
ਚੰਡੀਗੜ੍ਹ, 12 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਵੱਲੋਂ ਫ਼ਰੀਦਾਬਾਦ ਵਿੱਚ ਵਿਕਸਤ ਕੀਤੀ ਜਾ ਰਹੀ ਗਲੋਬਲ ਸਿਟੀ ਦੇ ਅੰਦਰ ਤਿੰਨ ਮਹੀਨੇ ਵਿੱਚ ਬਿਜਲੀ, ਪਾਣੀ ਆਦਿ ਬੁਨਿਆਦੀ ਯੋਜਨਾਵਾਂ ਪੂਰੀਆਂ ਕਰਨ ਲਈ ਵਿਸ਼ੇਸ਼ ਕਾਰਜ ਯੋਜਨਾ ਤਿਆਰ ਕੀਤੀ ਜਾਵੇ। ਇਸ ਤੋਂ ਇਲਾਵਾ ਗਲੋਬਲ ਸਿਟੀ ਵਿੱਚ ਵਿਸ਼ਵ ਪੱਧਰ ਦਾ ਆਈਕਾਨਿਕ ਟਾਵਰ ਬਣਾਉਣ ਲਈ ਕਾਰਜ ਯੋਜਨਾ ਤਿਆਰ ਕੀਤੀ ਜਾਵੇ। ਉਨ੍ਹਾਂ ਨੇ ਪਿੰਜੌਰ ਦੀ ਹਵਾਈ ਪੱਟੀ ਦਾ ਵਿਸਥਾਰ ਕਰਨ ਲਈ ਵੀ ਕਾਰਜ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਰਾਜ ਪ੍ਰਗਤੀ ਪੋਰਟਲ ਸਮੀਖਿਆ ਦੀ ਚੌਥੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗਲੋਬਲ ਸਿਟੀ ਦੇ ਪੂਰਾ ਹੋ ਜਾਣ ਤੋਂ ਬਾਅਦ ਇਸ ਵਿੱਚ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਸੁਲਭ ਹੋ ਸਕਣਗੇ। ਇਸ 1000 ਏਕੜ ਵਿੱਚ ਵਿਕਸਤ ਕੀਤੀ ਜਾ ਰਹੀ ਗਲੋਬਲ ਸਿਟੀ ਵਿੱਚ 1000 ਕਰੋੜ ਰੁਪਏ ਦੀ ਲਾਗਤ ਨਾਲ ਭੌਤਿਕ ਪ੍ਰਗਤੀ ਦਾ 80 ਫੀਸਦੀ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਬਾਕੀ ਕਾਰਜ ਆਗਾਮੀ ਦਸੰਬਰ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਮਾਰਟ ਅਤੇ ਸੁਵਿਵਸਥਿਤ ਯੋਜਨਾ ‘ਤੇ ਆਧਾਰਿਤ ਵਿਕਸਤ ਕੀਤੀ ਜਾ ਰਹੀ ਗਲੋਬਲ ਸਿਟੀ ਵਿੱਚ ਸਿੱਖਿਆ, ਸਿਹਤ ਸੰਸਥਾਵਾਂ ਤੋਂ ਇਲਾਵਾ ਮਾਲ, ਥੀਏਟਰ, ਲਗਜ਼ਰੀ ਹੋਟਲ, ਕਮਿਊਨਿਟੀ ਸੈਂਟਰ, ਮੈਰਿਜ ਪੈਲੇਸ ਆਦਿ ਬਣਾਉਣ ਦੇ ਨਾਲ ਨਮੋ ਭਾਰਤ ਮੈਟਰੋ ਟ੍ਰੇਨ ਵੀ ਚਲਾਈ ਜਾਵੇਗੀ। ਇਸ ਤੋਂ ਇਲਾਵਾ ਵਿਸ਼ੇਸ਼ ਵਾਟਰ ਟ੍ਰੀਟਮੈਂਟ ਪਲਾਂਟ ਅਤੇ ਗ੍ਰੀਨ ਲੇਕ ਵੀ ਬਣਾਈ ਜਾਵੇਗੀ ਅਤੇ ਇਸ ਸਿਟੀ ਨੂੰ ਦੁਆਰਕਾ ਐਕਸਪ੍ਰੈੱਸ ਵੇ ਨਾਲ ਜੋੜਨ ਦਾ ਕਾਰਜ ਕੀਤਾ ਜਾਵੇਗਾ ਤਾਂ ਜੋ ਆਵਾਜਾਈ ਸੁਗਮ ਹੋ ਸਕੇ।
ਨਾੰਗਲ ਚੌਧਰੀ ਦੇ ਲੌਜਿਸਟਿਕ ਹੱਬ ਵਿੱਚ 23 ਅਗਸਤ ਤੋਂ ਚੱਲੇਗੀ ਟ੍ਰੇਨ
ਮੁੱਖ ਮੰਤਰੀ ਨੇ ਕਿਹਾ ਕਿ ਨਾਂਗਲ ਚੌਧਰੀ ਵਿੱਚ ਏਕੀਕ੍ਰਿਤ ਬਹੁ ਮਾਡਲ ਲੌਜਿਸਟਿਕ ਹੱਬ ਪ੍ਰੋਜੈਕਟ ਵਿਕਸਤ ਕੀਤਾ ਗਿਆ ਹੈ। ਇਸ ਵਿੱਚ ਬਿਜਲੀ, ਸਿੰਚਾਈ, ਸੜਕਾਂ, ਬਾਹਰੀ ਰੇਲ ਸਾਈਡਿੰਗ, ਅੰਦਰੂਨੀ ਰੇਲ ਯਾਰਡ ਬਣਾਉਣ ਦਾ ਕਾਰਜ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਅੰਦਰੂਨੀ ਇਨ ਮੋਸ਼ਨ ਵੇ ਬ੍ਰਿਜ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਆਗਾਮੀ 6 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇਸ ਉੱਤੇ ਚੱਲਣ ਵਾਲੀ ਵਿਸ਼ੇਸ਼ ਟ੍ਰੇਨ ਦਾ ਮੁੱਖ ਮੰਤਰੀ 23 ਅਗਸਤ ਨੂੰ ਸਵਾਗਤ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਿਸਾਰ ਵਿੱਚ ਬਣਾਏ ਜਾ ਰਹੇ ਆਈ.ਐਮ.ਸੀ. ਵਿੱਚ ਵਿਆਪਕ ਪੱਧਰ ‘ਤੇ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇੰਡਸਟ੍ਰੀਅਲ ਮੈਨੂਫੈਕਚਰਿੰਗ ਕਲੱਸਟਰ ਵਿੱਚ ਸਕਿਲ ਡਿਵੈਲਪਮੈਂਟ ਸੈਂਟਰ, ਕਨਵੈਨਸ਼ਨ ਸੈਂਟਰ ਏਵੰਗ ਐਗਜ਼ੀਬੀਸ਼ਨ ਹਾਲ, ਲੌਜਿਸਟਿਕ ਪਾਰਕ ਅਤੇ ਮਲਟੀ ਸਪੈਸ਼ਲਿਸਟ ਹਸਪਤਾਲ, ਡਿਫੈਂਸ ਏਰੋ ਸਪੇਸ, ਐਗਰੋ ਫੂਡ ਪ੍ਰੋਸੈਸਿੰਗ ਯੂਨਿਟ, ਗਾਰਮੈਂਟ ਟੈਕਸਟਾਈਲ, ਉਦਯੋਗ ਵੀ ਵਿਕਸਤ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਆਈ.ਐਮ.ਸੀ. ਵਿੱਚ ਏਅਰਪੋਰਟ ਲਈ ਵਾਟਰ ਸਪਲਾਈ, 220 ਕੇ.ਵੀ. ਦਾ ਬਿਜਲੀ ਘਰ ਬਣਾਇਆ ਜਾ ਰਿਹਾ ਹੈ। ਏਅਰਪੋਰਟ ਦੇ ਪਹਿਲੇ ਪੜਾਅ ਵਿੱਚ 1578 ਏਕੜ ਭੂਮੀ ਦੀ ਚਾਰਦੀਵਾਰੀ ਬਣਾਉਣ ਦਾ ਕਾਰਜ ਵੀ ਜਾਰੀ ਹੈ।
ਯਾਦਵਿੰਦਰਾ ਗਾਰਡਨ ਵਿੱਚ ਬਣੇਗਾ 100 ਕਮਰਿਆਂ ਦਾ ਫਾਈਵ ਸਟਾਰ ਹੋਟਲ
ਟਿੱਕਰਤਾਲ ਵਿੱਚ ਬਣੇਗਾ ਐਡਵੈਂਚਰ ਪਾਰਕ
ਉਨ੍ਹਾਂ ਦੱਸਿਆ ਕਿ ਸਵਦੇਸ਼ ਯੋਜਨਾ 2 ਤਹਿਤ ਪੰਚਕੂਲਾ ਦੇ ਯਾਦਵਿੰਦਰਾ ਗਾਰਡਨ ਨੂੰ ਰੁਜ਼ਗਾਰ ਸਿਰਜਣ ਅਤੇ ਸੈਲਾਨੀ ਕੇਂਦਰ ਵਜੋ ਹੋਰ ਵੱਧ ਵਿਕਸਤ ਕੀਤਾ ਜਾਵੇਗਾ। ਗਾਰਡਨ ਦਾ ਨਵੀਨੀਕਰਨ ਕਰਨ ਦੇ ਨਾਲ ਇਸ ਵਿੱਚ ਉੱਚ ਪੱਧਰੀ ਏਕੀਕ੍ਰਿਤ ਵੈਡਿੰਗ, ਕਨਵੈਨਸ਼ਨ ਅਤੇ ਹੌਸਪਿਟੈਲਿਟੀ ਡੈਸਟੀਨੇਸ਼ਨ ਬਣਾਏ ਜਾਣਗੇ। ਇਸ ਤੋਂ ਇਲਾਵਾ 100 ਕਮਰਿਆਂ ਦਾ ਹੋਟਲ ਬਣਾਉਣ ਦੇ ਨਾਲ ਪਿੰਜੌਰ ਦੀ ਹਵਾਈ ਪੱਟੀ ਦਾ ਵੀ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਿੱਕਰਤਾਲ ਵਿੱਚ ਵੀ ਐਡਵੈਂਚਰ ਪਾਰਕ ਬਣਾਉਣ ਦਾ ਕਾਰਜ ਕੀਤਾ ਜਾਵੇਗਾ ਅਤੇ ਥਾਪਲੀ ਦੇ ਐਡਵੈਂਚਰ ਪਾਰਕ ਨੂੰ ਵੀ ਵਿਕਸਤ ਕੀਤਾ ਜਾਵੇਗਾ।
ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਕਮਿਸ਼ਨਰ ਅਤੇ ਸਕੱਤਰ ਉਦਯੋਗ ਅਤੇ ਵਣਜ ਡਾ. ਅਮਿਤ ਅਗਰਵਾਲ, ਸੂਚਨਾ ਅਤੇ ਜਨਸੰਪਰਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਕੇ. ਮਕਰੰਦ ਪਾਂਡੁਰੰਗ, ਵਿਸ਼ੇਸ਼ ਸਕੱਤਰ ਮਾਨੀਟਰਿੰਗ ਅਤੇ ਕੋਆਰਡੀਨੇਸ਼ਨ ਪ੍ਰਿਯੰਕਾ ਸੋਨੀ, ਐਮ.ਡੀ. ਐਚ.ਐਸ.ਆਈ.ਡੀ.ਸੀ. ਸੁਸ਼ੀਲ ਸਾਰਵਾਨ, ਨਿਦੇਸ਼ਕ ਸੈਰ-ਸਪਾਟਾ ਵਿਭਾਗ ਪਾਰਥ ਗੁਪਤਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਹਿੱਸਾ ਲੈ ਰਹੇ ਸਨ।
ਸਲਸਵਿਹ/2026