ਵਧਦੀ ਆਬਾਦੀ ਦੇਸ਼ ਦੇ ਵਿਕਾਸ ਵਿੱਚ ਵੱਡਾ ਅੜਿੱਕਾ – ਡਾਕਟਰ ਅਸ਼ੋਕ ਸਿੰਗਲਾ
ਮੋਗਾ : ਪੰਜਾਬ ਸਰਕਾਰ ਦੀਆ ਹਦਾਇਤਾਂ ਮੁਤਾਬਕ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਮੋਗਾ ਦੇ ਵਿਚ ਸਿਹਤ ਵਿਭਾਗ ਮੋਗਾ ਸਿਵਿਲ ਹਸਪਤਾਲ਼ ਮੋਗਾ ਵਿਚ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਵਿਸ਼ਵ ਭਰ ਵਿੱਚ ਆਬਾਦੀ ਦੇ ਮਾਮਲਿਆਂ ਅਤੇ ਚੁਣੌਤੀਆਂ ਬਾਰੇ ਜਾਗਰੂਕ ਕਰਨਾ ਹੈ। ਵਿਸ਼ਵ ਆਬਾਦੀ ਦਿਵਸ ਮੌਕੇ ਆਬਾਦੀ ਬਾਰੇ ਜਾਗਰੂਕ ਕਰਦੇ ਹੋਏ ਡਾਕਟਰ ਅਸ਼ੋਕ ਸਿੰਗਲਾ ਜਿਲਾ ਟੀਕਾਕਰਨ ਅਫ਼ਸਰ ਨੇ ਕਿਹਾ ਕਿ ਸਾਡੇ ਕੋਲ ਆਜ਼ਾਦੀ ਅਤੇ ਸੁਖ-ਸਮ੍ਰਿੱਧੀ ਲਈ ਸਾਡੇ ਕੋਲ ਵੱਡੀਆਂ ਜ਼ਿੰਮੇਵਾਰੀਆਂ ਹਨ। ਸਾਡੀ ਵਧਦੀ ਆਬਾਦੀ ਨਾ ਸਿਰਫ਼ ਸਾਡੇ ਦੇਸ਼ਾਂ ਦੇ ਵਿਕਾਸ ਲਈ, ਸਗੋਂ ਸਮੂਹ ਮਨੁੱਖਤਾ ਦੇ ਢਾਂਚੇ ਲਈ ਵੀ ਰੋਕ ਲਗਾਉਂਦੀ ਹੈ। ਇਸ ਅਸੀ ਸੁਝਾਅ ਪ੍ਰਦਾਨ ਕਰਦੇ ਹਾਂ ਕਿ ਸਾਨੂੰ ਆਪਣੀ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਅਤੇ ਬੱਚਿਆਂ ਦੀ ਸਿੱਖਿਆ 'ਤੇ ਧਿਆਨ ਕੇਂਦਰਿਤ ਕਰਨ ਅਤੇ ਹਰ ਸਤਰ 'ਤੇ ਸਥਿਰਤਾ ਨੂੰ ਯਕੀਨੀ ਬਣਾਉਣ ਦੀ ਜਰੂਰਤ ਹੈ। ਜਿਸਦੇ ਲਈ ਵਧਦੀ ਅਬਾਦੀ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।ਇਸ ਮੌਕੇ 'ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾ...








