
ਪੱਟੀ, (ਤਰਨ ਤਾਰਨ), 01 ਅਕਤੂਬਰ :
ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋ ਪੱਟੀ ਹਲਕੇ ਦੇ ਹੜ ਪ੍ਰਭਾਵਿਤ ਪਿੰਡ ਪਾਰਲੇ ਜੱਲੋਕੇ ਵਿਖੇ ਰਾਸ਼ਨ ਕਿੱਟਾਂ, ਗੱਦੇ, ਫੀਡ, ਚੋਕਰ ਵੰਡੇ ਗਏ ਅਤੇ ਪਿੰਡ ਵਿੱਚ ਫੋਗਿੰਗ ਮਸ਼ੀਨ ਵੀ ਚਲਾਈ ਗਈ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਖਿਆ ਕੀ ਪੰਜਾਬ ‘ਚ ਹੜ੍ਹਾਂ ਦੌਰਾਨ ਲੋਕਾਂ ਦੀ ਜ਼ਿੰਦਗੀ ਤੇ ਸੁਰੱਖਿਆ ਨੂੰ ਪਹਿਲ ਦਿੱਤੀ ਗਈ। ਸਰਕਾਰ ਨੇ ਲੋਕਾਂ ਨੂੰ ਇਕੱਲਾ ਨਹੀਂ ਛੱਡਿਆ। ਉਹਨਾਂ ਕਿਹਾ ਕਿ ਨੁਕਸਾਨ ਦੀ ਭਰਪਾਈ, ਮੁੜ ਵਸੇਬੇ ਤੇ ਵਿਕਾਸ ਲਈ ਪ੍ਰਸ਼ਾਸਨ ਤੇ ਨੁਮਾਇੰਦੇ ਪੂਰੀ ਤਰ੍ਹਾਂ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹਨ। ਹੜ੍ਹਾਂ ਤੋਂ ਪਹਿਲਾਂ ਵੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਮਿਸਾਲੀ ਕੰਮ ਕੀਤੇ। ਸਰਕਾਰ ਆਪਣੇ ਲੋਕਾਂ ਦੀ ਬਿਹਤਰੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਕੈਬਨਿਟ ਮੰਤਰੀ ਸ. ਭੁੱਲਰ ਨੇ ਆਖਿਆ ਕਿ ਉਹ ਨਿਰੰਤਰ ਲੋਕ ਸੇਵਾ ਵਿੱਚ ਹਾਜ਼ਰ ਹੈ ,ਅੱਜ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ‘ਚ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਫ਼ੀਡ ਅਤੇ ਚੋਕਰ ਵੰਡੀ ਅਤੇ ਸਾਥੀਆਂ ਨਾਲ ਮਿਲ ਕੇ ਮੱਛਰਾਂ ਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਫੌਗਿੰਗ ਸਪਰੇਅ ਅਤੇ ਸਾਫ਼-ਸਫ਼ਾਈ ਕੀਤੀ ਗਈ।
ਉਨਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਦਰਦ ਨੂੰ ਆਪਣਾ ਮੰਨ ਕੇ ਹਰ ਪਿੰਡ, ਹਰ ਗਲ਼ੀ ਤੱਕ ਪਹੁੰਚ ਬਣਾ ਰਹੀ ਹੈ, ਹਰ ਇਕ ਪੀੜ੍ਹਤ ਸਾਡਾ ਪਰਿਵਾਰ ਹੈ, ਤੇ ਉਨ੍ਹਾਂ ਦੀ ਮਦਦ ਕਰਨ ਲਈ ਅਸੀਂ ਵਚਨਬੱਧ ਹਾਂ।
ਉਹਨਾਂ ਕਿਹਾ ਕਿ ਮੁਸਲਿਮ ਭਾਈਚਾਰੇ ਵੱਲੋਂ ਵੀ ਮੇਰੇ ਆਪਣੇ ਹਲਕੇ ਪੱਟੀ ਦੇ ਪੀੜਤ ਪਰਿਵਾਰਾਂ ਅਤੇ ਲੋੜਵੰਦਾਂ ਦੀ ਮਦਦ ਹੋ ਰਹੀ ਹੈ ਅਤੇ ਹੋਰ ਜੋ ਵੀ ਪੀੜਤ ਪਰਿਵਾਰਾਂ ਦੀ ਸੇਵਾ ਕਰ ਰਿਹਾ ਹੈ ਦਾਸ ਵੱਲੋਂ ਦਿਲੋਂ ਧੰਨਵਾਦ, ਬਸ ਬੇਨਤੀ ਇਹੀ ਹੈ ਕਿਸੇ ਨੇ ਵੀ ਮਦਦ ਕਰਨੀ ਹੈ, ਉਹ ਖ਼ੁਦ ਪੀੜਤ ਪਰਿਵਾਰ ਤੱਕ ਪਹੁੰਚਕੇ ਮਦਦ ਕਰੇ।
ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਪੀ.ਏ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ, ਸ਼ੋਸ਼ਲਮੀਡੀਆ ਇੰਚਾਰਜ ਮੋਹਿਤ ਅਰੋੜਾ, ਸਰਪੰਚ ਚੰਚਲ ਸਿੰਘ, ਜਗਰੂਪ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।