Friday, November 7Malwa News
Shadow

ਖੇਤੀਬਾੜੀ ਵਿਭਾਗ ਨੇ ਕੀਤੀ ਖੇਤੀ ਵਸਤਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ

ਜਲਾਲਾਬਾਦ (ਪੱਛਮੀ), ਫਾਜਿਲਕਾ, 19-20 ਜੁਲਾਈ ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਮੁੱਖ ਖੇਤੀਬਾੜੀ ਅਫਸਰ ਫ਼ਾਜਿਲਕਾ ਡਾ.ਰਜਿੰਦਰ ਕੰਬੋਜ਼ ਅਤੇ  ਖਾਦ  ਇੰਸਪੈਕਟਰ ਪਰਵਸ਼ ਕੁਮਾਰ   ਵੱਲੋਂ ਵੱਖ ਵੱਖ ਖੇਤੀ ਵਸਤਾ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ।  ਚੈਕਿੰਗ ਦੌਰਾਨ  ਖਾਦਾਂ,ਬੀਜ਼ਾਂ ਅਤੇ ਕੀਟਨਾਸ਼ਕਾਂ ਦੀ ਉਪਲੱਬਧਤਾ, ਗੁਣਵੱਤਾ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਖਾਦ ਦਾ  ਨਮੂਨਾ ਵੀ ਇਕੱਤਰ ਕੀਤਾ ਗਿਆ ਜਿਸ  ਨੂੰ ਟੈਸਟਿੰਗ ਲਈ ਖਾਦ ਪਰਖ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤਾ ਗਿਆ ਹੈ। ਮੁੱਖ ਖੇਤੀਬਾੜੀ ਅਫਸਰ ਫਾਜ਼ਲਕਾ ਜੀ  ਵੱਲੋਂ ਖਾਦ  ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ  ਕਿ ਉਹ ਖਾਦ ਦੀ ਅਨਅਧਿਕਾਰਤ ਤੌਰ ਤੇ ਸਟੋਰ ਨਾ ਕਰਨ ਅਤੇ ਖਾਦ ਦੇ ਨਾਲ ਕੋਈ ਵੀ ਬੇਲੋੜੀ ਖੇਤੀ ਸਮਗਰੀ ਕਿਸਾਨਾਂ ਨੂੰ ਨਾ ਦਿੱਤੀ ਜਾਵੇ ।