Friday, September 19Malwa News
Shadow

ਵੈਨਕੂਵਰ ਬਣਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਸ਼ਹਿਰ

ਵੈਨਕੂਵਰ : ਮਹਿੰਗਾਈ ਦੇ ਮਾਮਲੇ ਵਿਚ ਇਸ ਸਾਲ ਫੇਰ ਵੈਨਕੂਵਰ ਦੁਨੀਆਂ ਵਿਚੋਂ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ। ਇਸ ਤੋਂ ਇਲਾਵਾ ਮਹਿੰਗੇ ਘਰਾਂ ਦੇ ਮਾਮਲੇ ਵਿਚ ਵੈਨਕੂਵਰ ਦਾ ਹੈ ਦੁਨੀਆਂ ਵਿਚ ਤੀਜਾ ਸਥਾਨ।


ਮਹਿੰਗੇ ਘਰਾਂ ਦੇ ਮਾਮਲੇ ਵਿਚ ਦੁਨੀਆਂ ਵਿਚ ਸਭ ਤੋਂ ਮਹਿੰਗਾ ਸ਼ਹਿਰ ਹਾਂਗਕਾਂਗ, ਦੂਜੇ ਨੰਬਰ ‘ਤੇ ਆਸਟਰੇਲੀਆ ਦਾ ਸ਼ਹਿਰ ਸਿਡਨੀ ਅਤੇ ਤੀਜੇ ਨੰਬਰ ‘ਤੇ ਕੈਨੇਡਾ ਦਾ ਸ਼ਹਿਰ ਵੈਨਕੂਵਰ ਮੰਨਿਆ ਗਿਆ। ਆਮ ਲੋੜਾਂ ਦੀਆਂ ਵਸਤਾਂ ਦੀ ਮਹਿੰਗਾਈ ਦੇ ਮਾਮਲੇ ਵਿਚ ਵੈਨਕੂਵਰ ਦੁਨੀਆਂ ਵਿਚ ਸਭ ਤੋਂ ਮਹਿੰਗਾ ਸ਼ਹਿਰ ਮੰਨਿਆ ਗਿਆ। ਕੈਲੀਫੋਰਨੀਆ ਦੀ ਇਕ ਯੂਨੀਵਰਸਿਟੀ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਕੈਨੇਡਾ ਦਾ ਸ਼ਹਿਰ ਵੈਨਕੂਵਰ ਦੇਸ਼ ਵਿਚੋਂ ਤਾਂ ਸਭ ਤੋਂ ਮਹਿੰਗਾ ਹੁੰਦਾ ਹੀ ਸੀ, ਹੁਣ ਦੁਨੀਆਂ ਭਰ ਵਿਚੋਂ ਵੀ ਸਭ ਤੋਂ ਮਹਿੰਗਾ ਹੋ ਗਿਆ ਹੈ। ਇਥੇ ਹਰ ਚੀਜ ਦੁਨੀਆਂ ਨਾਲੋਂ ਮਹਿੰਗੀ ਮਿਲਦੀ ਹੈ। ਇਸੇ ਤਰਾਂ ਘਰਾਂ ਦੀਆਂ ਕੀਮਤਾਂ ਦੇ ਮਾਮਲੇ ਵਿਚ ਵੀ ਵੈਨਕੂਵਰ ਵਿਚ ਪੂਰੇ ਕੈਨੇਡਾ ਨਾਲੋਂ ਘਰ ਜਿਆਦਾ ਮਹਿੰਗੇ ਨੇ। ਜੇਕਰ ਦੁਨੀਆਂ ਦੀ ਗੱਲ ਕਰੀਏ ਤਾਂ ਦੁਨੀਆਂ ਭਰ ਵਿਚ ਹਾਂਗਕਾਂਗ ਅਜਿਹਾ ਸ਼ਹਿਰ ਹੈ, ਜਿਥੇ ਘਰਾਂ ਦੀਆਂ ਕੀਮਤਾਂ ਸਭ ਤੋਂ ਮਹਿੰਗੀਆਂ ਹਨ। ਹਾਂਗਕਾਂਗ ਸ਼ਹਿਰ ਦਾ ਏਰੀਆ ਘੱਟ ਹੋਣ ਕਾਰਨ ਜਨਸੰਖਿਆ ਵਧਦੀ ਜਾ ਰਹੀ ਹੈ, ਇਸ ਲਈ ਘਰਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਇਸੇ ਤਰਾਂ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ ਵੀ ਘਰ ਬਹੁਤ ਮਹਿੰਗੇ ਹਨ। ਘਰਾਂ ਦੀ ਮਹਿੰਗਾਈ ਦੇ ਮਾਮਲੇ ਵਿਚ ਸਿਡਨੀ ਦਾ ਦੂਜਾ ਨੰਬਰ ਹੈ। ਇਸ ਤੋਂ ਅੱਗੇ ਦੁਨੀਆਂ ਭਰ ਦੇ ਸ਼ਹਿਰਾਂ ਵਿਚੋਂ ਵੈਨਕੂਵਰ ਤੀਜੇ ਨੰਬਰ ‘ਤੇ ਆਉਂਦਾ ਹੈ, ਜਿਥੇ ਘਰਾਂ ਦੀ ਮਹਿੰਗਾਈ ਬਹੁਤ ਜ਼ਿਆਦਾ ਹੈ। ਭਾਵੇਂ ਪਿਛਲੇ ਸਾਲਾਂ ਵਿਚ ਪੂਰੇ ਕੈਨੇਡਾ ਵਿਚ ਹੀ ਘਰਾਂ ਦੀਆਂ ਕੀਮਤਾਂ ਵਿਚ ਬਹੁਤ ਜਿਆਦਾ ਵਾਧਾ ਹੋਇਆ ਹੈ, ਪਰ ਫਿਰ ਵੀ ਵੈਨਕੂਵਰ ਤੋਂ ਸਾਰੇ ਸ਼ਹਿਰ ਹੀ ਪਿੱਛੇ ਹਨ। ਇਥੋਂ ਤੱਕ ਕਿ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਟੋਰਾਂਟੋ ਵੀ ਮਹਿੰਗਾਈ ਦੇ ਮਾਮਲੇ ਵਿਚ ਵੈਨਕੂਵਰ ਨਾਲੋਂ ਸਸਤਾ ਹੈ।