Thursday, November 6Malwa News
Shadow

Local

ਡਰੋਨ ਕੈਮਰਾ ਵਰਤਣ ‘ਤੇ ਪਾਬੰਦੀ

ਡਰੋਨ ਕੈਮਰਾ ਵਰਤਣ ‘ਤੇ ਪਾਬੰਦੀ

Local
ਫਰੀਦਕੋਟ 1 ਮਾਰਚ : ਜਿਲਾ ਮੈਜਿਸਟ੍ਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਆਈ.ਏ.ਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲਾ ਫਰੀਦਕੋਟ ਦੀ ਹਦੂਦ ਅੰਦਰ ਡਰੋਨ ਜਾਂ ਹੋਰ ਫਲਾਇੰਗ ਅਬਜੈਕਟ ਦੀ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਈ ਹੈ। ਉਨਾਂ ਦੱਸਿਆ ਕਿ ਪਿਛਲੇ ਦਿਨੀਂ ਜਿਲ੍ਹਾਂ ਤਰਨਤਾਰਨ ਵਿੱਚ ਡਰੋਨ ਦੀ ਮਦਦ ਨਾਲ ਹਥਿਆਰਾਂ ਦੀ ਸਮਗਲਿੰਗ ਕਰਨ ਦੀ ਕੋਸ਼ਿਸ ਕੀਤੀ ਗਈ ਸੀ । ਇਸ ਲਈ ਉਨਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਡਰੋਨ ਦੀ ਮਦਦ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕੀਤਾ ਜਾ ਸਕਦਾ ਹੈ। ਇਸ ਲਈ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਡਰੋਨ ਦੀ ਵਰਤੋਂ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਵਿਆਹ ਸ਼ਾਦੀ ਅਤੇ ਹੋਰ ਧਾਰਮਿਕ ਸਭਿਆਚਾਰਕ ਪ੍ਰੋਗਰਾਮਾਂ ਲਈ ਡਰੋਨ ਦਾ ਇਸੇਤਮਾਲ ਕੀਤਾ ਜਾਣਾ ਹੈ ਤਾਂ ਡਰੋਨ ਦਾ ਇਸਤਮਾਲ ਕਰਨ ਲਈ ਦਫਤਰ ਡਿਪਟੀ ਕਮਿਸ਼ਨਰ ਪਾਸੋਂ ਅਗਾਉਂ ਪ੍ਰਵਾਨਗੀ ਲਈ ਜਾਵੇਗੀ। ਉਨਾਂ ਕਿਹਾ ਕਿ ਦਫਤਰ ਦੀ ਬਿਨਾ ਪ੍ਰਵਾਨਗੀ ਤੇ ਡਰੋਨ ਦੀ ਵਰਤੋਂ ਕਰਦਾ ਪਾਇਆ ਜ...
ਫਰੀਦਕੋਟ, ਕੋਟਕਪੂਰਾ ਤੇ ਜੈਤੋ ‘ਚ ਨਸ਼ਾ ਵਿਰੋਧੀ ਮੁਹਿੰਮ

ਫਰੀਦਕੋਟ, ਕੋਟਕਪੂਰਾ ਤੇ ਜੈਤੋ ‘ਚ ਨਸ਼ਾ ਵਿਰੋਧੀ ਮੁਹਿੰਮ

Local
ਫਰੀਦਕੋਟ, 01 ਮਾਰਚ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਰਾਜ ਵਿਚੋਂ ਨਸ਼ਿਆਂ ਦੇ ਜੜ੍ਹ ਤੋਂ ਖਾਤਮੇ ਲਈ ਨਸ਼ਿਆਂ ਵਿਰੁੱਧ ਵਿੱਢੀ ਗਈ ਜੰਗ ਦੀ ਮੁਹਿੰਮ ਤਹਿਤ ਪੂਰੇ ਰਾਜ ਵਿੱਚ ਚਲਾਏ ਜਾ ਰਹੇ ਸਰਚ ਅਭਿਆਨ ਤਹਿਤ ਅੱਜ ਫਰੀਦਕੋਟ ਜਿਲ੍ਹੇ ਵਿਚ ਦੀਆਂ ਵੱਖ-ਵੱਖ ਸਬ-ਡਵਿਜਨਾਂ ਅਤੇ ਪੁਲਿਸ ਸਟੇਸ਼ਨਾਂ ਅਧੀਨ ਆਉਂਦੇ ਇਲਾਕਿਆਂ ਵਿਚ ਵੱਡੀ ਪੱਧਰ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਸਖਤ ਕਾਰਵਾਈ ਲਈ ਪੁਲਿਸ ਨੇ ਮੁਹਿੰਮ ਨੂੰ ਹੋਰ ਤੇਜ਼ ਕੀਤਾ। ਜ਼ਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੀ ਅਗਵਾਈ ਪੰਜਾਬ ਪੁਲਿਸ ਦੇ ਆਈ. ਜੀ ਸ. ਗੁਰਦਿਆਲ ਸਿੰਘ ਅਤੇ ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਈ. ਜੀ. ਸ. ਗੁਰਦਿਆਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਰਾਜ ਦੇ ਸਾਰੇ ਜਿਲ੍ਹਿਆ ਵਿਚ ਸਰਚ ਓਪਰੇਸ਼ਨ ਚੱਲ ਰਿਹਾ ਹੈ। ਇਸੇ ਮੁਹਿੰਮ ਤਹਿਤ ਫਰੀਦਕੋਟ ਵਿਖੇ ਤਿੰਨ ਜਗ੍ਹਾ ਤੇ ਜੈਤੋ ਦੋ ਜਗ੍ਹਾ ਅਤੇ ਕੋਟਕਪੂਰਾ ਵਿਖੇ 1 ਜਗ੍ਹਾ ਸਰਚ ਓਪਰੇਸ਼ਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੂ...
ਫਰੀਦਕੋਟ ‘ਚ ਈਟ ਰਾਈਟ ਇੰਡੀਆ ਸਾਈਕਲਥੋਨ

ਫਰੀਦਕੋਟ ‘ਚ ਈਟ ਰਾਈਟ ਇੰਡੀਆ ਸਾਈਕਲਥੋਨ

Local
ਫਰੀਦਕੋਟ, 23 ਫਰਵਰੀ : ਸਿਹਤ ਵਿਭਾਗ ਫਰੀਦਕੋਟ ਅਤੇ ਫਰੀਦਕੋਟ ਸਾਈਕਲਿੰਗ ਗਰੁੱਪ ਵਲੋਂ ਅੱਜ ਕਰਵਾਏ ਗਏ ਈਟ ਰਾਈਟ ਇੰਡੀਆ ਸਾਈਕਲਥੋਨ ਨੂੰ ਇਥੋਂ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਜਦੋਂ ਅਸੀਂ ਚੰਗਾ ਖਾਣਾ ਖਾਂਦੇ ਹਾਂ ਅਤੇ ਕਸਰਤ ਕਰਦੇ ਹਾਂ ਤਾਂ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਮਨੁੱਖ ਦੀ ਤੰਦਰੁਸਤੀ ਲਈ ਸਾਈਕਲਿੰਗ, ਸੈਰ ਆਦਿ ਬਹੁਤ ਜਰੂਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 28 ਫਰਵਰੀ ਨੂੰ ਬਾਬਾ ਫਰੀਦ ਸਭਿਆਚਾਰਕ ਕੇਂਦਰ ਵਿਖੇ ਈਟ ਰਾਈਟ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਨੁੱਕੜ ਨਾਟਕ, ਸਭਿਆਚਾਰਕ ਪ੍ਰੋਗਰਾਮ, ਪੌਸ਼ਟਿਕ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ ਅਤੇ ਸਕੂਲੀ ਬੱਚਿਆਂ ਦੇ ਪੋਸਟਰ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਹੋਏ।...
ਕਿਸਾਨਾਂ ਨੂੰ ਫਸਲਾਂ ਦੀ ਸੰਭਾਲ ਬਾਰੇ ਦਿੱਤੀ ਜਾਣਕਾਰੀ

ਕਿਸਾਨਾਂ ਨੂੰ ਫਸਲਾਂ ਦੀ ਸੰਭਾਲ ਬਾਰੇ ਦਿੱਤੀ ਜਾਣਕਾਰੀ

Local
ਬਠਿੰਡਾ, 19 ਫਰਵਰੀ : ਇਸ ਜਿਲੇ ਦੇ ਪਿੰਡ ਹਰਰਾਏਪੁਰ ਅਤੇ ਮਹਿਰਾਜ ਵਿਖੇ ਕੀਟਨਾਸ਼ਕ ਕੰਪਨੀ ਦੇ ਪ੍ਰਤੀਨਿਧੀ ਜੇਪਾਲ ਸਿੰਘ ਅਤੇ ਨਿਟੂ ਸਿੰਘ ਨੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਅਤੇ ਫਸਲਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨੂੰ ਫਸਲਾਂ ਦੀ ਸੁਰੱਖਿਆ ਅਤੇ ਵਾਤਾਰਵਣ ਦੀ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ। ਪਿੰਡ ਦੇ ਕਿਸਾਨ ਮਲਕੀਤ ਸਿੰਘ, ਭਗਵਾਨ ਸਿੰਘ, ਸਨਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਮੇਗਲ ਸਿੰਘ ਨੰਬਰਦਾਰ, ਨਿਰਮਲ ਸਿੰਘ, ਲੀਵੀਰ ਸਿੰਘ ਅਤੇ ਹੋਰ ਕਿਸਾਨ ਹਾਜਰ ਸਨ।...
ਓਵਰ ਸਪੀਡ ਵਾਲੇ ਵਾਹਨਾਂ ਖਿਲਾਫ ਸਖਤ ਹਦਾਇਤਾਂ

ਓਵਰ ਸਪੀਡ ਵਾਲੇ ਵਾਹਨਾਂ ਖਿਲਾਫ ਸਖਤ ਹਦਾਇਤਾਂ

Local
ਫਰੀਦਕੋਟ, 19 ਫਰਵਰੀ : ਦਿਨ ਬ ਦਿਨ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਪੀਡ ਲਿਮਟ ਤੋਂ ਵੱਧ ਸਪੀਡ 'ਤੇ ਵਾਹਨ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਓਵਰ ਸਪੀਡ ਕਾਰਨ ਪਿਛਲੇ ਦਿਨੀਂ ਹੋਏ ਐਕਸੀਡੈਂਟ ਵਿਚ ਪੰਜ ਵਿਅਕਤੀਆਂ ਦੀ ਮੌਤ ਹੋਣ ਅਤੇ 25 ਵਿਅਕਤੀ ਜਖਮੀ ਹੋਣ ਦੀ ਘਟਨਾ ਪਿਛੋਂ ਅੱਜ ਡਿਪਟੀ ਕਮਿਸ਼ਨਰ ਨੇ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਨੇ ਵੱਖ ਵੱਖ ਵਾਹਨਾਂ ਲਈ ਵੱਖ ਸਪੀਡ ਲਿਮਟ ਦੇ ਡਾਟੇ ਜਾਰੀ ਕਰਦਿਆਂ ਉਨ੍ਹਾਂ ਨੇ ਦੱਸਿਆ ਬਹੁਤ ਸਾਰੇ ਵੱਡੇ ਵਾਹਨਾਂ ਦੇ ਚਾਲਕ ਬਹੁਤ ਜਿਆਦਾ ਸਪੀਡ 'ਤੇ ਡਰਾਈਵਿੰਗ ਕਰਦੇ ਹਨ। ਉਨ੍ਹਾਂ ਨੇ ਟਰੈਫਿਕ ਪੁਲੀਸ ਨੂੰ ਹਦਾਇਤ ਕੀਤੀ ਕਿ ਓਵਰ ਸਪੀਡ ਵਾਲੇ ਕਿਸੇ ਵੀ ਵਾਹਨ ਨਾਲ ਕੋਈ ਰਿਆਇਤ ਨਾ ਵਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਆਦਾ ਸਪੀਡ 'ਤੇ ਗੱਡੀਆਂ ਚਲਾ ਕੇ ਹਾਦਸੇ ਕਰਨ ਵਾਲਿਆਂ ਨੂੰ ਸਖਤ ਜੁਰਮਾਨੇ ਕੀਤੇ ਜਾਣ।...
ਚਾਈਨਾ ਡੋਰ ‘ਤੇ ਮੁਕੰਮਲ ਪਾਬੰਦੀ

ਚਾਈਨਾ ਡੋਰ ‘ਤੇ ਮੁਕੰਮਲ ਪਾਬੰਦੀ

Local
ਫਰੀਦਕੋਟ, 23 ਜਨਵਰੀ : ਜਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਚਾਈਨਾ ਡੋਰ ਵੇਚਣ ਅਤੇ ਖਰੀਦਣ 'ਤੇ ਪਾਬੰਦੀ ਲਾਉਂਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਜੇ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜ੍ਹਿਆ ਜਾਂਦਾ ਹੈ ਤਾਂ ਉਸ ਨੂੰ ਪੰਜਾ ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਲਾ ਫਰੀਦਕੋਟ ਵਿਚ ਕਿਸੇ ਨੂੰ ਵੀ ਚਾਈਨਾ ਡੋਰ ਵੇਚਣ ਅਤੇ ਖਰੀਦਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।...
ਜਗਤ ਪੰਜਾਬੀ ਸਭਾ ਨੇ ਕਰਵਾਈ ਵਰਕਸ਼ਾਪ

ਜਗਤ ਪੰਜਾਬੀ ਸਭਾ ਨੇ ਕਰਵਾਈ ਵਰਕਸ਼ਾਪ

Local
ਜਲੰਧਰ, 19 ਜਨਵਰੀ : ਬੀਤੇ ਦਿਨੀਂ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਅਗਵਾਈ ਵਿੱਚ ਅਧਿਆਪਕ ਸਿਖਲਾਈ ਵਰਕਸ਼ਾਪ ਕੈਂਬਰਿਜ ਇਨੋਵੇਟਿਵ ਸਕੂਲ ਅਰਬਨ ਅਸਟੇਟ ਜਲੰਧਰ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਸਕੂਲ ਦੇ 60 ਅਧਿਆਪਕਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਵਿਸ਼ੇ ਮਾਹਿਰ ਵਜੋਂ ਚੇਅਰਮੈਨ ਅਜੈਬ ਸਿੰਘ ਚੱਠਾ, ਪ੍ਰਿੰ. ਸ਼ਰਨਜੀਤ ਕੌਰ, ਡਾ. ਸਤਿੰਦਰ ਕੌਰ ਕਾਹਲੋਂ , ਪ੍ਰਿੰ. ਹਰਕੀਰਤ ਕੌਰ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਕ੍ਰਮਵਾਰ ਨੈਤਿਕਤਾ, ਭਾਸ਼ਣ ਕਲਾ, ਸਫ਼ਲ ਜ਼ਿੰਦਗੀ ਜਿਉਣ ਦੇ ਹੁਨਰ ਤੇ ਪੰਜਾਬੀ ਭਾਸ਼ਾ ਵਿਸ਼ਿਆਂ 'ਤੇ ਚਰਚਾ ਕੀਤੀ ਗਈ।ਇਸ ਸਬੰਧੀ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਭਾਰਤ ਵਿੱਚ ਦਸੰਬਰ 2024 ਤੋਂ ਫ਼ਰਵਰੀ 2025 ਤੱਕ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕ ਸਿਖਲਾਈ ਵਰਕਸ਼ਾਪ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਜਿਸ ਵਿੱਚ ਪੰਜ ਵਿਸ਼ੇ ਭਾਸ਼ਣ ਕਲਾ, ਨੈਤਿਕਤਾ, ਪੜਾਉਣ ਵਾਲਾ ਮਾਹੌਲ ਸਿਰਜਣਾ, ਪੰਜਾਬੀ ਭਾਸ਼ਾ ਤੇ ਕਾਮਯਾਬ ਜ਼ਿੰਦਗੀ ਜਿਉਣ ਦੇ ਹੁਨਰ ਰੱਖੇ ਗਏ ਹਨ। ਜਿਸ 'ਤੇ ਵਿਸ਼ੇ ਮਾਹਿਰਾਂ ਵੱਲੋਂ ਚ...
ਫਰੀਦਕੋਟ ਨਹਿਰ ਦੀ ਹੋਵੇਗੀ ਮੁੜ ਉਸਾਰੀ

ਫਰੀਦਕੋਟ ਨਹਿਰ ਦੀ ਹੋਵੇਗੀ ਮੁੜ ਉਸਾਰੀ

Local
ਫਰੀਦਕੋਟ, 18 ਜਨਵਰੀ : ਇਸ ਸ਼ਹਿਰ ਨਾਲ ਲੱਗਦੀ ਸਰਹੰਦ ਫੀਡਰ ਨਹਿਰ ਦੀ ਦਸ ਕਿੱਲੋਮੀਟਰ ਦੀ ਮੁੜ ਉਸਾਰੀ ਕਰਵਾਈ ਜਾ ਰਹੀ ਹੈ, ਜਿਸਦਾ ਕੰਮ ਇਸ ਮਹੀਨੇ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਸਰਹੰਦ ਫੀਡਰ ਨਹਿਰ ਤੋਂ ਦੱਖਣ ਪੱਛਮੀ ਜਿਲਿਆਂ ਨੂੰ ਨਹਿਰੀ ਪਾਣੀ ਸਪਲਾਈ ਕੀਤਾ ਜਾਂਦਾ ਹੈ। ਇਹ ਨਹਿਰ ਬਣੀ ਨੂੰ 60 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ, ਇਸ ਕਾਰਨ ਕਈ ਥਾਵਾਂ ਤੋਂ ਨਹਿਰ ਕਮਜ਼ੋਰ ਹੋ ਗਈ ਹੈ। ਇਸ ਲਈ ਜਲ ਸਰੋਤ ਵਿਭਾਗ ਵਲੋਂ ਇਸ ਨਹਿਰ ਦਾ 10 ਕਿੱਲੋਮੀਟਰ ਦੇ ਹਿੱਸੇ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨੂੰ ਦੁਬਾਰਾ ਪੱਕਾ ਕਰਨ ਵੇਲੇ ਨਹਿਰ ਦੇ ਬੈੱਡ ਨੂੰ ਸਿੰਗਲ ਲੇਅਰ ਇੱਟ ਨਾਲ ਹੀ ਬਿਨਾਂ ਪਲਾਸਟਿਕ ਤੋਂ ਪੱਕਾ ਕੀਤਾ ਜਾਵੇਗਾ, ਤਾਂ ਜੋ ਆਸ ਪਾਸ ਦੇ ਇਲਾਕੇ ਦਾ ਪਾਣੀ ਦਾ ਪੱਧਰ ਬਣਿਆ ਰਹੇ। ਉਨ੍ਹਾਂ ਨੇ ਦੱਸਿਆ ਕਿ ਨਹਿਰ ਦੀ ਮੁੜ ਉਸਾਰੀ ਦਾ ਕੰਮ ਜਨਵਰੀ ਫਰੀਵਰੀ ਮਹੀਨੇ ਵਿਚ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।...
ਸ਼ਹਿਰਾਂ ਦੀ ਸਾਫ ਸਫਾਈ ਲਈ ਸਖਤ ਹਦਾਇਤਾਂ

ਸ਼ਹਿਰਾਂ ਦੀ ਸਾਫ ਸਫਾਈ ਲਈ ਸਖਤ ਹਦਾਇਤਾਂ

Local
ਜੈਤੋ, 16 ਜਨਵਰੀ : ਸਰਕਾਰ ਵਲੋਂ ਸ਼ਹਿਰਾਂ ਦੀ ਸਾਫ ਸਫਾਈ ਵਿਚ ਸੁਧਾਰ ਲਿਆਉਣ ਦੇ ਯਤਨਾਂ ਅਧੀਨ ਅੱਜ ਜਿਲਾ ਫਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਉਜਸਵੀ ਅਲੰਕਾਰ ਨੇ ਜੈਤੋ ਇਲਾਕੇ ਦਾ ਦੌਰਾ ਕੀਤਾ। ਇਸ ਦੌਰਾ ਨ ਉਨ੍ਹਾਂ ਨੇ ਕੂੜੇ ਕਰਕਟ ਦੀ ਖਾਦ ਤਿਆਰ ਕਰਨ ਲਈ ਲਗਾਏ ਗਏ ਪ੍ਰੋਸੈਸਿੰਗ ਪਲਾਂਟ ਵਿਚ ਸੈਗਰੀਗੇਸ਼ਨ ਪ੍ਰੋਸੈਸ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੇਲਿੰਗ ਕੀਤੀ ਜਾ ਰਹੀ ਪਲਾਸਿਟਕ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਨਰਸਰੀਆਂ ਅਤੇ ਕਿਸਾਨਾਂ ਨਾਲ ਸੰਪਰਕ ਕਰਕੇ ਗਿੱਲੇ ਕੂੜੇ ਤੋਂ ਤਿਆਰ ਕੀਤੀ ਗਈ ਖਾਦ ਵੇਚਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸ਼ਹਿਰਾਂ ਵਿਚ ਸਾਫ ਸਫਾਈ ਦੇ ਮਾਮਲੇ ਵਿਚ ਕੋਈ ਵੀ ਢਿੱਲ ਨਾ ਵਰਤੀ ਜਾਵੇ। ਇਸ ਮੌਕੇ ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਵੀ ਹਾਜਰ ਸਨ...
ਸਾਬਕਾ ਸਿੱਖਿਆ ਮੰਤਰੀ ਬਰਾੜ ਦੀ ਬਰਸੀ ਮੌਕੇ ਖੂਨ ਦਾਨ ਕੈਂਪ

ਸਾਬਕਾ ਸਿੱਖਿਆ ਮੰਤਰੀ ਬਰਾੜ ਦੀ ਬਰਸੀ ਮੌਕੇ ਖੂਨ ਦਾਨ ਕੈਂਪ

Local
ਫਰੀਦਕੋਟ, 10 ਦਸੰਬਰ : ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫੇਅਰ ਸੋਸਾਇਟੀ ਫਰੀਦਕੋਟ ਵਲੋਂ ਅੱਜ ਗਰੀਨ ਐਵਨਿਊ ਵਿਖੇ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਦੀ 8ਵੀਂ ਬਰਸੀ ਮੌਕੇ ਖੂਨ ਦਾਨ ਕੈਂਪ ਲਾਇਆ ਗਿਆ। ਸੋਸਾਇਟੀ ਦੇ ਮੁੱਖ ਸੇਵਾਦਾਰ ਨਵਦੀਪ ਸਿੰਘ ਬੱਬੂ ਬਰਾੜ ਅਤੇ ਜਨਰਲ ਸਕੱਤਰ ਮੱਘਰ ਸਿੰਘ ਖਾਲਸਾ ਨੇ ਦੱਸਿਆ ਕਿ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਦੀ ਇਕੱਲੇ ਫਰੀਦਕੋਟ ਨੂੰ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਵੱਡੀ ਦੇਣ ਹੈ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਅਤੇ ਇਲਾਕੇ ਦੀ ਭਲਾਈ ਲਗਾ ਦਿੱਤੀ ਸੀ। ਸ੍ਰ ਬਰਾੜ ਦੇ ਕੀਤੇ ਹੋਏ ਕਾਰਜ ਅੱਜ ਵੀ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਇਸ ਲਈ ਇਸ ਸੋਸਾਇਟੀ ਵਲੋਂ ਹਰ ਸਾਲ ਸ੍ਰ ਬਰਾੜ ਦੀ ਬਰਸੀ ਮੌਕੇ ਖੂਨ ਦਾਨ ਕੈਂਪ ਲਾਇਆ ਜਾਂਦਾ ਹੈ, ਤਾਂ ਜੋ ਗਰੀਬ ਅਤੇ ਲੋੜਵੰਦ ਮਰੀਜਾਂ ਦੀ ਸੇਵਾ ਕੀਤੀ ਜਾ ਸਕੇ। ਇਸ ਕੈਂਪ ਵਿਚ ਨਵਦੀਪ ਸਿੰਘ ਬੱਬੂ ਬਰਾੜ ਤੋਂ ਇਲਾਵਾ, ਡਾ. ਬਲਜੀਤ ਸ਼ਰਮਾਂ ਗੋਲੇਵਾਲਾ, ਸਰਕਾਰ ਏ ਖਾਲਸਾ ਇੰਟਰਨੈਸ਼ਨਲ ਟਰੱਸ ਆਸਟਰੇਲੀਆ ਦੇ ਪ੍ਰਬੰਧਕ ਅਤੇ ਸੁਪਰੀਮ ਆਸਟਰੇਲੀਆ ਇੰਟਰਨੈਸ਼ਨਲ ਮਲਟੀ ਕਲਚਰਚਲ ਲੈਂਗੂਏਜ਼ ਸਕੂਲ ਦੇ ਡਾਇਰੈਕ...