Thursday, September 24Malwa News
Shadow

ਖੂਨਦਾਨ ਕਰਨਾ ਮਹਾਨ ਮਨੁੱਖੀ ਸੇਵਾ, ਹਰ ਵਿਅਕਤੀ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ: ਹਰਜੋਤ ਸਿੰਘ ਬੈਂਸ

ਸ੍ਰੀ ਅਨੰਦਪੁਰ ਸਾਹਿਬ 24 ਸਤੰਬਰ: ਰੇਹੜੀ-ਫੜੀ ਤੇ ਖੋਖਾ ਯੂਨੀਅਨ ਵੱਲੋਂ ਵਪਾਰ ਮੰਡਲ ਅਤੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ 50 ਯੂਨਿਟ ਖੂਨ ਇਕੱਤਰ ਕੀਤਾ ਗਿਆ।
       ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਮਨੁੱਖੀ ਸੇਵਾ ਹੈ ਅਤੇ ਸਾਡੇ ਵੱਲੋਂ ਕੀਤਾ ਗਿਆ ਖੂਨਦਾਨ ਕਿਸੇ ਲੋੜਵੰਦ ਮਰੀਜ਼ ਲਈ ਜੀਵਨਦਾਨ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਸਮਾਜ ਦੇ ਹਰ ਵਰਗ ਨੂੰ ਅਜਿਹੇ ਸਮਾਜ ਸੇਵੀ ਕਾਰਜਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਖੂਨਦਾਨੀਆਂ ਨੂੰ ਇਸ ਨੇਕ ਉਪਰਾਲੇ ਲਈ ਵਧਾਈ ਦਿੱਤੀ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।
      ਇਸ ਮੌਕੇ ਸ. ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਕੈਂਪ ਦੇ ਆਯੋਜਕ ਸੁਖਦੇਵ ਸਿੰਘ ਬੀ.ਟੀ., ਪ੍ਰਧਾਨ ਰੇਹੜੀ-ਫੜੀ ਤੇ ਖੋਖਾ ਯੂਨੀਅਨ ਅਤੇ ਚੇਅਰਮੈਨ ਰਵੀ ਹੰਸ ਨੇ ਸਾਰੇ ਖੂਨਦਾਨੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
     ਕੌਹਲੀ ਹਸਪਤਾਲ ਬਲੱਡ ਸੈਂਟਰ ਸ੍ਰੀ ਅਨੰਦਪੁਰ ਸਾਹਿਬ ਦੀ ਮੈਡੀਕਲ ਟੀਮ ਵੱਲੋਂ ਖੂਨ ਇਕੱਤਰ ਕਰਨ ਦੀ ਸੇਵਾ ਨਿਭਾਈ ਗਈ। ਇਸ ਮੌਕੇ ਵਪਾਰ ਮੰਡਲ  ਦੇ ਪ੍ਰਧਾਨ  ਇੰਦਰਜੀਤ  ਸਿੰਘ ਅਰੋੜਾ, ਪ੍ਰਿਤਪਾਲ ਸਿੰਘ ਗੰਡਾ, ਦੀਪਕ ਆਂਗਰਾ ਅਤੇ ਵਪਾਰ ਮੰਡਲ ਦੇ ਜਨਰਲ ਸੈਕਟਰੀ ਜਸਪਾਲ ਸਿੰਘ ਪਾਲ ਅਰੋੜਾ  ਰੋਹਿਤ ਕਾਲੀਆ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸੁਰਿੰਦਰ ਸਿੰਘ ਵਿੱਕੀ, ਜਤਿਨ ਕੌਂਸ਼ਲ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਸ਼ਬਲੀ ਕੌਂਸਲਰ ਅਤੇ ਅਰਸ਼ਵਿੰਦਰ ਕੌਰ ਕੌਂਸਲਰ,ਜਗਜੀਤ ਸਿੰਘ ਜੱਗੀ, ਬਲਾਕ ਪ੍ਰਧਾਨ ‘ਆਪ’, ਲੱਕੀ ਅਟਵਾਲ, ਮਾਸਟਰ ਰਾਜ ਕੁਮਾਰ, ਰਾਮ ਧਾਪ, ਰਾਮ ਪ੍ਰਕਾਸ਼ ਵੜੈਚ, ਸੰਜੀਵ ਘਈ, ਰਾਜੀਵ ਘਈ, ਜਿੰਮੀ ਅਗੰਮਪੁਰ, ਵਿਜੈ, ਜਰਨੈਲ ਸਿੰਘ, ਸ਼ਮਸ਼ੇਰ ਸਿੰਘ, ਕਾਲਾ ਵਾਲੀਆ, ਸੋਨੂ ਵਾਲੀਆ, ਸੁਖਵਿੰਦਰ ਸੁੱਖੀ, ਦੀਪਕ ਆਰ.ਪੀ., ਹੈਪੀ ਸਿੰਬਰਵਾਲ, ਬਲਵਿੰਦਰ ਕੁਮਾਰ, ਸੁਨੀਲ ਕੁਮਾਰ ਫੌਜੀ, ਤੇਲੂ ਸਿੰਘ, ਰਾਜਵਿੰਦਰ ਸਿੰਘ ਸੋਢੀ, ਮੁਨੀਸ਼ ਫਰਵਾਹਾਂ, ਸੰਜੀਵ ਕੁਮਾਰ ਅਤੇ ਰਵੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।