1999 ਤੋਂ ਬਾਅਦ ਪਹਿਲੀ ਵਾਰ ਵਾਟਰ ਟ੍ਰੀਟਮੈਂਟ ਪਲਾਂਟ ਅੰਦਰ ਪਈ ਨਵੀਂ ਪਾਈਪਲਾਈਨ
ਸ਼੍ਰੀ ਅਨੰਦਪੁਰ ਸਾਹਿਬ 04 ਨਵੰਬਰ ()- 1999 ਤੋਂ ਬਾਅਦ ਪਹਿਲੀ ਵਾਰ ਵਾਟਰ ਟ੍ਰੀਟਮੈਂਟ ਪਲਾਂਟ ਅੰਦਰ ਪਾਣੀ ਦੀ ਸਪਲਾਈ ਵਾਲੀ ਨਵੀ ਪਾਈਪਲਾਈਨ ਪਾਈ ਗਈ ਹੈ। ਜਿਸ ਕਾਰਨ 2 ਦਿਨ ਮੁਰੰਮਤ ਕਾਰਨ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਬੰਦ ਰਹੀ ਤੇ ਹੁਣ ਸਪਲਾਈ ਪਹਿਲਾਂ ਵਾਂਗ ਚਲਾ ਦਿੱਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ.ਹਰਜੀਤਪਾਲ ਸਿੰਘ ਨੇ ਦੱਸਿਆ ਕਿ 1999 ਤੋਂ ਬਾਅਦ ਪਹਿਲੀ ਪਲਾਂਟ ਅੰਦਰ ਸਪਲਾਈ ਵਾਲੀ ਨਵੀ ਪਾਈਪਲਾਈਨ ਪਾਈ ਗਈ ਹੈ, ਜੇਕਰ ਸਮਾਂ ਰਹਿੰਦਿਆਂ ਇਸ ਪਾਈਪ ਲਾਈਨ ਨਾ ਬਦਲੀ ਜਾਂਦੀ ਤਾਂ ਘੱਟ ਤੋਂ ਘੱਟ 15 ਦਿਨ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਬੰਦ ਰੱਖਣੀ ਪੈਣੀ ਸੀ। ਉਨਾਂ ਕਿਹਾ ਕਿ ਪਾਈਪ ਜਿਆਦਾ ਪੁਰਾਣੇ ਹੋਣ ਕਾਰਨ ਕਈ ਥਾਵਾਂ ਤੋਂ ਖਰਾਬ ਹੋ ਚੁੱਕੇ ਸਨ, ਜੇਕਰ ਇਨਾਂ ਦੀ ਸਮੇਂ ਸਿਰ ਬਦਲੀ ਨਾ ਕੀਤੀ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ...








