ਸਿਹਤ ਸਹੂਲਤਾਂ ਵਿਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ : ਡਾਕਟਰ ਅਮਨਦੀਪ ਅਰੋੜਾ
ਮੋਗਾ : ਪੰਜਾਬ ਸਰਕਾਰ ਸੂਬੇ ਦੇ ਲੋਕਾ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਇਸੇ ਕੜੀ ਦੌਰਾਨ ਹੀ ਸਿਹਤ ਵਿਭਗ ਮੋਗਾ ਵਿੱਚ ਸਿਹਤ ਸਹੂਲਤਾਂ ਦੀ ਕੜੀ ਵਿੱਚ ਵਾਧਾ ਕਰਦੇ ਹੋਏ। ਅੱਜ ਡਾਕਟਰ ਅਮਨਦੀਪ ਕੌਰ ਅਰੋੜਾ ਐਮ ਐਲ ਏ ਹਲਕਾ ਮੋਗਾ ਡਾਕਟਰ ਮਥਰਾ ਦਾਸ ਸਿਵਿਲ ਹਸਪਤਾਲ ਮੋਗਾ ਮਰੀਜਾਂ ਦੀ ਸਹੂਲਤ ਲਈ ਜੱਚਾ ਬੱਚਾ ਵਿੰਗ ਵਿੱਚ ਨਵੀਂ ਫਾਰਮੇਸੀ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਜੱਚਾ ਬੱਚਾ ਵਿੰਗ ਲਈ ਨਵੀਂ ਬਣੀ ਫਾਰਮੇਸੀ ਨਾਲ ਸਿਵਿਲ ਹਸਪਤਾਲ਼ ਵਿਚ ਦਵਾਈ ਲੈਣ ਆ ਰਹੇ ਮਰੀਜਾਂ ਲਈ ਫਾਰਮੇਸੀ ਵਰਦਾਨ ਸਾਬਿਤ ਹੋਵੇਗੀ। ਇਸ ਨਾਲ ਗਰਭਵਤੀ ਮਾਵਾਂ ਅਤੇ ਛੋਟੇ ਬੱਚੇ ਵਾਲਿਆ ਮਾਵਾ ਅਤੇ ਨਵੇਂ ਜੰਮੇ ਬੱਚੇ ਦੀਆ ਦਵਾਈਆਂ ਹੁਣ ਇਕੋ ਬਿਲਡਿੰਗ ਵਿੱਚੋ ਹੀ ਅਲੱਗ ਤੋਂ ਮਿਲ ਜਾਣਗੀਆਂ।ਓਹਨਾ ਨੇ ਪੰਜਾਬ ਸਰਕਾਰ ਵਲੋਂ ਸਿਵਿਲ ਹਪਸਤਾਲ ਵਿਚ ਨਵ ਨਿਯੁੱਕਤ ਮੈਡੀਕਲ ਅਫਸਰਾਂ ਜਿਸ ਵਿਚ ਟਿ ਬੀ ਅਤੇ ਚੇਸਟ ਵਿਭਾਗ, ਅੱਖ ਨੱਕ ਕਨ ਗਲੇ ਦੇ ਮਾਹਰ, ਔਰਤ ਫੋਗਾ ਦੇ ਮਾਹਿਰ, ਮੈਡੀਸਿਨ ਐਮ ਡੀ ਅਤੇ ਹੋਰ ਹਾਊਸ ਸਰਜਨ ਅਤੇ ਅਰੋਗੀਆ ਸਿਹਤ ਕੇਂਦਰਾਂ ਵਿੱਚ ਜਿਲਾ ਮੋਗਾ ਅੰਦਰ ਨਿਜੁਕਤ ਹੋਏ ਮੈਡੀਕਲ ਅਫਸਰਾਂ ਨੂੰ ਵਧਾਈ ਦਿੱਤੀ ਅ...








