ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ
ਮਾਲੇਰਕੋਟਲਾ 07 ਦਸੰਬਰ :- ਗਿਆਰਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (IISF–2025), ਜੋ ਕਿ 6 ਦਸੰਬਰ ਤੋਂ 9 ਦਸੰਬਰ ਤੱਕ ਮਨਿਸਟਰੀ ਆਫ਼ ਟੈਕਨਾਲੋਜੀ ਅਤੇ ਮਨਿਸਟਰੀ ਆਫ਼ ਅਰਥ ਸਾਇੰਸਜ਼ (ਭਾਰਤ ਸਰਕਾਰ) ਵੱਲੋਂ ਵਿਜ਼ਨਾਨਾ ਭਾਰਤੀ ਦੇ ਸਹਿਯੋਗ ਨਾਲ ਪੰਚਕੂਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਵਿੱਚ ਮਾਲੇਰਕੋਟਲਾ ਜ਼ਿਲ੍ਹੇ ਵੱਲੋਂ ਮਹੱਤਵਪੂਰਣ ਭਾਗੀਦਾਰੀ ਦਰਜ ਕੀਤੀ ਗਈ।
ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਭੋਗੀਵਾਲ (ਮਾਲੇਰਕੋਟਲਾ) ਦੇ ਲੈਕਚਰਾਰ ਫਿਜ਼ਿਕਸ (ਸਟੇਟ ਅਤੇ ਨੈਸ਼ਨਲ ਐਵਾਰਡੀ)ਪ੍ਰੇਮ ਸਿੰਘ ਨੇ ਰਿਸੋਰਸ ਪਰਸਨ ਵਜੋਂ ਆਪਣੀ ਭੂਮਿਕਾ ਨਿਭਾਈ। ਇਸੇ ਸਕੂਲ ਦੇ ਬਾਰਹਵੀਂ ਜਮਾਤ ਦੇ ਸਾਇੰਸ ਵਿਦਿਆਰਥੀ ਪਰਮਿੰਦਰ ਸਿੰਘ ...








