Friday, March 13Malwa News
Shadow

Local

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੁਦਰਤੀ ਖੇਤੀ ਸਬੰਧੀ ਸਿਖਲਾਈ ਕੋਰਸ ਲਗਾਇਆ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੁਦਰਤੀ ਖੇਤੀ ਸਬੰਧੀ ਸਿਖਲਾਈ ਕੋਰਸ ਲਗਾਇਆ

Local
ਹੁਸ਼ਿਆਰਪੁਰ, 7 ਨਵੰਬਰ : ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਤਹਿਤ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਬਲਾਕ ਹੁਸ਼ਿਆਰਪੁਰ-2 ਦੇ ਕਿਸਾਨਾਂ ਲਈ ਖੇਤੀ ਭਵਨ, ਹੁਸ਼ਿਆਰਪੁਰ ਵਿਖੇ ਕੁਦਰਤੀ ਖੇਤੀ ਬਾਬਤ ਸਿਖਲਾਈ ਕੋਰਸ ਲਗਾਇਆ।ਕਿਸਾਨਾਂ ਦਾ ਸਵਾਗਤ ਮੁੱਖ ਖੇਤੀਬਾੜੀ ਅਫ਼ਸਰ ਦਪਿੰਦਰ ਸਿੰਘ ਨੇ ਕੀਤਾ ਅਤੇ ਉਨ੍ਹਾਂ ਕਿਸਾਨਾਂ ਨੂੰ ਵਿਭਾਗ ਦੀਆਂ ਮੁੱਖ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਿਸ਼ਨ ਤਹਿਤ ਬਲਾਕ ਵਿੱਚ ਸਿਖਲਾਈਆਂ ਤੇ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਮਾਡਲ ਇਕਾਈਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਵਧੇਰੇ ਮੁਨਾਫੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਖੇਤੀ ਅਪਨਾਉਣ ਲਈ ਪ੍ਰੇਰਿਤ ਕੀਤਾ।ਸਿਖਲਾਈ ਦੌਰਾਨ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ.ਪ੍ਰਭਜੋਤ ਕੌਰ ਨੇ ਕੁਦਰਤੀ ਖੇਤੀ ਨਾਲ ਖਰਚ ਘਟਣ, ਮਿੱਟੀ ਦੀ ਉਪਜਾਊ ਸ਼ਕਤੀ ਵਧਣ ਅਤੇ ਮਨੁੱਖੀ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਹੋਣ ਬਾਰੇ ਕਿਹਾ। ਉਨ੍ਹਾਂ ਕਿਸਾ...
”ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਸਿਹਤ ਕਰਮੀਆਂ ਵੱਲੋਂ ਗਤੀਵਿਧੀਆਂ ਜਾਰੀ

”ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਸਿਹਤ ਕਰਮੀਆਂ ਵੱਲੋਂ ਗਤੀਵਿਧੀਆਂ ਜਾਰੀ

Local
ਮਾਨਸਾ, 7 ਨਵੰਬਰ:- ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ. ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਮਾਨਸਾ ਡਾ. ਹਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਤਹਿਤ ਜ਼ਿਲ੍ਹੇ ਦੇ ਡੇਂਗੂ ਹਾਟ ਸਪਾਟ ਏਰੀਆ ਵਿਖੇ ਫੌਗਿੰਗ, ਬ੍ਰੀਡਿੰਗ ਚੈਕਿੰਗ, ਸਪਰੇਅ ਅਤੇ ਜਾਗਰੂਕਤਾ ਕੈਂਪ ਲਗਾ ਕੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਸ਼ਹਿਰੀ ਏਰੀਆ ਮਾਨਸਾ ਦੇ ਭੱਠਾ ਬਸਤੀ ਵਿਖੇ ਹਾਟ ਸਪਾਟ ਏਰੀਆ ਦੀਆਂ ਗਲੀਆਂ ਵਿੱਚ ਫੌਗਿੰਗ ਕਰਵਾਈ ਗਈl ਲਾਰਵਾ ਮਿਲਣ ‘ਤੇ ਲਾਰਵੀਸਾਈਡ ਦਾ ਛਿੜਕਾਅ ਵੀ ਕੀਤਾ ਗਿਆ l            ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ‘ਚ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਅਤੇ ਮੁਸਤੈਦ ਹਨ ਜਦੋਂ ਵੀ ਕੋਈ ਕੇਸ ਰਿਪੋਰਟ ਹੁੰਦਾ ਹੈ ਤਾਂ ਉਸ ਏਰੀਆ ਦੇ 40 ਤੋਂ 50 ਘਰਾਂ ਵਿੱਚ ਇਨਸੈਕਟਸਾਈਡ ਸਪਰੇਅ ਅਤੇ ਗਲੀਆਂ ਵਿੱਚ ਫੌਗਿੰਗ ਕਰਵਾਈ ਜਾਂਦੀ ਹੈ ਤਾਂ ਕਿ ਉਸ ਏਰੀਆ ਵਿੱਚ ਡੇਂਗੂ ਦੇ ਮੱਛਰ ਨੂੰ ਨਸ਼ਟ ਕੀਤਾ ਜਾ ਸਕੇ।ਉਹਨਾਂ ਦੱਸਿਆ ਕਿ ਜੇਕਰ ਕਿਸੇ ਏਰੀਏ ਵਿੱਚ ਸਾਫ ਪਾਣੀ ਸੱਤ ਦਿਨਾਂ ਤੋਂ ਵੱਧ ਖੜ੍ਹ...
ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ “ਲਾਈਟ ਐਂਡ ਸਾਊਂਡ” ਸਮਾਗਮ ਨਹਿਰੂ ਸਟੇਡੀਅਮ ਵਿਖੇ ਅੱਜ

ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ “ਲਾਈਟ ਐਂਡ ਸਾਊਂਡ” ਸਮਾਗਮ ਨਹਿਰੂ ਸਟੇਡੀਅਮ ਵਿਖੇ ਅੱਜ

Local
 ਫਰੀਦਕੋਟ 7 ਨਵੰਬਰ () ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ,ਹਲਕਾ ਫ਼ਰੀਦਕੋਟ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਜੈਤੋ ਸ. ਅਮੋਲਕ ਸਿੰਘ,ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਪੰਜਾਬ ਸਰਕਾਰ ਵੱਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਆਦਿ ਮਹਾਨ ਸ਼ਹੀਦਾਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ 8 ਨਵੰਬਰ ਨੂੰ ਸ਼ਾਮ 5.30 ਵਜੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਮੌਕੇ ਵਾਰ ਵਾਰ ਨਹੀਂ ਆਉਂਦੇ ਅਤੇ ਸਾਡੇ ਗੁਰੂਆਂ ਅਤੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸਮਾਗਮ ਵਿੱਚ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਸ਼ਿਰਕਤ ਕਰਨ। ਇਸ ਮੌਕੇ ਮਸ਼ੂਹਰ ਢਾਡੀ ਜੱਥੇ ਵੀ ਇਸ ਤੋਂ ਪਹਿਲਾਂ ਸੰਗਤਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਨਿਹਾਲ ਕਰਨਗੇ। ਉਨ੍ਹਾਂ ਕਿਹਾ ਕਿ ਫਰੀਦਕੋਟ ਜਿਲ੍ਹੇ ਨੂੰ ਬਹੁਤ ਵੱਡਾ ਮਾ...
ਪੰਜਾਬ ਸਰਕਾਰ ਨੇ ਫ਼ਸਲਾਂ ਦੇ ਖ਼ਰਾਬੇ ਦਾ ਦੇਸ਼ ’ਚ ਸਭ ਤੋਂ ਵੱਧ ਮੁਆਵਜ਼ਾ ਦੇ ਕੇ ਔਖੀ ਘੜੀ ਕਿਸਾਨਾਂ ਦੀ ਬਾਂਹ ਫੜੀ : ਅਮਨ ਅਰੋੜਾ

ਪੰਜਾਬ ਸਰਕਾਰ ਨੇ ਫ਼ਸਲਾਂ ਦੇ ਖ਼ਰਾਬੇ ਦਾ ਦੇਸ਼ ’ਚ ਸਭ ਤੋਂ ਵੱਧ ਮੁਆਵਜ਼ਾ ਦੇ ਕੇ ਔਖੀ ਘੜੀ ਕਿਸਾਨਾਂ ਦੀ ਬਾਂਹ ਫੜੀ : ਅਮਨ ਅਰੋੜਾ

Local
ਪਿੰਡ ਢੱਡਰੀਆਂ, 6 ਨਵੰਬਰ:- ਪੰਜਾਬ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਢੱਡਰੀਆਂ ਵਿਖੇ ਸੁਨਾਮ ਹਲਕੇ ਦੇ 11 ਪਿੰਡਾਂ ਦੇ 88 ਕਿਸਾਨ ਪਰਿਵਾਰਾਂ ਨੂੰ 20.72 ਲੱਖ ਰੁਪਏ ਦੇ ਫ਼ਸਲ ਖ਼ਰਾਬੇ ਦੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ। ਇਸ ਮੌਕੇ ਉਹਨਾਂ ਕਿਹਾ ਕਿ ਫ਼ਸਲਾਂ ਦੇ ਖ਼ਰਾਬੇ ਦਾ ਦੇਸ਼ ਵਿਚ ਸਭ ਤੋਂ ਵੱਧ ਪ੍ਰਤੀ ਏਕੜ ਮੁਆਵਜ਼ਾ ਦੇ ਕੇ ਪੰਜਾਬ ਸਰਕਾਰ ਨੇ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜੀ ਹੈ। ਇਸ ਮੌਕੇ ਐਸ.ਡੀ.ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਪਿੰਡ ਲੌਂਗੋਵਾਲ ਦੇ 24 ਕਿਸਾਨਾਂ ਸਮੇਤ ਪਿੰਡ ਪੱਤੀ ਭਰਾਜ ਦੇ 4, ਢੱਡਰੀਆਂ ਦੇ 20, ਪਿੰਡ ਲੋਹਾਖੇੜਾ ਦੇ 2, ਪਿੰਡ ਮੰਡੇਰ ਕਲਾਂ 4, ਮੰਡੇਰ ਖ਼ੁਰਦ ਦੇ 3 ਕਿਸਾਨ, ਪਿੰਡ ਬੁੱਗਰ, ਸਾਹੋਕੇ ਤੇ ਤਕੀਪੁਰ ਦੇ 2-2 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ। ਇਸ ਤੋਂ ਇਲਾਵਾ ਪਿੰਡ ਤੋਗਾਵਾਲ ਦੇ 17 ਕਿਸਾਨਾਂ ਤੇ ਪਿੰਡ ਰੱਤੋਕੇ ਦੇ 7 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ...
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਦੇ ਪਹਿਰੇਦਾਰਾਂ ਨੂੰ ਨਸ਼ਾ ਵਿਰੁੱਧ ਆਨਲਾਈਨ ਐਪ ਦੀ ਟ੍ਰੇਨਿੰਗ ਦਿੱਤੀ ਗਈ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਦੇ ਪਹਿਰੇਦਾਰਾਂ ਨੂੰ ਨਸ਼ਾ ਵਿਰੁੱਧ ਆਨਲਾਈਨ ਐਪ ਦੀ ਟ੍ਰੇਨਿੰਗ ਦਿੱਤੀ ਗਈ

Local
ਫ਼ਰੀਦਕੋਟ, 6 ਨਵੰਬਰ  ()  ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਅਧੀਨ ਜ਼ਿਲ੍ਹਾ ਫ਼ਰੀਦਕੋਟ ਵਿੱਚ ਪਿੰਡਾਂ ਦੇ ਪਹਿਰੇਦਾਰਾਂ ਲਈ ਨਸ਼ਿਆਂ ਵਿਰੁੱਧ ਤਿਆਰ ਕੀਤੀ ਗਈ ਵਿਸ਼ੇਸ਼ ਆਨਲਾਈਨ ਐਪ ਬਾਰੇ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਟ੍ਰੇਨਿੰਗ ਦਾ ਮਕਸਦ ਪਿੰਡਾਂ ਦੇ ਪਹਿਰੇਦਾਰਾਂ ਨੂੰ ਨਸ਼ਿਆਂ ਦੇ ਰੋਕਥਾਮ ਲਈ ਤਕਨੀਕੀ ਜਾਣਕਾਰੀ ਨਾਲ ਜੋੜਨਾ ਹੈ ਤਾਂ ਜੋ ਉਹ ਮੌਕੇ ’ਤੇ ਮਿਲਣ ਵਾਲੀ ਕਿਸੇ ਵੀ ਸ਼ੱਕੀ ਜਾਣਕਾਰੀ ਨੂੰ ਤੁਰੰਤ ਪ੍ਰਸ਼ਾਸਨ ਤੱਕ ਪਹੁੰਚਾ ਸਕਣ। ਉਨ੍ਹਾਂ ਕਿਹਾ ਕਿ ਜੇ ਪਿੰਡ ਪੱਧਰ ’ਤੇ ਹਰ ਨਾਗਰਿਕ ਨਸ਼ਾ ਵਿਰੁੱਧ ਇਸ ਮੁਹਿੰਮ ਦਾ ਹਿੱਸਾ ਬਣੇ, ਤਾਂ ਜ਼ਿਲ੍ਹਾ ਫ਼ਰੀਦਕੋਟ ਨੂੰ ਨਸ਼ਾ ਮੁਕਤ ਬਣਾਉਣਾ ਕੋਈ ਮੁਸ਼ਕਲ ਕੰਮ ਨਹੀਂ। ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਣ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਪਿੰਡ ਪੱਧਰ ਤੱਕ ਸਖ਼ਤ ਅਤੇ ਸਮੂਹਿਕ ਕਾਰਵਾਈ ਕੀਤੀ ਜਾ ...
ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਅਮਿੱਟ ਛਾਪ ਛੱਡਦਿਆਂ ਸਫ਼ਲਤਾ ਪੂਰਵਕ ਸੰਪੰਨ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਅਮਿੱਟ ਛਾਪ ਛੱਡਦਿਆਂ ਸਫ਼ਲਤਾ ਪੂਰਵਕ ਸੰਪੰਨ

Local
ਬਟਾਲਾ, 6 ਨਵੰਬਰ (     )ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ/ਐਲੀ: ਸ਼੍ਰੀਮਤੀ ਪਰਮਜੀਤ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਅਨਿਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਸਿੱਖਿਆ ਵਿਭਾਗ ਐਲੀ: ਗੁਰਦਾਸਪੁਰ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੈਤੋ ਸਰਜਾ ਬਲਾਕ ਬਟਾਲਾ 1 ਦੇ ਖੇਡ ਮੈਦਾਨ ਵਿਖੇ ਸਫ਼ਲਤਾ ਪੂਰਵਕ ਸੰਪੰਨ ਹੋ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲ-1 ਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਖੇਡ ਕੈਲੰਡਰ ਅਨੁਸਾਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ 03 ਅਤੇ 04 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੈਤੋ ਸਰਜਾ ਬਲਾਕ ਬਟਾਲਾ 1 ਦੇ ਖੇਡ ਮੈਦਾਨ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਜਸਬੀਰ ਕੌਰ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ ਹਨ  , ਜਿਸ ਵਿੱਚ ਜ਼ਿਲ੍ਹੇ ਦੇ 19 ਬਲਾਕਾ...
ਸਪੀਕਰ ਵੱਲੋਂ ਸੰਤ ਬਾਬਾ ਮਹਿੰਦਰ ਦਾਸ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਸਪੀਕਰ ਵੱਲੋਂ ਸੰਤ ਬਾਬਾ ਮਹਿੰਦਰ ਦਾਸ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

Local
ਕੋਟਕਪੂਰਾ, 8 ਨਵੰਬਰ ()- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਵੇਕ ਆਸ਼ਰਮ ਪਿੰਡ ਮੱਲੇਵਾਲਾ, ਜ਼ਿਲ੍ਹਾ ਫ਼ਰੀਦਕੋਟ ਦੇ ਸੰਤ ਬਾਬਾ ਮਹਿੰਦਰ ਦਾਸ ਜੀ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਮਹਿੰਦਰ ਦਾਸ ਜੀ, ਸੰਤ ਬਾਬਾ ਕਰਨੈਲ ਦਾਸ ਜੀ ਦੇ ਜਨਮ ਅਸਥਾਨ ਅਤੇ ਸ਼ਹੀਦ ਨਾਇਬ ਸਿੰਘ ਗਿੱਲ ਵਿਵੇਕ ਆਸ਼ਰਮ ਮੱਲੇਵਾਲਾ ਦੇ ਮੁੱਖ ਸੇਵਾਦਾਰ ਸਨ, ਜੋ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਗੁਰਚਰਨਾਂ ਵਿਚ ਲੀਨ ਹੋ ਗਏ ਹਨ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਬਾਬਾ ਮਹਿੰਦਰ ਦਾਸ ਜੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਸੱਚ ਦੇ ਰਾਹ ’ਤੇ ਤੁਰਨ ਲਈ ਪ੍ਰੇਰਿਤ ਕੀਤਾ। ਅਜਿਹੀ ਧਾਰਮਿਕ ਸ਼ਖਸੀਅਤ ਦੇ ਸਰੀਰਕ ਤੌਰ ’ਤੇ ਚਲੇ ਜਾਣ ਨਾਲ ਸਮੂਹ ਸਮਾਜ ਨੂੰ ਇਕ ਵੱਡਾ ਘਾਟਾ ਪਿਆ ਹੈ, ਜੋ ਕਦੇ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਉਹ ਹਾਲ ਹੀ ਵਿੱਚ ਸੰਤ ਬਾਬਾ ਮਹਿੰਦਰ ਦਾਸ ਜੀ ਦੀ ਤਬੀਅਤ ਬਾਰੇ ਜਾਣਕਾਰੀ ਲੈਣ ਲਈ ਵਿਵੇਕ ਆਸ਼ਰਮ ਪਹੁੰਚੇ ਸਨ ਅਤੇ ਬਾਬਾ ਜੀ ਦੇ ਦਰ...
ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਅਤੇ ਅਮਨ ਅਰੋੜਾ ਦੇ ਯਤਨਾਂ ਸਦਕਾ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਪਿੰਡ ਢੱਡਰੀਆਂ ਵਿੱਚ ਰੱਖਿਆ ਸਰਕਾਰੀ ਆਈ ਟੀ ਆਈ ਦਾ ਨੀਂਹ ਪੱਥਰ

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਅਤੇ ਅਮਨ ਅਰੋੜਾ ਦੇ ਯਤਨਾਂ ਸਦਕਾ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਪਿੰਡ ਢੱਡਰੀਆਂ ਵਿੱਚ ਰੱਖਿਆ ਸਰਕਾਰੀ ਆਈ ਟੀ ਆਈ ਦਾ ਨੀਂਹ ਪੱਥਰ

Local
ਪਿੰਡ ਢੱਡਰੀਆਂ, 5 ਨਵੰਬਰ (000) - ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਵਿਸ਼ੇਸ਼ ਉਪਰਾਲਾ ਕਰਕੇ ਪਿੰਡ ਢੱਡਰੀਆਂ ਵਿੱਚ ਸਰਕਾਰੀ ਆਈ ਟੀ ਆਈ ਮਨਜ਼ੂਰ ਕਾਰਵਾਈ ਹੈ। ਇਸ ਸੰਸਥਾ ਦੀ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਅੱਜ ਪ੍ਰਸਿੱਧ ਧਾਰਮਿਕ ਸਖਸ਼ੀਅਤ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਰੱਖਿਆ। ਇਸ ਮੌਕੇ ਸ਼੍ਰੀ ਅਮਨ ਅਰੋੜਾ ਉਚੇਚੇ ਤੌਰ ਉੱਤੇ ਹਾਜ਼ਰ ਸਨ। ਇਲਾਕੇ ਦੀ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਤਰੱਕੀ ਪੱਖੋਂ ਪਛੜਿਆ ਰਿਹਾ ਇਹ ਇਲਾਕਾ ਅੱਜ ਵਿਕਾਸ ਦੀ ਨਵੀਂ ਅੰਗੜਾਈ ਲੈ ਰਿਹਾ ਹੈ। ਜੋ ਕਿ ਇਲਾਕੇ ਲਈ ਸ਼ੁਭ ਸੰਕੇਤ ਹੈ। ਉਹਨਾਂ ਇਸ ਸੰਸਥਾ ਦੀ ਮਨਜ਼ੂਰੀ ਲਈ ਸ਼੍ਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਾਉਣ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਉਹਨਾਂ ਕਿਹਾ ਕਿ ਸੰਪੂਰਨ ਮਨੁੱਖ ਦੀ ਕਲਪਨਾ ਲਈ ਪਰਮਾਤਮਾ ਦਾ ਨਾਮ ਅਤੇ ਵਿਦਿਆ ਪ੍ਰਾਪਤ ਕਰਨਾ ਬ...
ਡਾਕਟਰ ਸੁਰਜੀਤ ਸਿੰਘ ਨੇ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੰਭਾਲਿਆ ਅਹੁਦਾ

ਡਾਕਟਰ ਸੁਰਜੀਤ ਸਿੰਘ ਨੇ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੰਭਾਲਿਆ ਅਹੁਦਾ

Local
ਕੀਰਤਪੁਰ ਸਾਹਿਬ 05 ਨਵੰਬਰ ()- ਪੰਜਾਬ ਮੈਡੀਕਲ ਸੇਵਾ ਦੇ ਅਧਿਕਾਰੀ ਡਾਕਟਰ ਸੁਰਜੀਤ ਸਿੰਘ ਨੇ ਅੱਜ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ, ਸੀਨੀਅਰ ਅਸਿਸਟੈਂਟ ਕਮਲਜੀਤ ਸਿੰਘ ਅਤੇ ਐੱਸ. ਆਈ ਸਿਕੰਦਰ ਸਿੰਘ ਵੱਲੋਂ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਅਹੁਦਾ ਸੰਭਾਲਣ ਮਗਰੋਂ ਉਨ੍ਹਾਂ ਸਟਾਫ ਤੋਂ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਦਿੱਤੇ ਜਾਂਦੇ ਟੀਚਿਆਂ ਨੂੰ ਬਾਖੂਬੀ ਪੂਰਾ ਕਰਨ 'ਚ ਸਹਿਯੋਗ ਦੀ ਆਸ ਪ੍ਰਗਟਾਈ।       ਸੀਨੀਅਰ ਮੈਡੀਕਲ ਅਧਿਕਾਰੀ ਡਾ.ਸੁਰਜੀਤ ਸਿੰਘ ਨੇ ਕਿਹਾ ਕਿ 22 ਨਵੰਬਰ ਤੋਂ 26 ਨਵੰਬਰ ਤੱਕ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ 'ਚ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ।  ਸਮਾਗਮ ਦੌਰਾਨ ਵਿਸ਼ੇਸ਼ ਮੈਡੀਕਲ ਕੈਂਪ, ਤੁਰੰਤ ਕਾਰਵਾਈ ਟੀਮਾਂ, ਐਬੂਲੈਂਸ ਸੇਵਾਵਾਂ ਅਤੇ ਮੋਬਾਈਲ ਮੈਡੀਕਲ ਯੂਨਿਟਾਂ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਹ...
ਧੂਰੀ ਸ਼ਹਿਰ ਜਲਦ ਘੰਟਾਘਰ ਨਾਲ ਪਹਿਚਾਣ ਰੱਖਣ ਵਾਲੇ ਚੋਣਵੇਂ ਸ਼ਹਿਰਾਂ ’ਚ ਹੋਵੇਗਾ ਸ਼ਾਮਲ

ਧੂਰੀ ਸ਼ਹਿਰ ਜਲਦ ਘੰਟਾਘਰ ਨਾਲ ਪਹਿਚਾਣ ਰੱਖਣ ਵਾਲੇ ਚੋਣਵੇਂ ਸ਼ਹਿਰਾਂ ’ਚ ਹੋਵੇਗਾ ਸ਼ਾਮਲ

Local
ਧੂਰੀ, 5 ਨਵੰਬਰ:- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਹਲਕੇ ਵਜੋਂ ਆਪਣੀ ਪਹਿਚਾਣ ਰੱਖਣ ਵਾਲਾ ਧੂਰੀ ਹੁਣ ਆਪਣੇ ਸੁੰਦਰੀਕਰਨ ਲਈ ਵੀ ਜਾਣਿਆ ਜਾਵੇਗਾ, ਕਿਉਂਕਿ ਸ. ਭਗਵੰਤ ਸਿੰਘ ਮਾਨ ਵੱਲੋਂ ਧੂਰੀ ਦੇ ਵਿਕਾਸ ਤੇ ਸੁੰਦਰੀਕਰਨ ਲਈ ਕਰੋੜਾਂ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਗਏ ਹਨ ਅਤੇ ਇਹਨਾਂ ਪ੍ਰੋਜੈਕਟਾਂ ਤਹਿਤ 1 ਕਰੋੜ 41 ਲੱਖ ਰੁਪਏ ਨਾਲ ਧੂਰੀ ਦੇ ਕ੍ਰਾਂਤੀ ਚੌਂਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਅਗਲੇ ਕੁਝ ਮਹੀਨਿਆਂ ਵਿੱਚ ਧੂਰੀ ਸ਼ਹਿਰ ਦੇਸ਼ ਦੇ ਉਹਨਾਂ ਗਿਣਵੇਂ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ, ਜਿਹਨਾਂ ਦੀ ਪਹਿਚਾਣ ਉੱਥੇ ਬਣੇ ਘੰਟਾਘਰ (ਕਲੋਕ ਟਾਵਰ) ਨਾਲ ਹੈ, ਕਿਉਂਕਿ ਸ਼ਹਿਰ ਦੇ ਪ੍ਰਮੁੱਖ ਸਥਾਨ ਮੰਨਦੇ ਜਾਂਦੇ ਕ੍ਰਾਂਤੀ ਚੌਂਕ ਵਿੱਚ ਕਲੋਕ ਟਾਵਰ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜੋ ਜਲਦ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਰੰਭੇ ਪ੍ਰੋਜੈਕਟਾਂ ਤਹਿਤ ਧੂਰੀ ਸ਼ਹਿਰ ਦੇ ਸੁੰਦਰੀਕਰਨ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਲਘ...