60ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ 2025 ਮੋਹਾਲੀ ਵਿਖੇ ਆਯੋਜਿਤ ਕੀਤੀ ਗਈ- ਜ਼ਿਲ੍ਹਾ ਖੇਡ ਅਫਸਰ
ਫਰੀਦਕੋਟ 15 ਨਵੰਬਰ ( ) 60 ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ 2025 ਮੋਹਾਲੀ ਵਿਖੇ ਆਯੋਜਿਤ ਕੀਤੀ ਗਈ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਖਿਡਾਰੀਆਂ ਨੇ ਕੁੱਲ 34 ਮੈਡਲ ਜਿੱਤੇ ਹਨ। ਇਸ ਵਿਚ ਅਰਜੁਨਬੀਰ ਸਿੰਘ ਬਰਾੜ ਨੇ 50 ਮੀਟਰ ਰਾਈਫਲ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਅਰਸ਼ਦੀਪ ਸਿੰਘ ਨੇ ਵੀ 50 ਮੀਟਰ ਰਾਈਫਲ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਅਵਨੀਤ ਕੌਰ ਸੰਧੂ ਨੇ ਜੂਨੀਅਰ ਅਤੇ ਸੀਨੀਅਰ ਸ਼੍ਰੇਣੀ ਵਿੱਚ 50 ਮੀਟਰ ਈਵੈਂਟ ਵਿੱਚ 2 ਕਾਂਸੀ ਦੇ ਤਗਮੇ ਜਿੱਤੇ।ਪਰਵਾਜ ਸੰਧੂ ਨੇ 11 ਤਗਮੇ ਜਿੱਤੇ ਜਿਨ੍ਹਾਂ ਵਿੱਚੋਂ 25 ਮੀਟਰ ਸਪੋਰਟਸ ਯੂਥ ਵਿੱਚ ਸੋਨ ਤਗ਼ਮਾ,ਜੂਨੀਅਰ ਵਰਗ ਵਿੱਚ ਚਾਂਦੀ ਅਤੇ ਸੀਨੀਅਰ ਵਰਗ ਵਿੱਚ ਕਾਂਸੀ, 25 ਮੀਟਰ ਸਟੈਂਡਰਡ ਪਿਸਟਲ ਈਵੈਂਟ ਦੇ ਜੂਨੀਅਰ ਵਰਗ ਵਿੱਚ ਚਾਂਦੀ, 25 ਮੀਟਰ ਸੈਂਟਰ ਫਾਇਰ ਸੋਨ ਤਗਮਾ, 50 ਮੀਟਰ ਪਿਸਟਲ ਵਿੱਚ 4 ਤਗ਼ਮੇ ਜਿੱਤੇ ਜਿਨ੍ਹਾਂ ਵਿੱਚ 2 ਸੀਨੀਅਰ ਗੋਲ਼ਡ,1 ਜੂਨੀਅਰ ਗੋਲ਼ਡ ਅਤੇ 1 ਜੂਨੀਅਰ ਚਾਂਦੀ ਦੇ ਹਨ ਅਤੇ ਯੂਥ ਐਨ ਸੀਨੀਅਰ ਵਰਗ ਵਿੱਚ 10 ਮੀਟਰ ਏਅਰ ...








