Thursday, November 19Malwa News
Shadow

ਸਰਦੀਆਂ ਵਿੱਚ ਚਮੜੀ ਦਾ ਕਿਵੇਂ ਰੱਖਿਆ ਜਾ ਸਕਦਾ ਧਿਆਨ? ਇਨ੍ਹਾਂ ਸੁਝਾਵਾਂ ਦੀ ਜ਼ਰੂਰ ਕਰੋ ਪਾਲਣਾ

ਸਰਦੀਆਂ ਦਾ ਮੌਸਮ ਆ ਗਿਆ ਹੈ। ਇਸ ਸਮੇਂ ਠੰਡੀ ਹਵਾ ਨਾ ਸਿਰਫ਼ ਮੌਸਮ ਬਦਲਦੀ ਹੈ ਸਗੋਂ ਸਾਡੀ ਚਮੜੀ ਤੋਂ ਨਮੀ ਵੀ ਖੋਹ ਲੈਂਦੀ ਹੈ, ਜਿਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। ਨਤੀਜੇ ਵਜੋਂ ਫਟੀਆਂ ਅੱਡੀਆਂ, ਫਟੇ ਬੁੱਲ੍ਹ ਅਤੇ ਖੁਸ਼ਕ ਚਮੜੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

ਚਮੜੀ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਬਹੁਤ ਸਾਰੇ ਲੋਕ ਅਲੱਗ-ਅਲੱਗ ਮਾਇਸਚਰਾਈਜ਼ਰ ਦਾ ਇਸਤੇਮਾਲ ਕਰਦੇ ਹਨ, ਜੋ ਕੁਝ ਸਮੇਂ ਲਈ ਅਰਾਮ ਦਿੰਦੇ ਹਨ। ਹਾਲਾਂਕਿ, ਜੇਕਰ ਤੁਸੀਂ ਖੁਸ਼ਕ ਚਮੜੀ ਦਾ ਹੱਲ ਲੱਭ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਕਈ ਅਜਿਹੇ ਤਰੀਕੇ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਤੁਹਾਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ।-ਡਾ. ਪ੍ਰਵੀਨ ਬਨੋਦਕਰ, ਚਮੜੀ ਦੇ ਮਾਹਿਰ

ਸਰਦੀਆਂ ਵਿੱਚ ਚਮੜੀ ਦਾ ਕਿਵੇਂ ਰੱਖਿਆ ਜਾ ਸਕਦਾ ਧਿਆਨ?

  1. ਕਲੀਨਜ਼ਰ: ਡਾ. ਪ੍ਰਵੀਨ ਬਨੋਦਕਰਅਨੁਸਾਰ, ਦਿਨ ਦੀ ਸ਼ੁਰੂਆਤ ਚਮੜੀ ਨੂੰ ਸਾਫ ਕਰਨ ਨਾਲ ਕਰੋ। ਚਮੜੀ ਦਾ ਕੁਦਰਤੀ ਤੇਲ ਖਤਮ ਨਾ ਹੋ, ਇਸ ਲਈ ਕ੍ਰੀਮ ਜਾਂ ਤੇਲ ਅਧਾਰਿਤ ਫੇਸ ਵਾਸ਼ ਚੁਣੋ। ਇਸ ਤੋਂ ਇਲਾਵਾ, ਰੋਜ਼ਾਨਾ ਮਰੀ ਹੋਈ ਚਮੜੀ ਦੇ ਸੈੱਲ ਹਟਾਉਣ ਨਾਲ ਸਿਹਤਮੰਦ ਚਮਕ ਵਾਪਸ ਪਾਈ ਜਾ ਸਕਦੀ ਹੈ। ਸੰਵੇਦਨਸ਼ੀਲ ਚਮੜੀ ਵਾਲਿਆਂ ਨੂੰ ਮਹੀਨਿਆਂ ਵਿੱਚ ਇੱਕ ਵਾਰ ਐਕਸਫੋਲੀਏਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
  2. ਟੋਨਰ:ਅਲਕੋਹਲ-ਫ੍ਰੀ ਟੋਨਰ ਚੁਣੋ। ਸਰਦੀਆਂ ਲਈ ਅਜਿਹੇ ਟੋਨਰ ਬਹੁਤ ਵਧੀਆਂ ਹੁੰਦੇ ਹਨ, ਜਿਨ੍ਹਾਂ ਵਿੱਚ ਗੁਲਾਬ ਜੈੱਲ, ਐਲੋਵੇਰਾ ਜਾਂ ਗਲਿਸਰੀਨ ਹੋ। ਇਹ ਚਮੜੀ ਨੂੰ ਤਾਜ਼ਾ, ਮਾਇਸਚਰਾਈਜ਼ਰ ਅਤੇ ਨਰਮ ਬਣਾਏ ਰੱਖਦੇ ਹਨ। ਇਸਦੇ ਨਾਲ ਹੀ, ਇਹ ਪੋਰਸ ਨੂੰ ਕੱਸਣ ਵਿੱਚ ਮਦਦ ਕਰਦੇ ਹਨ ਅਤੇ ਲਾਲੀ ਜਾਂ ਖੁਜਲੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਦੇ ਹਨ।
  3. ਮਾਇਸਚਰਾਈਜ਼ਰ:ਕਈ ਲੋਕ ਹਮੇਸ਼ਾ ਬਿਨਾਂ ਸੋਚੇ ਸਮਝੇ ਮਾਇਸਚਰਾਈਜ਼ਰ ਖਰੀਦ ਲੈਂਦੇ ਹਨ ਪਰ ਮਾਹਰ ਅਜਿਹੇ ਉਤਪਾਦ ਚੁਣਨ ਦੀ ਸਲਾਹ ਦਿੰਦੇ ਹਨ, ਜਿਨ੍ਹਾਂ ਵਿੱਚ ਸਿਰਾਮਾਈਡ, ਸ਼ੀਆ ਬਟਰ ਜਾਂ ਫੈਟੀ ਐਸਿਡ ਵਰਗੇ ਤੱਤ ਹੋਣ। ਚਮੜੀ ਮਾਹਰ ਇਨ੍ਹਾਂ ਤੱਤਾਂ ਨੂੰ ਚਮੜੀ ਦੀ ਸੁਰੱਖਿਆ ਪਰਤ ਨੂੰ ਮਜ਼ਬੂਤ ਕਰਨ ਅਤੇ ਲੰਬੇ ਸਮੇਂ ਤੱਕ ਨਮੀ ਬਣਾਏ ਰੱਖਣ ਲਈ ਬਹੁਤ ਅਸਰਦਾਰ ਮੰਨਦੇ ਹਨ। ਜਿੱਥੇ ਆਮ ਮਾਇਸਚਰਾਈਜ਼ਰ ਸਿਰਫ਼ ਚਮੜੀ ਦੀ ਉੱਪਰੀ ਸਤ੍ਹਾਂ ਨੂੰ ਚਿਕਨਾ ਬਣਾਉਦੇ ਹਨ, ਉੱਥੇ ਹੀ ਇਹ ਤੱਤ ਚਮੜੀ ਵਿੱਚ ਗਹਿਰਾਈ ਤੱਕ ਜਾ ਕੇ ਖੁਸ਼ਕੀ ਨੂੰ ਦੂਰ ਕਰਦੇ ਹਨ।
  4. ਸਨਸਕ੍ਰੀਨ:ਸਨਸਕ੍ਰੀਨ ਦਾ ਇਸਤੇਮਾਲ ਨਾ ਸਿਰਫ਼ ਗਰਮੀਆਂ ਵਿੱਚ ਸਗੋਂ ਸਰਦੀਆਂ ਵਿੱਚ ਵੀ ਜ਼ਰੂਰੀ ਹੁੰਦਾ ਹੈ। ਇਹ ਚਮੜੀ ਨੂੰ ਸੂਰਜ ਦੀਆਂ ਅਲਟ੍ਰਾਵਾਈਲੇਟ ਕਿਰਨਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਦਾ ਹੈ। ਇਹ ਧੁੱਪ ਦੇ ਸਪੰਰਕ ਵਿੱਚ ਆਉਣ ਨਾਲ ਹੋਣ ਵਾਲੀਆਂ ਝੁਰੜੀਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਅਤੇ ਵੱਧ ਰਹੀ ਉਮਰ ਦੇ ਨਿਸ਼ਾਨਾਂ ਨੂੰ ਘੱਟ ਕਰਦਾ ਹੈ। ਤੁਹਾਨੂੰ ਘੱਟ ਤੋਂ ਘੱਟ 30 SPF ਵਾਲੀ ਸਨਸਕ੍ਰੀਨ ਦੀ ਚੋਣ ਕਰਨੀ ਚਾਹੀਦੀ ਹੈ।
  5. ਖਾਣ-ਪੀਣ ‘ਤੇ ਧਿਆਨ ਦਿਓ: ਸਰਦੀਆਂ ਵਿੱਚ ਚਮੜੀ ਦੀ ਦੇਖਭਾਲ ਲਈ ਅਸੀਂ ਹਮੇਸ਼ਾ ਕ੍ਰੀਮ ‘ਤੇ ਨਿਰਭਰ ਕਰਦੇ ਹਾਂ ਪਰ ਸਰੀਰ ਨੂੰ ਅੰਦਰ ਤੋਂ ਪੋਸ਼ਣ ਦੇਣਾ ਵੀ ਜ਼ਰੂਰੀ ਹੈ। ਚਮੜੀ ਸਬੰਧੀ ਸਮੱਸਿਆਵਾਂ ਤੋਂ ਬਚਣ ਲਈ ਸਰੀਰ ਨੂੰ ਹਾਈਡ੍ਰੇਟ ਰੱਖਣਾ ਜ਼ਰੂਰੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਇੱਕ ਹਲਕੇ ਕਲੀਨਜ਼ਰ ਨਾਲ ਸਾਫ ਕਰੋ। ਇਸ ਤੋਂ ਬਾਅਦ ਆਪਣੀ ਚਮੜੀ ‘ਤੇ ਐਲੋਵੇਰਾ, ਵਿਟਾਮਿਨ-E ਅਤੇ ਬਦਾਮ ਦੇ ਤੇਲ ਦਾ ਮਿਸ਼ਰਣ ਲਗਾਓ। ਇਸ ਨਾਲ ਖੁਸ਼ਕੀ ਘੱਟ ਹੁੰਦੀ ਹੈ ਅਤੇ ਸਵੇਰੇ ਤੁਹਾਡਾ ਚਿਹਰਾ ਤਾਜ਼ਾ ਦਿਖਾਈ ਦਿੰਦਾ ਹੈ।
  6. ਘਰੇਲੂ ਉਪਾਅ ਕਿਹੜੇ ਅਪਣਾਏ ਜਾ ਸਕਦੇ?
    1. ਨਾਰੀਅਲ ਤੇਲ ਅਤੇ ਨਿੰਬੂ:ਨਾਰੀਅਲ ਤੇਲ ਅਤੇ ਨਿੰਬੂ ਦਾ ਮਿਸ਼ਰਣ ਲਗਾਉਣਾ ਚਮੜੀ ਨੂੰ ਮਾਇਸਚਰਾਈਜ਼ਰ ਰੱਖਣ ਦਾ ਇੱਕ ਬਿਹਤਰ ਕੁਦਰਤੀ ਤਰੀਕਾ ਹੈ। ਸੌਣ ਤੋਂ ਪਹਿਲਾਂ ਥੋੜ੍ਹੇ ਕੋਸੇ ਨਾਰੀਅਲ ਤੇਲ ਵਿੱਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਓ ਅਤੇ ਇਸਨੂੰ ਆਪਣੀਆਂ ਅੱਡੀਆਂ ‘ਤੇ ਲਗਾਓ। ਇਸ ਤੋਂ ਬਾਅਦ ਜੁਰਾਬਾਂ ਪਾ ਲਓ। ਫਟੀਆਂ ਅੱਡੀਆਂ ਲਈ ਇਹ ਅਸਰਦਾਰ ਹੋ ਸਕਦਾ ਹੈ।
    2. ਸ਼ਹਿਦ ਅਤੇ ਗੁਲਾਬ ਜੈੱਲ: ਸ਼ਹਿਦ ਕੁਦਰਤੀ ਨਮੀ ਬਣਾਏ ਰੱਖਣ ਵਾਲਾ ਪਦਾਰਥ ਹੈ। ਇਹ ਤੁਹਾਡੇ ਬੁੱਲ੍ਹਾਂ ਨੂੰ ਨਮੀ ਦੇ ਸਕਦਾ ਹੈ। ਦੂਜੇ ਪਾਸੇ, ਗੁਲਾਬ ਜੈੱਲ ਤੁਹਾਡੀ ਚਮੜੀ ਨੂੰ ਨਰਮ ਰੱਖਦਾ ਹੈ। ਅੱਧਾ ਚਮਚ ਸ਼ਹਿਦ ਵਿੱਚ 4-5 ਬੂੰਦਾਂ ਗੁਲਾਬ ਜੈੱਲ ਮਿਲਾ ਕੇ ਬੁੱਲ੍ਹਾਂ ‘ਤੇ ਲਗਾਓ। 10 ਮਿੰਟ ਬਾਅਦ ਪਾਣੀ ਨਾਲ ਧੋ ਲਓ। ਦਿਨ ਵਿੱਚ ਦੋ ਵਾਰ ਅਜਿਹਾ ਕਰਨ ਵਾਲ ਬੁੱਲ੍ਹਾਂ ਦੀ ਨਮੀ ਵਾਪਸ ਆਏਗੀ।
    3. ਗਲਿਸਰੀਨ ਅਤੇ ਗੁਲਾਬ ਜੈੱਲ:ਇਹ ਮਿਸ਼ਰਣ ਚਮੜੀ ਦੀਆਂ ਕਈ ਸਮੱਸਿਆਵਾਂ ਲਈ ਅਸਰਦਾਰ ਹੈ, ਜਿਵੇਂ ਕਿ ਫਟੀ ਅੱਡੀਆਂ, ਖੁਸ਼ਕ ਹੱਥ ਅਤੇ ਫਟੇ ਬੁੱਲ੍ਹ। ਹਰ ਰਾਤ ਸੌਣ ਤੋਂ ਪਹਿਲਾਂ ਇੱਕ ਚਮਚ ਗਲਿਸਰੀਨ ਵਿੱਚ ਕੁਝ ਬੂੰਦਾਂ ਗੁਲਾਬ ਜੈੱਲ ਮਿਲਾਓ ਅਤੇ ਇਸਨੂੰ ਆਪਣੀ ਚਮੜੀ ‘ਤੇ ਲਗਾਓ। ਇਸ ਨਾਲ ਚਮੜੀ ਵਿੱਚ ਨਮੀ ਬਣੀ ਰਹੇਗੀ।
    4. ਦੇਸੀ ਘਿਓ:ਘਿਓ ਘਰ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ। ਇਸ ਵਿੱਚ ਮੌਜ਼ੂਦ ਫੈਟੀ ਐਸਿਡ ਚਮੜੀ ਨੂੰ ਗਹਿਰਾਈ ਨਾਲ ਨਮੀ ਦਿੰਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਅੱਡੀਆਂ ਅਤੇ ਬੁੱਲ੍ਹਾਂ ‘ਤੇ ਘਿਓ ਲਗਾਓ ਅਤੇ ਸਵੇਰੇ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੀ ਚਮੜੀ ਨਰਮ ਅਤੇ ਚਮਕਦਾਰ ਹੋ ਜਾਵੇਗੀ।