ਵਿਧਾਇਕ ਸੇਖੋਂ ਨੇ ਪਿੰਡ ਮਚਾਕੀ ਕਲਾਂ, ਮਚਾਕੀ ਖੁਰਦ, ਬਸਤੀ ਹਿੰਮਤਪੁਰਾ ਅਤੇ ਅਰਾਈਆਵਾਲਾ ਕਲਾਂ ਦੇ ਪਾਣੀ ਦੀ ਨਿਕਾਸੀ ਦਾ ਮੌਕੇ ਤੇ ਕਰਵਾਇਆ ਹੱਲ
ਫ਼ਰੀਦਕੋਟ 05 ਸਤੰਬਰ
ਪਿਛਲੇ ਦਿਨੀਂ ਭਾਰੀ ਮਾਤਰਾ ਵਿੱਚ ਮੀਂਹ ਪੈਣ ਕਾਰਨ ਹਲਕਾ ਫ਼ਰੀਦਕੋਟ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਸੀ ਅਤੇ ਲਗਾਤਾਰ ਉਪਰਾਲੇ ਕਰਕੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਪਿੰਡ ਮਚਾਕੀ ਕਲਾਂ, ਮਚਾਕੀ ਖੁਰਦ, ਬਸਤੀ ਹਿੰਮਤਪੁਰਾ ਅਤੇ ਅਰਾਈਆਵਾਲਾ ਕਲਾਂ ਦੇ ਪਾਣੀ ਦੀ ਨਿਕਾਸੀ ਦਾ ਮੌਕੇ ਤੇ ਹੱਲ ਕਰਵਾਉਂਦਿਆਂ ਕੀਤਾ ।
ਵਿਧਾਇਕ ਸ.ਸੇਖੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਅਗਵਾਈ ਹੇਠ ਸਾਰਾ ਪ੍ਰਸ਼ਾਸਨ ਲੋਕਾਂ ਦੀ ਸਹੂਲਤ ਲਈ ਦਿਨ-ਰਾਤ ਹਰੇਕ ਪਿੰਡ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਪਾਣੀ ਆਉਣ ਦੀ ਸੰਭਾਵਨਾ ਹੈ, ਉਨ੍ਹਾਂ ਪਿੰਡਾਂ ਵਿੱਚ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਪਾਣੀ ਇੱਕਠਾ ਹੋਇਆ ਹੈ ਉਸ ਨੂੰ ਵੀ ਸੇਮ ਨਾਲਿਆਂ ਵਿੱਚ ਕੱਢਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਹੁਣ ਮੌਸਮ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ, ਅਗਲੇ ਦਿਨਾਂ ...