਸਾਡੀ ਸਿੱਖਿਆ ਨੂੰ ਵਿਹਾਰਕ ਤੌਰ ਤੇ ਬੱਚਿਆਂ ਦੀ ਜੀਵਨ ਸ਼ੈਲੀ ਦਾ ਅੰਗ ਨਹੀਂ ਬਣਾਉਂਦੇ ਤਾਂ ਸਾਡੀ ਸਿੱਖਿਆ ਕੇਵਲ ਕਿਤਾਬੀ ਗਿਆਨ ਬਣ ਕੇ ਰਹਿ ਜਾਵੇਗੀ। ਇਸ ਲਈ ਜਰੂਰਤ ਹੈ ਕਿ ਅਸੀਂ ਸਾਰੇ ਅਧਿਆਪਕਾਂ ਨੂੰ ਸੰਗਠਿਤ ਰੂਪ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰੀਏ ਕਿ ਨੈਤਿਕ ਸਿੱਖਿਆ ਸਮਾਜ ਦੇ ਭਵਿੱਖ ਲਈ ਕਿੰਨੀ ਜਰੂਰੀ ਹੈ। ਇਸ ਲਈ ਸਾਨੂੰ ਪਾਠ ਪੁਸਤਕਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਜਿਸ ਨਾਲ ਸਮਾਜ ਹੋਰ ਤਰੱਕੀ ਕਰ ਸਕੇ ਇਸ ਮੌਕੇ ਤੇ ਬੋਲਦਿਆਂ ਡਾ. ਹਰਜਿੰਦਰ ਪਾਲ ਸਿੰ...
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੂੰ ਮਿਲਿਆ ਵੱਕਾਰੀ ਐਵਾਰਡ

ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੂੰ ਮਿਲਿਆ ਵੱਕਾਰੀ ਐਵਾਰਡ

Local
ਫਰੀਦਕੋਟ 13 ਨਵੰਬਰ: ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (BFUHS), ਫ਼ਰੀਦਕੋਟ ਵਿਖੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਐਂਡ ਰਿਸਰਚ ਦੇ ਪ੍ਰਿੰਸੀਪਲ ਡਾ. ਵਿਨੇ ਚਾਵਲਾ ਨੂੰ ਗਾਜ਼ੀਆਬਾਦ ਵਿੱਚ ਆਯੋਜਿਤ “ਨੈਸ਼ਨਲ ਫਾਰਮਾ ਸਮਿੱਟ 2024” ਵਿੱਚ ਵੱਕਾਰੀ ਸਨਮਾਨ "ਪ੍ਰੋਫੈਸਰ ਵਿਮੁਕਤ ਸ਼ਰਮਾ ਮੈਮੋਰੀਅਲ ਪ੍ਰਿੰਸੀਪਲ ਆਫ਼ ਦਾ ਈਅਰ ਅਵਾਰਡ" ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਦੇਸ਼ ਭਰ ਦੇ ਬਿਨੈਕਾਰਾਂ ਦੇ ਇੱਕ ਵੱਡੇ ਪੂਲ ਵਿੱਚੋਂ, ਉਹਨਾਂ ਦੀ ਬੇਮਿਸਾਲ ਲੀਡਰਸ਼ਿਪ ਅਤੇ ਫਾਰਮਾਸਿਊਟੀਕਲ ਸਿੱਖਿਆ ਦੀ ਤਰੱਕੀ ਲਈ ਸਮਰਪਣ ਦੇ ਸਨਮਾਨ ਵਿੱਚ ਪੇਸ਼ ਕੀਤਾ ਗਿਆ । ਡਾ. ਚਾਵਲਾ ਨੂੰ ਇਹ ਪੁਰਸਕਾਰ ਨਾਮਵਰ ਸ਼ਖ਼ਸੀਅਤਾਂ ਦੁਆਰਾ ਪ੍ਰਦਾਨ ਕੀਤਾ ਗਿਆ, ਜਿਨ੍ਹਾਂ ਵਿੱਚ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਐਜੂਕੇਸ਼ਨ ਰੈਗੂਲੇਸ਼ਨ ਕਮਿਸ਼ਨ ਦੇ ਚੇਅਰਮੈਨ ਡਾ: ਦੀਪੇਂਦਰ ਸਿੰਘ, ਸ਼ੋਭਿਤ ਯੂਨੀਵਰਸਿਟੀ, ਸਹਾਰਨਪੁਰ ਦੇ ਵਾਈਸ ਚਾਂਸਲਰ ਡਾ: ਰਣਜੀਤ ਸਿੰਘ ਅਤੇ ਫਾਰਮੇਸੀ ਦੇ ਖੇਤਰ ਦੇ ਅਨੁਭਵੀ, ਡਾਕਟਰ ਡੀਡੀ ਸੰਤਾਨੀ ਸ਼ਾਮਲ ਸਨ।ਇੱਕ ਪ੍ਰਮੁੱਖ ਰਾਸ਼ਟਰੀ ਸੰਸਥਾ PHARMA LOK ਦੁਆਰਾ ਆਯੋਜਿਤ...
ਬੋਨ ਮੈਰੋ ਐਸਪੀਰੇਸ਼ਨ ਅਤੇ ਬਾਇਓਪਸੀ ‘ਤੇ ਵਰਕਸ਼ਾਪ

ਬੋਨ ਮੈਰੋ ਐਸਪੀਰੇਸ਼ਨ ਅਤੇ ਬਾਇਓਪਸੀ ‘ਤੇ ਵਰਕਸ਼ਾਪ

Local
ਫ਼ਰੀਦਕੋਟ, 30 ਅਕਤੂਬਰ : ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਪੈਥੋਲੋਜੀ ਵਿਭਾਗ ਵੱਲੋਂ ਬੋਨ ਮੈਰੋ ਐਸਪੀਰੇਸ਼ਨ ਅਤੇ ਬਾਇਓਪਸੀ ਸਬੰਧੀ ਇੱਕ ਵਿਸ਼ੇਸ਼ ਵਰਕਸ਼ਾਪ-ਕਮ-ਸੀ.ਐਮ.ਈ. ਦਾ ਆਯੋਜਨ ਕੀਤਾ ਗਿਆ। ਇਸ ਇਵੈਂਟ ਵਿੱਚ ਦੁਨੀਆ ਭਰ ਦੇ ਮੰਨੇ-ਪ੍ਰਮੰਨੇ ਬੁਲਾਰਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਹੈਮੈਟੋਲੋਜੀ ਵਿੱਚ ਆਧੁਨਿਕ ਤਰੱਕੀ ਬਾਰੇ ਡੂੰਘਾਈ ਨਾਲ ਵਿਚਾਰ ਪ੍ਰਦਾਨ ਕੀਤੇ।ਪ੍ਰਸਿੱਧ ਮਾਹਿਰ, ਜਿਨ੍ਹਾਂ ਵਿੱਚ ਡਾ. ਤੇਜਿੰਦਰ ਸਿੰਘ, ਮਲਟੀਪਲ ਹੇਮਾਟੋਲੋਜੀ ਸੰਦਰਭ ਪੁਸਤਕਾਂ ਦੇ ਨਿਪੁੰਨ ਲੇਖਕ, ਡਾ. ਮਨੁਪਦੇਸ਼ ਸਿੰਘ, ਪ੍ਰੋਫੈਸਰ, ਹੈਮਾਟੋਲੋਜੀ, ਪੀਜੀਆਈ ਚੰਡੀਗੜ੍ਹ, ਡਾ. ਨਵੀਨ ਕੱਕੜ, ਫਾਲੋ ਸਾਇਟੋਮੈਟਰੀ ਮਾਹਿਰ, ਡਾ ਜੋਤਿੰਦਰ ਪੂਨੀਆ, ਅਮਰੀਕਾ-ਅਧਾਰਤ ਹੈਮਾਟੋਲੋਜਿਸਟ, ਡਾ: ਬੀ.ਐਸ. ਸ਼ਾਹ ਅਤੇ ਡਾ: ਕੁਲਦੀਪ ਕੌਲ ਨੇ ਬੋਨ ਮੈਰੋ ਡਾਇਗਨੌਸਟਿਕਸ ਬਾਰੇ ਭਾਗੀਦਾਰਾਂ ਦੀ ਸਮਝ ਨੂੰ ਵਧਾਉਂਦੇ ਹੋਏ ਹਾਜ਼ਰੀਨ ਨਾਲ ਆਪਣੇ ਗਿਆਨ ਅਤੇ ਸੂਝ ਸਾਂਝੀ ਕੀਤੀ।ਵਰਕਸ਼ਾਪ ਦਾ ਉਦਘਾਟਨ ਡਾ: ਨੀਤੂ ਕੁੱਕੜ, ਮੈਡੀਕਲ ਸੁਪਰਡੈਂਟ ਅਤੇ ਕਾਰਜਕਾਰੀ ਪਿ੍ੰਸੀਪਲ, ਪ੍ਰੋ: ਅਤੇ ਹੈੱਡ ਡਾ: ਸਰਿਤਾ ਅਤੇ ਸੀਨੀਅਰ ਪ੍ਰੋਫ਼ੈਸ...
ਅੱਖਾਂ ਦੇ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੜ ਆਪਣੀ ਡਾਕਟਰੀ ਭੂਮਿਕਾ ਵਿੱਚ ਆਏ

ਅੱਖਾਂ ਦੇ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੜ ਆਪਣੀ ਡਾਕਟਰੀ ਭੂਮਿਕਾ ਵਿੱਚ ਆਏ

Local
ਫਰੀਦਕੋਟ, 28 ਅਕਤੂਬਰ : ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਅੱਜ "ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੁਆਰਾ ਫਰੀਦਕੋਟ ਵਿਖੇ ਡਾਕਟਰ ਬਲਜੀਤ ਆਈ ਕੇਅਰ ਸੈਂਟਰ ਵਿਖੇ ਅੱਖਾਂ ਦੇ ਮੁਫਤ ਜਾਂਚ ਕੈਂਪ ਵਿੱਚ ਪਹੁੰਚੇ ਅਤੇ ਕੈਂਪ ਦੇ ਉਦਘਾਟਨ ਕਰਨ ਤੋਂ ਬਾਅਦ ਉਹ ਵੀ ਡਾਕਟਰਾਂ ਦੀ ਟੀਮ ਦੇ ਨਾਲ ਹਾਜ਼ਰ ਲੋਕਾਂ ਦੀਆਂ ਅੱਖਾਂ ਦੇ ਖੁਦ ਚੈੱਕ ਅਪ ਕਰਦੇ ਦਿਖਾਈ ਦਿੱਤੇ। ਜਿਕਰਯੋਗ ਹੈ ਕਿ ਡਾ. ਬਲਜੀਤ ਕੌਰ ਖੁਦ ਅੱਖਾਂ ਦੇ ਮਾਹਿਰ ਡਾਕਟਰ ਹਨ ਅਤੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਦਾ ਇਲਾਜ ਉਹਨਾਂ ਨੇ ਕੀਤਾ ਹੈ। ਅੱਜ ਵੀ ਜਦੋਂ ਇਸ ਕੈਂਪ ਦੇ ਉਦਘਾਟਨ ਲਈ ਪਹੁੰਚੇ ਤਾਂ ਉਦਘਾਟਨ ਤੋਂ ਬਾਅਦ  ਡਾਕਟਰੀ ਟੀਮ ਦੇ ਨਾਲ ਬੈਠ ਕੇ ਉਹਨਾਂ ਨੇ ਇੱਥੇ ਮਰੀਜ਼ਾਂ ਦੀਆਂ ਅੱਖਾਂ ਦੀ ਖੁਦ ਜਾਂਚ ਕੀਤੀ ।ਇਸ ਤੋਂ ਪਹਿਲਾਂ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਲਈ ਫਰੀਦਕੋਟ ਜ਼ਿਲ੍ਹਾ ਉਨ੍ਹਾਂ ਦਾ ਪਰਿਵਾਰ ਹੈ ਅਤੇ ਉਹ ਹਮੇਸ਼ਾ ਆਪਣੇ ਲੋਕਾਂ ਨੂੰ ਸਮਰਪਿਤ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰ...
ਫਰੀਦਕੋਟ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਫਰੀਦਕੋਟ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Local
ਫਰੀਦਕੋਟ 17 ਅਕਤੂਬਰ : ਮਾਊਂਟ ਲਿਟਰਾ ਜ਼ੀ ਸਕੂਲ ਫਰੀਦਕੋਟ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੋਹਰੀ ਹਨ, ਜ਼ਿਕਰਯੋਗ ਹੈ ਕਿ ਪੰਜਾਬ ਬੋਰਡ ਵਿੱਦਿਅਕ ਸਕੂਲ ਖੇਡਾਂ 6 ਅਕਤੂਬਰ 2024 ਤੋਂ 10 ਅਕਤੂਬਰ 2024 ਤੱਕ ਪਠਾਨਕੋਟ ਵਿਖੇ ਕਰਵਾਈਆਂ ਗਈਆਂ ਸਨ। ਜਿਸ ਤਹਿਤ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਪੰਜਾਬ ਭਰ ਦੇ ਹੋਣਹਾਰ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਮਾਊਂਟ ਲਿਟਰਾ ਜ਼ੀ ਸਕੂਲ ਫਰੀਦਕੋਟ ਦੇ ਹੋਣਹਾਰ ਵਿਦਿਆਰਥੀ ਅਨਿਕੇਤ ਤਿਵਾਰੀ ਨੇ ਤਾਈਕੋਵੋਂਡੋ ਅੰਡਰ-19 ਭਾਰ 73 ਕਿਲੋਗ੍ਰਾਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ ਸ਼ਾਨਦਾਰ ਜਿਤ ਪ੍ਰਾਪਤ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪੰਕਜ ਜੀ ਨੇ ਦੱਸਿਆ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀ ਅਨਿਕੇਤ ਤਿਵਾਰੀ ਨੇ ਪੂਰੇ ਪੰਜਾਬ ਵਿੱਚ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਅੰਤ ਵਿੱਚ ਸਕੂਲ ਦੇ ਚੇਅਰਮੈਨ ਇੰਜ ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਡਾ.ਸੁਰੇਸ਼ ਸ਼ਰਮਾ ਨੇ ਅਨਿਕੇਤ ਤਿਵਾਰੀ ...
ਪਿੰਡ ਖੇਮੂਆਣਾ ਦੀ ਪੰਚਾਇਤ ਵਲੋਂ ਅਧੂਰੇ ਵਿਕਾਸ ਕਾਰਜ ਪੂਰੇ ਕਰਨ ਦਾ ਵਾਅਦਾ

ਪਿੰਡ ਖੇਮੂਆਣਾ ਦੀ ਪੰਚਾਇਤ ਵਲੋਂ ਅਧੂਰੇ ਵਿਕਾਸ ਕਾਰਜ ਪੂਰੇ ਕਰਨ ਦਾ ਵਾਅਦਾ

Local
ਬਠਿੰਡਾ 17 ਅਕਤੂਬਰ : ਬੀਤੇ ਦਿਨੀਂ ਪੰਜਾਬ ਦੇ ਪਿੰਡਾਂ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਅਲੱਗ ਅਲੱਗ ਪਿੰਡਾਂ ਵਿੱਚ ਸਰਪੰਚ, ਪੰਚ ਦੇ ਅਹੁਦੇ ਲਈ ਉਮੀਦਵਾਰ ਮੈਦਾਨ ਵਿੱਚ ਸਨ ਤੇ ਇਸੇ ਤਰ੍ਹਾਂ ਹੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਖੇਮੂਆਣਾ ਵਿੱਚ ਹੋਏ ਸਰਪੰਚੀ ਦੇ ਫਸਵੇਂ ਮੁਕਾਬਲੇ ਵਿੱਚ ਬੀਬਾ ਰੁਪਿੰਦਰ ਕੌਰ ਪਤਨੀ ਸੁਖਵੀਰ ਸਿੰਘ ਮਾਨ ਨੇ ਵਿਰੋਧੀ ਉਮੀਦਵਾਰ ਬੀਬਾ ਮੁਖਤਿਆਰ ਕੌਰ ਪਤਨੀ ਗੁਰਜੀਤ ਸਿੰਘ ਮੋਜੂਦਾ ਸਰਪੰਚ ਨੂੰ ਵੱਡੇ ਫਰਕ ਨਾਲ ਹਰਾਇਆ ਤੇ ਖੇਮੂਆਣਾ ਦੇ ਤੀਜੇ ਮਹਿਲਾ ਸਰਪੰਚ ਬਣਨ ਦਾ ਮਾਣ ਹਾਸਲ ਕੀਤਾਇਸ ਮੌਕੇ ਪਿੰਡ ਖੇਮੂਆਣਾ ਵਿੱਚ ਬਿਨਾਂ ਮੁਕਾਬਲਾ ਸੱਤ ਪੰਚ ਉਮੀਦਵਾਰ ਚੁਣੇ ਗਏ ਜਿਨ੍ਹਾਂ ਵਿੱਚ ਚਰਨਜੀਤ ਕੌਰ , ਸੁਰਿੰਦਰ ਕੌਰ , ਕੁਲਦੀਪ ਕੌਰ,ਬਲਜਿੰਦਰ ਕੌਰ,ਗੁਲਜ਼ਾਰ ਸਿੰਘ, ਜਗਦੇਵ ਸਿੰਘ, ਗੁਰਪਿਆਰ ਸਿੰਘ ਬਿਨਾਂ ਮੁਕਾਬਲਾ ਜੇਤੂ ਰਹੇ ਤੇ ਚਮਕੌਰ ਸਿੰਘ ਨੇ ਅਮਨਦੀਪ ਸਿੰਘ ਸਹੋਤਾ ਨੂੰ 35 ਵੋਟਾਂ ਤੇ ਸੁਖਦੇਵ ਸਿੰਘ ਨੇ ਹਾਕਮ ਸਿੰਘ ਨੂੰ 10 ਵੋਟਾਂ ਨਾਲ ਹਰਾਇਆਤੇ ਨਵੀਂ ਪੰਚਾਇਤ ਚੁਣਨ ਲਈ ਰਾਹ ਪੱਧਰਾ ਕੀਤਾਬੀਬੀ ਰੁਪਿੰਦਰ ਕੌਰ ਤੇ ਜੇਤੂ ਪੰਚਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿ...
ਅੰਦਰਲਾ ਰਾਵਣ

ਅੰਦਰਲਾ ਰਾਵਣ

Local
ਅਸੀਂ ਹਰ ਸਾਲ ਦੁਸਹਿਰੇ ਤੇ ਰਾਵਣ ਸੜਦਾ ਦੇਖਦੇ ਹਾਂ।ਇਤਿਹਾਸਿਕ ਤੱਥ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਰਾਵਣ ਨੇ ਪਤੀ ਵਰਤਾ ਔਰਤ (ਸੀਤਾ ਮਾਤਾ) ਜੀ ਨੂੰ ਜਬਰੀ ਧੋਖੇ ਨਾਲ ਚੁੱਕ ਕੇ ਆਪਣੇ ਮਹਿਲ ਵਿੱਚ ਲੈ ਆਂਦਾ ਸੀ।ਇਹ ਸੀ ਉਸ ਦਾ ਨਾਂਹਵਾਚਕ ਕਿਰਦਾਰ ਪਰ ਜੇ ਦੂਜੇ ਪਾਸੇ ਉਸ ਦੇ ਹਾਂਵਾਚਕ ਕਿਰਦਾਰ ਵੱਲ ਝਾਤੀ ਮਾਰੀਏ ਤਾਂ ਉਸ ਵਿੱਚੋਂ ਬੁਰਾਈ ਦੇ ਬਾਵਜੂਦ ਵੀ ਚੰਗਿਆਈ ਨਜ਼ਰ ਆਉਂਦੀ ਹੈ।ਉਹ ਚਾਰ ਵੇਦਾਂ ਦਾ ਗਿਆਤਾ ਸੀ।ਜੇ ਗਹੁ ਨਾਲ ਵਾਚੀਏ ਤਾਂ ਉਹ ਆਪਣੀ ਭੈਣ ਸਰੂਪਨਖਾ ਦੇ ਅਪਮਾਨ ਦੇ ਬਦਲੇ ਵਿੱਚ ਸੀਤਾ ਮਾਤਾ ਨੂੰ ਚੁੱਕ ਲਿਆਇਆ। ਪਰ ਉਸ ਨੇ ਸੀਤਾ ਮਾਤਾ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ।ਇਹ ਸੀ ਉਸ ਦਾ ਵਧੀਆ ਕਿਰਦਾਰ ਇਸ ਘਟਨਾ ਨੂੰ ਅਗਰ ਅੱਜ ਦੇ ਜਮਾਨੇ ਨਾਲ ਜੋੜ ਕੇ ਦੇਖੀਏ ਤਾਂ ਲੱਗਦਾ ਹੈ ਤਾਂ ਲੱਗਦਾ ਹੈ ਅੱਜ ਦੇ ਹੈਵਾਨਾਂ ਨਾਲੋਂ ਰਾਵਣ ਕਿਤੇ ਚੰਗਾ ਸੀ।ਅੱਜ ਦੇ ਦਰਿੰਦੇ ਮਿੰਟਾਂ ਵਿੱਚ ਧੀ ਭੈਣ ਦੀ ਪੱਤ ਰੋਲ ਕੇ,ਉਸ ਨੂੰ ਨੋਚ ਨੋਚ ਕੇ ਜਾਨੋਂ ਮਾਰ ਦਿੰਦੇ ਨੇ।ਵੱਧ ਰਹੇ ਬਲਾਤਕਾਰ ਦੀਆਂ ਘਟਨਾਵਾਂ ਨੂੰ ਦੇਖ ਕੇ ਹਰ ਧੀ ਦੇ ਮਾਂ-ਬਾਪ ਦੀ ਰਾਤਾਂ ਦੀ ਨੀਂਦ ਉੱਡੀ ਪਈ ਹੈ। ਉਹ ਆਪਣੀਆਂ ਜਵਾਨ ਧੀਆਂ ਨੂੰ ਕਿਹੜੇ ਭ...
ਰਾਜ ਚੋਣ ਕਮਿਸ਼ਨ ਨੇ ਦੋ ਗ੍ਰਾਮ ਪੰਚਾਇਤਾਂ ਲਈ ਚੋਣ ਪ੍ਰੋਗਰਾਮ ਰੱਦ ਕਰਨ ਦਾ ਐਲਾਨ ਕੀਤਾ

ਰਾਜ ਚੋਣ ਕਮਿਸ਼ਨ ਨੇ ਦੋ ਗ੍ਰਾਮ ਪੰਚਾਇਤਾਂ ਲਈ ਚੋਣ ਪ੍ਰੋਗਰਾਮ ਰੱਦ ਕਰਨ ਦਾ ਐਲਾਨ ਕੀਤਾ

Local
ਚੰਡੀਗੜ੍ਹ, 11 ਅਕਤੂਬਰ : ਪੰਜਾਬ ਰਾਜ ਚੋਣ ਕਮਿਸ਼ਨ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਹੋਈਆਂ ਬੇਨਿਯਮੀਆਂ ਕਾਰਨ ਦੋ ਗ੍ਰਾਮ ਪੰਚਾਇਤਾਂ ਦੇ ਚੋਣ ਪ੍ਰੋਗਰਾਮ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੱਕ ਹਰਾਜ, ਤਹਿਸੀਲ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਅਤੇ ਗ੍ਰਾਮ ਪੰਚਾਇਤ ਠੀਕਰੀਵਾਲ, ਬਲਾਕ ਢਿਲਵਾਂ, ਜ਼ਿਲ੍ਹਾ ਕਪੂਰਥਲਾ ਲਈ ਚੋਣ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।  ਇਨ੍ਹਾਂ ਗ੍ਰਾਮ ਪੰਚਾਇਤਾਂ ਦੀਆਂ ਨਵੀਆਂ ਚੋਣਾਂ ਦਾ ਐਲਾਨ ਮੌਜੂਦਾ ਗ੍ਰਾਮ ਪੰਚਾਇਤ ਚੋਣਾਂ ਦੀ ਸਮਾਪਤੀ ਤੋਂ ਬਾਅਦ ਕਮਿਸ਼ਨ ਵੱਲੋਂ ਕੀਤਾ ਜਾਵੇਗਾ ।...
ਚੋਣ ਆਬਜ਼ਰਵਰ ਵੱਲੋਂ ਚੋਣ ਅਧਿਕਾਰੀਆਂ ਨਾਲ ਬੈਠਕ

ਚੋਣ ਆਬਜ਼ਰਵਰ ਵੱਲੋਂ ਚੋਣ ਅਧਿਕਾਰੀਆਂ ਨਾਲ ਬੈਠਕ

Local
ਮਾਲੇਰਕੋਟਲਾ, 11 ਅਕਤੂਬਰ: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਲਈ ਤਾਇਨਾਤ ਕੀਤੇ ਚੋਣ ਆਬਜ਼ਰਵਰ ਸੀਨੀਅਰ  ਆਈ.ਏ.ਐਸ. ਅਧਿਕਾਰੀ ਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰ ਭੁਪਿੰਦਰ ਸਿੰਘ ਨੇ ਅੱਜ ਗ੍ਰਾਮ ਪੰਚਾਇਤ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਨਵਦੀਪ ਕੌਰ ਅਤੇ ਹੋਰ ਚੋਣ ਅਧਿਕਾਰੀਆਂ ਨਾਲ ਬੈਠਕ ਕੀਤੀ। ਚੋਣ ਆਬਜ਼ਰਵਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਸ਼ਿਕਾਇਤ ਉਪਰ ਤੁਰੰਤ ਕਾਰਵਾਈ ਕਰਕੇ ਰਿਪੋਰਟ ਦਿੱਤੀ ਜਾਵੇ ਤੇ ਚੋਣ ਅਮਲ 'ਚ ਕੋਈ ਅਣਗਹਿਲੀ ਨਾ ਵਰਤੀ ਜਾਵੇ।                ਉਹਨਾਂ ਨੇ 15 ਅਕਤੂਬਰ ਨੂੰ ਗ੍ਰਾਮ ਪੰਚਾਇਤਾਂ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਸਮੁੱਚਾ ਚੋਣ ਅਮਲ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਾਂਝੀਆਂ ਕੀਤੀਆਂ। ਚੋਣ ਆਬਜ਼ਰਵਰ ਨੇ ਕਿਹਾ ਕਿ ਸਮੁੱਚੇ ਅਧਿਕਾਰੀ ਇਹ ਚੋਣਾਂ ਆਜ਼ਾਦਾਨਾ ਤੇ ਨਿਰਪੱਖਤਾ ਨਾਲ ਕਰ...
ਫਰੀਦਕੋਟ ਦੀ ਪਵਨਪ੍ਰੀਤ ਨੇ ਪੰਜਾਬ ਅਥਲੈਟਿਕ ਚੈਂਪੀਅਨਸ਼ਿਪ ‘ਚ ਮਾਰੀ ਬਾਜੀ

ਫਰੀਦਕੋਟ ਦੀ ਪਵਨਪ੍ਰੀਤ ਨੇ ਪੰਜਾਬ ਅਥਲੈਟਿਕ ਚੈਂਪੀਅਨਸ਼ਿਪ ‘ਚ ਮਾਰੀ ਬਾਜੀ

Local
ਫਰੀਦਕੋਟ : ਸਥਾਨਕ ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ ਮਾਊਂਟ ਲਿਟਰਾ ਜ਼ੀ ਸਕੂਲ ਫਰੀਦਕੋਟ ਦੇ ਵਿਦਿਆਰਥਣ ਪਵਨ ਪ੍ਰੀਤ ਨੇ 99 ਜੂਨੀਅਰ ਉਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ ਲੁਧਿਆਣਾ ਵਿਖੇ ਅੰਡਰ 14 ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਹਿਸਾ ਲਿਆ | ਉਸ ਨੇ ਲੰਬੀ ਛਾਲ ,ਉੱਚੀ ਛਾਲ ,60ਮੀਟਰ ਦੋੜ ਵਿੱਚ ਤਾਂਬੇ ਦਾ ਤਗਮਾ ਜਿੱਤ ਕੇ ਤੀਜਾ ਸਥਾਨ ਹਾਸਿਲ ਕੀਤਾ । ਇਹ ਖੇਡਾਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਇਆ ਗਈਆਂ | ਜ਼ਿਕਰਯੋਗ ਹੈ ਕਿ ਇਸ ਵਿਦਿਆਰਥਣ ਨੇ ਪਹਿਲਾ ਵੀ ਕਈ ਵਾਰ ਖੇਡਾਂ ਵਿੱਚ ਭਾਗ ਲੈ ਕੇ ਅਨੇਕ ਮੇਡਲ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ । ਅੰਤ ਵਿੱਚ ਸਕੂਲ ਦੇ ਚੇਅਰਮੈਨ ਇੰਜੀ . ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਡਾ: ਸੁਰੇਸ਼ ਸ਼ਰਮਾ ਜੀ ਨੇ ਸਕੂਲ ਪਰਤਣ ਤੇ ਵਿਦਿਆਰਥਣ ਮੈਡਲ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਲਗਨ, ਮਿਹਨਤ ਅਤੇ ਦ੍ਰਿੜ ਇਰਾਦੇ ਅਤੇ ਯੋਗ ਅਧਿਆਪਕਾਂ ਦੀ ਅਗਵਾਈ ਦਾ ਨਤੀਜਾ ਹੈ। ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਵਿਦਿਆਰਥਣ ਨੇ 99 ਉਪਨ ਪੰਜਾਬ ਖੇਡਾਂ ਤੀਜਾ ਸਥਾਨ ਹਾਸਲ ਕਰ ਕੇ ਆਪਣਾ, ਆਪਣੇ ਮਾਪਿਆਂ ਅਤ...