Sunday, September 21Malwa News
Shadow

ਡਿਪਟੀ ਕਮਿਸ਼ਨਰ ਨੇ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਬਾਇਓਮਾਸ ਇੰਡਸਟਰੀਜ਼, ਐਗਰੀਗੇਟਰ ਅਤੇ ਐਨ.ਜੀ.ਓ ਨਾਲ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ 28 ਜੂਨ
ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐਸ.,ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫ਼ਤਰ, ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਬਾਇਓਮਾਸ ਇੰਡਸਟਰੀਜ਼, ਐਗਰੀਗੇਟਰ ਅਤੇ ਐਨ.ਜੀ.ਓ ਦੇ ਮੁੱਖੀਆਂ ਅਤੇ ਨੁਮਾਇੰਦਿਆਂ ਨਾਲ ਸਾਲ 2024-25 ਲਈ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਅਹਿਮ ਮੀਟਿੰਗ ਕੀਤੀ ਹੋਈ
                      ਇਸ ਮੌਕੇ ਡਿਪਟੀ ਕਮਿਸ਼ਨਰ ਨੇ  ਜਿ਼ਲ੍ਹੇ ਅਧੀਨ ਕੰਮ ਕਰਦੀਆਂ ਸੀ.ਐਚ.ਸੀ. ਦਾ ਡਾਟਾ ਮੋਬਾਇਲ ਐਪ ਤੇ ਅਪਲੋਡ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਗਏ ਤਾਂ ਜੋ ਆਉਣ ਵਾਲੇ ਸਾਉਣੀ 2024-25 ਦੌਰਾਨ ਇਨ੍ਹਾਂ ਸੀ.ਐਚ.ਸੀ. ਦੀ ਪ੍ਰਗਤੀ ਵਾਚੀ ਜਾ ਸਕੇ। ਉਨ੍ਹਾਂ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਜਿ਼ਲ੍ਹੇ ਅਧੀਨ ਕੰਮ ਕਰ ਰਹੇ ਬੇਲਰਾਂ ਦੀ ਪਿੰਡਵਾਈਜ਼ ਅਤੇ ਮਿਤੀਵਾਰ ਮੈਪਿੰਗ ਕਰਨ ਦੀ ਵੀ ਹਦਾਇਤ ਕੀਤੀ ।
           ਇਸ ਮੌਕੇ ਸ਼੍ਰੀ ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਾਲ 2023-24 ਦੌਰਾਨ ਝੋਨੇ/ਬਾਸਮਤੀ ਦੀ ਲੱਗਭਗ 11,91,000 ਮੀ:ਟਨ ਪਰਾਲੀ ਪੈਦਾ ਹੋਈ ਸੀ, ਜਿਸ ਵਿੱਚੋਂ ਤਕਰੀਬਨ 5,29,000 ਮੀ:ਟਨ ਪਰਾਲੀ ਦਾ ਐਕਸਸੀਟੂ ਵਿਧੀ ਰਾਹੀਂ ਪ੍ਰਬੰਧਨ ਕੀਤਾ ਗਿਆ ਸੀ।
                   ਇਸੇ ਤਰ੍ਹਾਂ ਹੀ ਸਾਲ 2024-25 ਦੌਰਾਨ ਝੋਨੇ ਅਤੇ ਬਾਸਮਤੀ ਦੀ ਲੱਗਭਗ 11,87,000 ਮੀ:ਟਨ ਪਰਾਲੀ ਪੈਦਾ ਹੋਣ ਦਾ ਅਨੁਮਾਨ ਹੈ, ਜਿਸ ਵਿੱਚੋਂ ਤਕਰੀਬਨ 6,00,000 ਮੀ:ਟਨ ਪਰਾਲੀ ਦਾ ਐਕਸਸੀਟੂ ਵਿਧੀ ਰਾਹੀਂ ਪ੍ਰਬੰਧਨ ਕੀਤੇ ਜਾਣ ਦੀ ਵੀ ਯੋਜਨਾ ਹੈ।
                  ਇਸ ਮੌਕੇ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਨੇ  ਬਾਇਓਮਾਸ ਇੰਡਸਟਰੀਜ਼, ਐਗਰੀਗੇਟਰ ਅਤੇ ਐਨ.ਜੀ.ਓ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਇਨ੍ਹਾਂ ਦੇ ਸਮਾਧਾਨ ਲਈ ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ