ਸੰਸਾਰ ਵਿੱਚ ਮਨੁੱਖੀ ਖੂਨ ਦਾ ਕੋਈ ਬਦਲ ਨਹੀ, ਕੇਵਲ ਦਾਨ ਕੀਤਾ ਖੂਨ ਹੀ ਇਨਸਾਨੀ ਜੀਵਨ ਨੂੰ ਬਚਾਉਣ ਦੇ ਸਮਰੱਥ- ਹਰਜੋਤ ਬੈਂਸ
ਸ੍ਰੀ ਅਨੰਦਪੁਰ ਸਾਹਿਬ 12 ਅਕਤੂਬਰ ()- ਨੋਜਵਾਨਾਂ ਨੇ ਖੂਨਦਾਨ ਕਰਨ ਦਾ ਉਪਰਾਲਾ ਕਰਕੇ ਲੋਕਾਂ ਦੀ ਭਲਾਈ ਦਾ ਇੱਕ ਸ਼ਲਾਘਾਯੋਗ ਉਦੱਮ ਕੀਤਾ ਹੈ। ਲੋਕ ਕਲਿਆਣ ਲਈ ਖੂਨਦਾਨ ਨੂੰ ਬਹੁਤ ਉੱਤਮ ਕਿਹਾ ਗਿਆ ਹੈ, ਅੱਜ ਦੇ ਸਮੇਂ ਵਿੱਚ ਜਿੰਦਗੀ ਬਚਾਉਣ ਲਈ ਇਹ ਸਭ ਤੋਂ ਵੱਧ ਜਰੂਰੀ ਹੈ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਰਦੇ ਹੋਏ ਕਿਹਾ ਹੈ ਕਿ ਅੱਜ ਸਚਖੱਡ ਵਾਸੀ ਬਾਬਾ ਲਾਭ ਸਿੰਘ ਜੀ ਦੀ ਯਾਦ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਢੇਰ ਦੇ ਨੌਜਵਾਨਾਂ ਵਲੋਂ ਲਗਾਏ ਖੂਨਦਾਨ ਕੈਂਪ ਵਿੱਚ ਵਿਸੇਸ ਤੋਰ ਸ਼ਿਰਕਤ ਕਰਨ ਮੌਕੇ ਕੀਤਾ। ਇਸ ਕੈਂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਹਸਪਤਾਲ ਦੇ ਮੈਡੀਕਲ ਸਟਾਫ ਵਲੋਂ ਦਰਜਨਾਂ ਯੂਨਿਟ ਖੂਨ ਇਕੱਤਰਤ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਇਲਾਕੇ ਦੇ ਨੋਜਵਾਨਾ ਨੇ ਖੂਨਦਾਨ ਕੈਂਪ ਵਿੱਚ ਵੱਧ ਚੜ ਕੇ ਸਮੁਲੀਅਤ ਕੀਤੀ ਹੈ।&...