ਤੀਸਰੇ ਦਿਨ ਤੱਕ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 6 ਤੇ ਪੰਚਾਇਤ ਸੰਮਤੀ ਲਈ ਕੁੱਲ 47 ਨਾਮਜ਼ਦਗੀ ਪੱਤਰ ਹੋਏ ਦਾਖਲ
ਫਾਜ਼ਿਲਕਾ 3 ਦਸੰਬਰ
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ 14 ਦਸੰਬਰ 2025 ਨੂੰ ਹੋਣ ਵਾਲੀਆਂ ਚੌਣਾਂ ਦੇ ਮੱਦੇਨਜ਼ਰ ਤੀਸਰੇ ਦਿਨ ਤੱਕ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 6 ਤੇ ਪੰਚਾਇਤ ਸੰਮਤੀ ਲਈ ਕੁੱਲ 47 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਨ੍ਹਾਂ ਚੋਣਾਂ ਲਈ 4 ਦਸੰਬਰ 2025 ਤੱਕ ਚਾਹਵਾਨ ਉਮੀਦਵਾਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦਰਮਿਆਨ ਆਪਣੇ ਨਾਮਜ਼ਦਗੀ ਪੱਤਰ ਭਰ ਸਕਣਗੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ - ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੁਭਾਸ਼ ਚੰਦਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਪੈਂਦੀਆਂ ਪੰਚਾਇਤੀ ਸੰਮਤੀਆਂ ਲਈ ਤੀਸਰੀ ਦਿਨ ਤੱਕ ਕੁੱਲ 47 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ ਜ਼ਿਨ੍ਹਾਂ ਵਿਚੋਂ ਪੰਚਾਇਤ ਸੰਮਤੀ ਅਰਨੀਵਾਲਾ ਤੋਂ 6 , ਪੰਚਾਇਤ ਸੰਮਤੀ ਫਾਜ਼ਿਲਕਾ ਤੋਂ 7, ਪੰਚਾਇਤ ਸੰਮਤੀ ਜਲਾਲਾਬਾਦ ਤੋਂ 5, ਪ...








