Thursday, November 19Malwa News
Shadow

21 ਨਵੰਬਰ ਨੂੰ ਅਹਿਮਦਾਬਾਦ ‘ਚ ਪ੍ਰੋਫਾਰਮ ਕਰਨਗੇ ਦਿਲਜੀਤ ਦੋਸਾਂਝ, ਇਸ ਤੋਂ ਪਹਿਲਾਂ ਗੁਜਰਾਤ ਦੀਆਂ ਧਾਰਮਿਕ ਥਾਵਾਂ ਘੁੰਮ ਰਹੇ ਗਾਇਕ

ਹੈਦਰਾਬਾਦ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਗੁਜਰਾਤ ਵਿੱਚ ਆਪਣੇ ਸਮੇਂ ਦਾ ਪੂਰਾ ਆਨੰਦ ਲੈ ਰਹੇ ਹਨ। ਬੁੱਧਵਾਰ ਨੂੰ ‘ਸਰਦਾਰ ਜੀ’ ਫਿਲਮ ਦੇ ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਗਿਰਨਾਰ ਪਰਬਤ ਦੇ ਆਪਣੇ ਦੌਰੇ ਦੀ ਇੱਕ ਵੀਡੀਓ ਸਾਂਝੀ ਕੀਤੀ।

ਗੁਜਰਾਤ ਵਿੱਚ ਦਿਲਜੀਤ ਦੀ ਫੇਰੀ

ਵੀਡੀਓ ਵਿੱਚ ਦਿਲਜੀਤ ਨੂੰ ਆਪਣੀ ਟੀਮ ਨਾਲ ਚੜ੍ਹਾਈ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਉਹ ਕੇਬਲ ਕਾਰ (ਰੋਪਵੇਅ) ਦੀ ਵਰਤੋਂ ਕਰਦੇ ਨਜ਼ਰ ਆਏ। ‘ਜੱਟ ਐਂਡ ਜੂਲੀਅਟ’ ਦੇ ਅਦਾਕਾਰ ਨੇ ਪੋਸਟ ਵਿੱਚ ਦੱਸਿਆ ਕਿ ਉਹ ਪੌੜੀਆਂ ਰਾਹੀਂ ਜਾਣਾ ਚਾਹੁੰਦੇ ਸਨ। ਵੀਡੀਓ ਵਿੱਚ ਦਿਲਜੀਤ ਨੂੰ ਮੰਦਰ ਵਿੱਚ ਮੱਥਾ ਟੇਕਦੇ ਹੋਏ ਵੀ ਦੇਖਿਆ ਜਾ ਸਕਦਾ ਹੈ।

ਉਨ੍ਹਾਂ ਨੇ ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ‘ਰਾਮਾਇਣ’ ਤੋਂ ‘ਸ਼੍ਰੀ ਹਨੂੰਮਾਨ ਚਾਲੀਸਾ’ ਵੀ ਜੋੜਿਆ ਹੈ। ਕੈਪਸ਼ਨ ਵਿੱਚ ਦਿਲਜੀਤ ਨੇ ਲਿਖਿਆ, “ਗਿਰਨਾਰ ਪਰਬਤ-ਲਗਭਗ 66 ਮਿਲੀਅਨ (6 ਕਰੋੜ 60 ਲੱਖ) ਸਾਲ ਪਹਿਲਾਂ ਬਣਿਆ। ਗੁਜਰਾਤ।”

ਤੁਹਾਨੂੰ ਦੱਸ ਦੇਈਏ ਕਿ ਗਿਰਨਾਰ ਪਰਬਤ ਗੁਜਰਾਤ ਦੇ ਜੂਨਾਗੜ੍ਹ ਨੇੜੇ ਸਥਿਤ ਇੱਕ ਪ੍ਰਸਿੱਧ ਪਵਿੱਤਰ ਪਰਬਤ ਹੈ। ਇਸ ਨੂੰ ਹਿੰਦੂਆਂ ਅਤੇ ਜੈਨੀਆਂ ਦੋਵਾਂ ਲਈ ਸਭ ਤੋਂ ਮਹੱਤਵਪੂਰਨ ਤੀਰਥ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਆਪਣੇ ਚੱਲ ਰਹੇ ‘ਔਰਾ ਟੂਰ’ ਦੇ ਹਿੱਸੇ ਵਜੋਂ ਦਿਲਜੀਤ 21 ਨਵੰਬਰ 2026 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਪਣਾ ਪ੍ਰਦਰਸ਼ਨ ਕਰਨਗੇ।

ਗਿਰ ਨੈਸ਼ਨਲ ਪਾਰਕ ਦਾ ਕੀਤਾ ਦੌਰਾ

ਸ਼ਹਿਰ ਵਿੱਚ ਆਪਣੇ ਠਹਿਰਾਅ ਦੌਰਾਨ ਦਿਲਜੀਤ ਨੇ ਜੰਗਲੀ ਜੀਵਨ ਦਾ ਆਨੰਦ ਲੈਣ ਲਈ ‘ਗਿਰ ਨੈਸ਼ਨਲ ਪਾਰਕ ਸਫਾਰੀ’ ਦਾ ਦੌਰਾ ਕੀਤਾ। ਮੰਗਲਵਾਰ ਨੂੰ ਗਾਇਕ ਅਤੇ ਅਦਾਕਾਰ ਨੇ ਸਫਾਰੀ ਤੋਂ ਆਪਣੀ ਇੱਕ ਵੀਡੀਓ ਪੋਸਟ ਕੀਤੀ। ਵੀਡੀਓ ਵਿੱਚ ਉਹ ਜੀਪ ਰਾਹੀਂ ਜੰਗਲ ਵਿੱਚੋਂ ਲੰਘਦੇ ਹੋਏ ਕੈਮਰੇ ਅਤੇ ਦੂਰਬੀਨ ਰਾਹੀਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦੇ ਦਿਖਾਈ ਦਿੱਤੇ। ਸਫਾਰੀ ਦੌਰਾਨ ਸ਼ੇਰ ਅਤੇ ਹੋਰ ਜੰਗਲੀ ਜਾਨਵਰ ਵੀ ਦੇਖੇ ਜਾ ਸਕਦੇ ਸਨ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਸੀ, “ਗਿਰ ਨੈਸ਼ਨਲ ਪਾਰਕ ਸਫਾਰੀ, ਗੁਜਰਾਤ, ਔਰਾ ਇੰਡੀਆ ਟੂਰ 2026।”

ਦਿਲਜੀਤ ਦੋਸਾਂਝ ਦਾ ਤਾਜ਼ਾ ਵਿਵਾਦ

ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣੇ ‘ਔਰਾ ਟੂਰ’ ਦੇ ਹਿੱਸੇ ਵਜੋਂ ਇੰਦੌਰ ਵਿੱਚ ਪ੍ਰਦਰਸ਼ਨ ਕੀਤਾ, ਜਿੱਥੇ ਉਨ੍ਹਾਂ ਨੇ ਆਪਣੇ 4 ਗੀਤਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਲੈ ਕੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਪ੍ਰਦਰਸ਼ਨ ਦੌਰਾਨ ਉਸ ਨੇ ਕਿਹਾ, “ਇਹ ਨਹੀਂ ਗਾਉਣਾ, ਉਹ ਨਹੀਂ ਗਾਉਣਾ, ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ।”

ਉਲੇਖਯੋਗ ਹੈ ਕਿ ਬਾਲ ਸੁਰੱਖਿਆ ਅਧਿਕਾਰੀਆਂ ਨੇ ਦਿਲਜੀਤ ਦੇ ਗੀਤਾਂ ‘ਪਟਿਆਲਾ ਪੈੱਗ’, ‘5 ਤਾਰਾ’, ‘ਕੇਸ’ ਅਤੇ ‘ਜੱਟ ਫਾਇਰ ਕਰਦਾ’ ‘ਤੇ ਇਤਰਾਜ਼ ਜਤਾਇਆ ਹੈ ਅਤੇ ਬੱਚਿਆਂ ‘ਤੇ ਇਨ੍ਹਾਂ ਗੀਤਾਂ ਦੇ ਸੰਭਾਵੀ ਪ੍ਰਭਾਵ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।