ਐਨ ਐਮ ਐਮ ਐਸ ਪ੍ਰੀਖਿਆ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਆਲੀਆ ਨਾਜ਼ ਜ਼ਿਲ੍ਹੇ ਵਿੱਚੋਂ ਮੋਹਰੀ
ਬਰਨਾਲਾ, 1 ਮਈ- ਸਿੱਖਿਆ ਵਿਭਾਗ (ਐਸ ਸੀ ਈ ਆਰ ਟੀ ਪੰਜਾਬ) ਵੱਲੋਂ ਐਨ ਐਮ ਐਮ ਐਸ ਪ੍ਰੀਖਿਆ ਦੇ ਪਿਛਲੇ ਦਿਨੀਂ ਐਲਾਨੇ ਨਤੀਜੇ ਵਿੱਚ ਸਥਾਨਕ ਸ ਸ ਸ ਸ ਲੜਕੀਆਂ ਬਰਨਾਲਾ ਦੀ ਵਿਦਿਆਰਥਣ ਆਲੀਆ ਨਾਜ਼ ਨੇ ਜ਼ਿਲ੍ਹਾ ਬਰਨਾਲਾ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਜੀ ਨੇ ਜਾਣਕਾਰੀ ਦਿੱਤੀ ਕਿ ਸਕੂਲ ਦੀਆਂ 12 ਲੜਕੀਆਂ ਆਲੀਆ ਨਾਜ਼, ਦਿਸ਼ਾ ਨੇਗੀ, ਦਿਆ ਨੇਗੀ, ਵੀਰਪਾਲ ਕੌਰ, ਸਿਮਰਨ ਕੌਰ, ਯਮੀਨੀ, ਦਮਨਪ੍ਰੀਤ ਕੌਰ, ਸਿਮਰਨ ਕੌਰ, ਨੰਦਨੀ, ਪਰੀ, ਆਰੀਆ, ਮਨਮੀਤ ਕੌਰ ਨੇ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ I ਆਲੀਆ ਨਾਜ਼ ਨੇ ਜ਼ਿਲ੍ਹਾ ਬਰਨਾਲਾ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਤਰ੍ਹਾਂ ਸ ਸ ਸ ਸ ਲੜਕੀਆਂ ਬਰਨਾਲਾ ਲਗਾਤਾਰ 5 ਵਾਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲਾ ਇਕਲੌਤਾ ਸਕੂਲ ਬਣਿਆ ਹੈ, ਜਿਸ ਵਿੱਚ ਲਗਾਤਾਰ ਦੋ ਵਾਰ ਸਟੇਟ ਟਾਪਰ ਸਕੂਲ ਵੀ ਰਿਹਾ ਹੈ I ਸਕੂਲ ਮੁਖੀ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਹਰ ਸਾਲ ਬੱਚਿਆਂ ਨੂੰ ਸਤੰਬਰ ਮਹੀਨੇ ਤੋਂ ਵਿਸ਼ੇਸ ਤਿਆਰੀ ਸ਼ੁਰੂ ਕਾਰਵਾਈ ਜਾਂਦੀ ਹੈ, ਸਕੂਲ ਦੇ ਨ...








