
ਚੰਡੀਗੜ੍ਹ 31 ਮਾਰਚ – ਹਰਿਆਣਾ ਵਿਚ ਰਬੀ ਖਰੀਦ 2026-27 ਦੀ ਸਾਰੀਆਂ ਤਿਆਰੀਆਂ ਪੂਰੀ ਕਰ ਲਈ ਗਈ ਹੈ। 1 ਅਪ੍ਰੈਲ ਤੋਂ ਹਰਿਆਣਾ ਵਿਚ ਰਬੀ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹੋ ਜਾਵੇਗੀ। ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਰਾਜ ਮੰਤਰੀ ਰਾਜੇਸ਼ ਨਾਗਰ ਨੇ ਕਿ ਰਬੀ ਖਰੀਦ 20226-27 ਦੇ ਮੌਦੇਨਜ਼ਰ ਸੂਬੇ ਦੀ ਅਨਾਜ ਮੰਡੀਆਂ ਨੂੰ ਤਿਆਰ ਕਰ ਲਿਆ ਗਿਆ ਹੈ। ਮੰਡੀ ਕੰਪਲੈਕਸ ਵਿਚ ਸਾਫ ਸਫਾਈ ਅਤੇ ਕਿਸਾਨਾਂ ਦੀ ਸਹੂਲਤ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਇਸ ਬਾਰੇ ਜਿਲਾ ਖੁਰਾਕ ਤੇ ਸਪਲਾਈ ਕੰਟੋਲਰਾਂ ਅਤੇ ਏਜੰਸੀਆਂ ਦੇ ਜਿਲਾ ਪ੍ਰਬੰਧਕਾਂ ਨੂੰ ਖਾਸ ਤੌਰ ‘ਤੇ ਸਿਖਲਾਈ ਦਿੱਤੀ ਗਈ ਹੈ।
ਸ੍ਰੀ ਨਾਗਰ ਨੇ ਦਸਿਆ ਕਿ ਮੰਡੀਆਂ ਵਿਚ ਬਾਇਓਮੈਟ੍ਰਿਕ ਆਧਾਰਿਤ ਖਰੀਦ ਹੋਵੇਗੀ, ਪ੍ਰਕ੍ਰਿਆ ਨੂੰ ਆਸਾਨ ਕਰਨ ਲਈ ਸੂਬੇ ਸਰਕਾਰ ਵੱਲੋਂ ਖੁਦ ਕਿਸਾਨ ਜਾਂ ਉਨ੍ਹਾਂ ਵੱਲੋਂ ਨਾਮਜਦ 3 ਵਿਅਕਤੀਆਂ ਵਿਚੋਂ ਸਿਰਫ ਇਕ ਦਾ ਹੀ ਬਾਇਓਮੈਟ੍ਰਿਕ ਤਸਦੀਕ ਲਾਜਿਮੀ ਹੈ। ਇਸ ਪ੍ਰਕ੍ਰਿਆ ਕਾਰਣ ਉਸ ਨੂੰ ਖੁਦ ਖੇਤ ਛੱਡ ਕੇ ਆਉਣਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਸਾਰੀਆਂ ਮੰਡੀਆਂ ਦੀ ਜਿਓ ਫੈਂਸਿੰਗ ਕੀਤੀ ਗਈ ਹੈ। ਇਸ ਸਹੂਲਤ ਦੇ ਤਹਿਤ ਇਹ ਯਕੀਨੀ ਕੀਤਾ ਜਾਵੇਗਾ ਕਿ ਸਾਰੇ ਗੇਟ ਪਾਸ, ਨਿਲਾਮੀ, ਜੋ ਫੰਡ ਬਣਨ ਅਤੇ ਲਿਫਟਿੰਗ ਨਾਲ ਸਬੰਧਤ ਗਤੀਵਿਧੀਆਂ ਸਿਰਫ ਮੰਡੀ ਕੰਪਲੈਕਸ ਅੰਦਰ ਕੀਤੀ ਜਾਵੇਗੀ। ਇਸ ਲਈ ਮੰਡੀ ਦੇ ਜਿਓ ਫੈਂਸੋ ਕੀਤੇ ਗਏ ਖੇਤਰ ਅੰਦਰ ਹਾਜਿਰੀ ਨੂੰ ਤਸਦੀਕ ਕੀਤਾ ਜਾਂਦਾ ਹੈ, ਜਿਸ ਨਾਲ ਸੂਬੇ ਦੇ ਕਿਸਾਨ ਦੀ ਫਸਲ ਨੂੰ ਕੋਈ ਹੋਰ ਵਿਅਕਤੀ ਕਿਸਾਨ ਦੇ ਨਾਂਅ ‘ਤੇ ਫਰਜੀ ਢੰਗ ਨਾਲ ਵੇਚ ਨਾ ਸਕੇ।
ਕਿਸਾਨਾਂ ਨੂੰ ਗੇਟ ਪਾਸ ਜਾਰੀ ਕਰਦੇ ਸਮੇਂ, ਵਾਹਨ ਦੇ ਫੋਟੋ ਨਾਲ-ਨਾਲ ਵਾਹਨ ਨੰਬਰ ਦੇਣ ਵੀ ਲਾਜਿਮੀ ਕਰ ਦਿੱਤਾ ਗਿਆ ਹੈ। ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਇਸ ਲਈ ਮੰਡੀ ਵਿਚ ਫਸਲ ਲੈਕੇ ਆਉਣ ਵਾਲੇ ਵਾਹਨਾਂ ‘ਤੇ ਪਲੇਟ ਨੰਬਰ ਨਾ ਹੋਣ ‘ਤੇ ਕਿਸਾਨ ਆਪਣੇ ਵਾਹਨ ‘ਤੇ ਪੇਂਟ ਜਾਂ ਹੱਥ ਨਾਲ ਇਕ ਕਾਗਜ ‘ਤੇ ਲਿਖ ਕਰ ਵੀ ਚਿਪਾ ਕਰ ਆ ਸਕਦਾ ਹੈ, ਉਹ ਵੀ ਮੰਨਿਆ ਜਾਵੇਗਾ। ਨਾਲ ਹੀ , ਨਿਕਾਸ ਗੇਟ ਪਾਸ ਸਿਰਫ ਤਦ ਜਾਰੀ ਕੀਤਾ ਜਾ ਸਕਦਾ ਹੈ, ਜਦੋਂ ਸਬੰਧਤ ਵਾਹਨ ਮੰਡੀ ਦੇ ਜਿਓ ਫੈਂਸ ਕੀਤੇ ਗੲ ਖੇਤਰ ਦੇ ਅੰਦਰ ਹਾਜਿਰ ਹੋਵੇ।
ਉਨ੍ਹਾਂ ਦਸਿਆ ਕਿ ਸਾਰੇ ਵੇਅਰ ਹਾਊਸ ਦੀ ਜਿਓ ਫੈਂਸਿੰਗ ਇਹ ਯਕੀਨੀ ਕਰਦੀ ਹੈ ਕਿ ਅਨਾਜਾਂ ਦੀ ਗੋਦਮਾਂ ਵਿਚ ਪ੍ਰਾਪਤੀ ਤਦੋਂ ਹੋ ਸਕੇਗੀ, ਜਦੋਂ ਵਾਹਨ ਫਿਜੀਕਲੀ ਤੌਰ ‘ਤੇ ਗੋਦਮ ਥਾਂ ਦੇ ਜਿਓ ਫੈਂਸ ਕੀਤੇ ਗਏ ਖੇਤਰ ਅੰਦਰ ਮੌਜ਼ੂਦ ਹੋਵੇ।
ਸੂਬੇ ਦੇ ਕਿਸਾਨ ਜੋ ਮੇਰੀ ਫਸਲ ਮੇਰਾ ਬਿਊਰਾ ਪੋਟਰਲ ‘ਤੇ ਰਜਿਸਡ ਹੈ, ਨਾਲ ਉਨ੍ਹਾਂ ਦੀ ਜਿਨਸ ਦੀ ਪੂਰੀ ਖਰੀਦ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਵੱਲੋਂ ਐਲਾਨੇ ਜਮੀਨ ‘ਤੇ ਉੱਗੀ ਫਸਲ ਦੀ ਤਸਦੀਕ ਲਈ ਪੁਲਾੜ ਦਿੱਖ ਆਧਾਰਿਤ ਪ੍ਰਣਾਲੀ ਸ਼ੁਰੂ ਕੀਤੀ ਹੈ। ਮਾਲਿਆ ਅਤੇ ਜਿਲਾ ਖੇਤੀਬਾੜੀ ਅਧਿਕਾਰੀਆਂ ਦੇ ਤਸਦੀਕ ਦੇ ਨਾਲ-ਨਾਲ, ਤੀਜੇ ਪੱਧਰ ਦੀ ਤਸਦੀਕ ਵੱਜੋਂ ਰਾਹੀਂ HARSAC ਹੀਟ ਮੈਪ ਦੀ ਵਰਤੋਂ ਕੀਤੀ ਜਾਂਦੀ ਹੈ।