
ਗੁਰਦਾਸਪੁਰ, 21 ਜਨਵਰੀ ( ) ਸ੍ਰੀ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੁੱਖ ਚੋਣ ਅਫਸਰ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਬੀ.ਐਲ.ਓਜ. ਦੁਆਰਾ ਵੋਟਰ ਸੂਚੀਆਂ ਵਿਚੋਂ ਵੋਟਰਾਂ ਦੀਆਂ ਧੁੰਦਲੀਆਂ, ਬਹੁਤ ਛੋਟੀਆਂ ਜਾਂ ਗਲਤ ਤਸਵੀਰਾਂ ਅਤੇ ਵੋਟਰਾਂ ਦੇ ਨਾਮ ਲਿੰਗ ਪਤੇ ਵਰਗੇ Typographical errors ਦੀ ਪਛਾਣ ਕਰਕੇ ਇਹਨਾਂ ਦੀ ਸੋਧ ਕਰਨ ਲਈ ਫਾਰਮ ਨੰਬਰ 8 ਭਰਵਾਏ ਜਾ ਰਹੇ ਹਨ। ਇਸ ਕੰਮ ਲਈ ਬੀ.ਐਲ.ਓਜ਼. ਨੂੰ ਮੌਜੂਦਾ ਰੰਗੀਨ ਫੋਟੋ ਵੋਟਰ ਸੂਚੀ ਮੁਹਈਆ ਕਰਵਾਈ ਗਈ ਹੈ ਅਤੇ ਇਹ ਕੰਮ Table-top exercise ਰਾਹੀਂ ਕਰਵਾਇਆ ਜਾ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਹਦਾਇਤਾਂ ਅਨੁਸਾਰ ਉਕਤ ਕੰਮ ਨਿਰਧਾਰਤ ਸਮੇਂ ਅੰਦਰ 100% ਮੁਕੰਮਲ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼. ਨੂੰ ਦੋ ਦਿਨ 21 ਅਤੇ 22 ਜਨਵਰੀ 2026 ਨੂੰ ਆਪਣੇ ਪਿਤਰੀ ਵਿਭਾਗ ਦੇ ਕੰਮਾਂ ਤੋਂ ਛੋਟ ਦਿੱਤੀ ਜਾਂਦੀ ਹੈ ਅਤੇ ਹਦਾਇਤ ਕੀਤੀ ਜਾਂਦੀ ਹੈ ਕਿ ਵੋਟਰ ਸੂਚੀ ਦਾ 100% ਕੰਮ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਸਮੂਹ ਸੁਪਰਵਾਈਜ਼ਰ ਆਪਣੇ ਬੀ.ਐਲ.ਓਜ਼. ਪਾਸੋਂ ਫਾਈਨਲ ਰਿਪੋਰਟ ਲੈ ਕੇ ਮਿਤੀ 23 ਜਨਵਰੀ 2026 ਨੂੰ ਆਪਣੇ ਚੋਣਕਾਰ ਰਜਿਸਟ੍ਰੇਸਨ ਅਫਸਰਾਂ ਨੂੰ ਸੌਂਪਣ ਦੇ ਜਿੰਮੇਵਾਰ ਹੋਣਗੇ ।
ਉਨ੍ਹਾਂ ਕਿਹਾ ਕਿ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਸਪੱਸ਼ਟ ਕੀਤਾ ਜਾਂਦਾ ਹੈ ਕਿ ਵੋਟਰ ਸੂਚੀ ਸਬੰਧੀ ਕਿਸੇ ਵੀ ਮਾਮਲੇ/ਖਾਮੀ ਨੂੰ ਮਾਣਯੋਗ ਚੋਣ ਕਮਿਸ਼ਨ ਵੱਲੋਂ ਬਹੁਤ ਗੰਭੀਰਤਾ ਨਾਲ ਲਿਆ ਜਾਵੇਗਾ । ਇਸ ਲਈ ਸਮੂਹ ਬੀ.ਐਲ.ਓਜ਼ ਨੂੰ ਉਕਤ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜਾਣੂ ਕਰਵਾਇਆ ਜਾਵੇ। ਬੀ.ਐਲ.ਓਜ਼. ਵੋਟਰ ਸੂਚੀ ਵਿਚ ਤਰੁੱਟੀਆਂ/ਖਾਮੀਆਂ ਨੂੰ ਦਰੁਸਤ ਕਰਨ ਲਈ ਨਿੱਜੀ ਤੌਰ ਤੇ ਜਿੰਮੇਵਾਰ ਹੋਣਗੇ। ਜੇਕਰ ਫਿਰ ਵੀ ਵੋਟਰ ਸੂਚੀ ਵਿਚ ਗਲਤ ਫੋਟੋਆਂ ਜਾਂ ਐਂਟਰੀਆਂ ਸਬੰਧੀ ਕੋਈ ਮਾਮਲਾ ਧਿਆਨ ਵਿਚ ਆਉਂਦਾ ਹੈ, ਤਾਂ ਇਸ ਦੀ ਨਿਰੋਲ ਜਿੰਮੇਵਾਰੀ ਸਬੰਧਤ ਬੀ.ਐਲ.ਓ. ਦੀ ਹੋਵੇਗੀ । ਸਬੰਧਤ ਬੀ.ਐਲ.ਓ. ਦੇ ਖਿਲਾਫ ਤੁਰੰਤ ਚੋਣ ਨਿਯਮਾਂ ਤਹਿਤ ਅਨੁਸਾਸ਼ਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।