
ਅੰਮ੍ਰਿਤਸਰ 28 ਸਤੰਬਰ 2025— ਅੱਜ ਅੰਮ੍ਰਿਤਸਰ ਤੋਂ ਜਲੰਧਰ ਨੈਸ਼ਨਲ ਹਾਈਵੇ ‘ਤੇ ਪਿੰਡ ਮੱਲੀਆਂ ਨੇੜੇ ਟਰੈਕਟਰ ਅਤੇ ਗੱਡੀ ਵਿਚਾਲੇ ਹੋਏ ਐਕਸੀਡੈਂਟ ਮੌਕੇ ਸੜਕ ਤੋਂ ਗੁਜ਼ਰ ਰਹੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਆਪਣਾ ਕਾਫਲਾ ਰੋਕ ਕੇ ਪੀੜਤਾਂ ਦਾ ਹਾਲ-ਚਾਲ ਪੁੱਛਿਆ ਅਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਦੱਸਣ ਯੋਗ ਹੈ ਕਿ ਜਦੋਂ ਕੈਬਨਿਟ ਮੰਤਰੀ ਉੱਥੋਂ ਲੰਘ ਰਹੇ ਸਨ ਤਾਂ ਇੱਕ ਕਾਰ ਅਤੇ ਟਰੈਕਟਰ ਦੀ ਅਚਨਚੇਤ ਟੱਕਰ ਹੋ ਗਈ ਜਿਸ ਵਿੱਚ ਟਰੈਕਟਰ ਡਰਾਈਵਰ ਦੇ ਸੱਟਾਂ ਲੱਗੀਆਂ ਅਤੇ ਕਾਰ ਦਾ ਵੀ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ। ਕੈਬਨਿਟ ਮੰਤਰੀ ਨੇ ਤੁਰੰਤ ਗੱਡੀਆਂ ਰੁਕਾ ਕੇ ਆਪਣੇ ਅੰਗ ਰੱਖਿਅਕਾਂ ਨੂੰ ਜਖਮੀਆਂ ਦੀ ਸੰਭਾਲ ਵਿੱਚ ਲਗਾਇਆ ਅਤੇ ਤੁਰੰਤ ਫੋਨ ਕਰਕੇ ਸੜਕ ਸੁਰੱਖਿਆ ਫੋਰਸ ਨੂੰ ਬੁਲਾਇਆ। ਫੋਰਸ ਦੇ ਆਉਂਦੇ ਹੀ ਜਖਮੀਆਂ ਨੂੰ ਮੁਢਲੀ ਸਹਾਇਤਾ ਦਿੱਤੀ ਅਤੇ ਹਸਪਤਾਲ ਲਈ ਲੈ ਗਏ। ਵਾਹਿਗੁਰੂ ਜੀ ਦੀ ਮੇਹਰ ਨਾਲ ਕਿਸੇ ਨੂੰ ਵੀ ਗੰਭੀਰ ਚੋਟ ਨਹੀਂ ਲੱਗੀ। ਸਾਰੇ ਸੁਰੱਖਿਅਤ ਸਨ। ਸੜਕ ਸੁਰੱਖਿਆ ਫੋਰਸ ਵੱਲੋਂ ਤੁਰੰਤ ਘਟਨਾ ਸਥਾਨ ਉੱਤੇ ਪਹੁੰਚਣ ਦੀ ਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਉਹਨਾਂ ਕਿਹਾ ਕਿ ਤੁਹਾਡੇ ਸਦਕਾ ਜੀਟੀ ਰੋਡ ਉੱਤੇ ਕਈ ਜ਼ਖਮੀ ਦੀਆਂ ਜਾਨਾਂ ਬਚ ਰਹੀਆਂ ਹਨ, ਸੋ ਤੁਸੀਂ ਸੁਚੇਤ ਹੋ ਕੇ ਇਸੇ ਤਰ੍ਹਾਂ ਆਪਣੇ ਕੰਮ ਵਿੱਚ ਡਟੇ ਰਹੋ।