
ਸਹਿਣਾ, 14 ਸਤੰਬਰ – ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਿੰਡ ਤਾਜੋਕੇ ਵਿਖੇ ਗ੍ਰਾਮ ਸਭਾ ਇਜਲਾਸ ਕੀਤਾ ਗਿਆ । ਇਜਲਾਸ ਦੌਰਾਨ ਭਾਰੀ ਮੀਂਹ ਕਾਰਨ, ਖਰਾਬ ਮੌਸਮ, ਪਾਣੀ ਚੜਨ ਕਰਕੇ ਨੁਕਸਾਨੇ ਗਏ ਘਰਾਂ, ਫਸਲਾ ਆਦਿ ਦੀ ਪ੍ਰਸ਼ਾਸਨ ਵੱਲੋਂ ਸਾਰੀ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਕਿ ਫਾਰਮ ਭਰਾ ਕੇ ਬਣਦਾ ਮੁਆਵਜਾ ਲੋੜਵੰਦਾ ਨੂੰ ਜਲਦੀ ਦਿੱਤਾ ਜਾਵੇ।
ਇਸ ਮੌਕੇ ਲੋਕਾਂ ਦੇ ਘਰਾਂ, ਖੇਤਾਂ ਅਤੇ ਸਰਕਾਰੀ ਇਮਾਰਤਾਂ ਨੂੰ ਪਹੁੰਚੇ ਨੁਕਸਾਨ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਪ੍ਰਭਾਵਿਤ ਥਾਂਵਾਂ ਦੀ ਲਿਸਟ ਬਣਾਈ ਗਈ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ‘ਚ ਪਟਵਾਰੀਆਂ ਵੱਲੋਂ ਗਿਰਦਾਵਰੀ ਕੀਤੀ ਜਾਵੇਗੀ ਤਾਂ ਜੋ ਨੁਕਸਾਨ ਦੇ ਮੁਆਵਜ਼ੇ ਸਬੰਧੀ ਕਾਰਵਾਈ ਕੀਤੀ ਜਾ ਸਕੇ।
ਇਸ ਮੌਕੇ ਸਰਪੰਚ ਕਰਨਦੀਪ ਸਿੰਘ, ਨਿਰਭੈ ਸਿੰਘ ਬਬਲੀ, ਹਾਕਮ ਸਿੰਘ ,ਪੰਚਾਇਤ ਸੈਕਟਰੀ ਰਿਸ਼ਵ ਵਾਲੀਆ, ਗੁਰਤੇਜ ਸਿੰਘ ,, ਬਬਲਾ ਸਰਪੰਚ ਕਾਹਨੇ ਕੇ ਹਾਜ਼ਰ ਸਨ।