RUBBING BANANA PEEL BENEFITS: ਪਹਿਲੇ ਸਮੇਂ ਵਿੱਚ ਚਿਹਰੇ ਦੀ ਦੇਖਭਾਲ ਦਾ ਮਤਲਬ ਬਸ ਸਾਫ਼ ਪਾਣੀ ਨਾਲ ਚਿਹਰਾ ਧੋਣਾ ਅਤੇ ਹਲਦੀ ਲਗਾਉਣਾ ਹੁੰਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਅੱਜ ਵਧਦੇ ਪ੍ਰਦੂਸ਼ਣ ਤੋਂ ਚਮੜੀ ਨੂੰ ਬਚਾਉਣ ਲਈ ਬਜ਼ਾਰ ਵਿੱਚ ਕਈ ਤਰ੍ਹਾਂ ਦੇ ਐਂਟੀ-ਪ੍ਰਦੂਸ਼ਣ ਚਿਹਰੇ ਦੀ ਦੇਖਭਾਲ ਵਾਲੇ ਪ੍ਰੋਡਕਟ ਅਤੇ ਉਪਾਅ ਮੌਜ਼ੂਦ ਹਨ। ਇਸਦੇ ਨਾਲ ਹੀ, ਰਵਾਇਤੀ ਘਰੇਲੂ ਨੁਸਖੇ ਵੀ ਕਾਫ਼ੀ ਮਸ਼ਹੂਰ ਹੋ ਰਹੇ ਹਨ। ਇਸਦਾ ਇੱਕ ਉਦਾਹਰਣ ਬਨਾਨਾ ਬੋਟੌਕਸ ਹੈ।
ਅੱਜ ਕੱਲ ਚਿਹਰੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਬਨਾਨਾ ਬੋਟੌਕਸ ਇੱਕ ਨਵੇਂ ਟ੍ਰੈਂਡ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਹਾਲਾਂਕਿ, ਇਹ ਕਾਫ਼ੀ ਸਮੇਂ ਤੋਂ ਮੌਜ਼ੂਦ ਹੈ ਪਰ ਹਾਲ ਹੀ ਵਿੱਚ ਇਸਨੂੰ ਕਾਫ਼ੀ ਪ੍ਰਸਿੱਧੀ ਮਿਲੀ ਹੈ, ਖਾਸ ਕਰਕੇ ਉਦੋਂ ਤੋਂ ਜਦੋਂ ਤੋਂ ਮਸ਼ਹੂਰ ਹਸਤੀਆਂ ਨੇ ਇਸਨੂੰ ਅਪਣਾਉਣਾ ਸ਼ੁਰੂ ਕੀਤਾ ਹੈ। ਹਾਲ ਹੀ ਵਿੱਚ ਅਦਾਕਾਰਾ ਅਦਾ ਸ਼ਰਮਾ ਨੇ ਬਨਾਨਾ ਬੋਟੌਕਸ ਇਲਾਜ ਲਿਆ ਪਰ ਕੀ ਇਹ ਅਸਲ ਵਿੱਚ ਝੁਰੜੀਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ? ਆਓ ਜਾਣਦੇ ਹਾਂ…
ਬਨਾਨਾ ਬੋਟੌਕਸ ਕੀ ਹੈ?
ਬਨਾਨਾ ਬੋਟੌਕਸ ਅੱਜ ਕੱਲ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ। ਇਸ ਵਿੱਚ ਕੇਲੇ ਦੇ ਛਿਲਕੇ ਦੇ ਅੰਦਰੂਨੀ ਹਿੱਸੇ ਨੂੰ ਸਿੱਧੇ ਚਿਹਰੇ ‘ਤੇ ਰਗੜਿਆਂ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਚਮੜੀ ਨਰਮ ਹੁੰਦੀ ਹੈ ਅਤੇ ਝੁਰੜੀਆਂ ਘੱਟ ਹੁੰਦੀਆਂ ਹਨ। ਅਦਾਕਾਰਾ ਅਦਾ ਸ਼ਰਮਾ ਨੇ ਵੀ ਇਸਨੂੰ ਅਜ਼ਮਾਇਆ ਅਤੇ ਇਸਦਾ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ, ਜਿਸ ਤੋਂ ਬਾਅਦ ਇਹ ਟ੍ਰੈਂਡ ਚਰਚਾ ਵਿੱਚ ਆ ਗਿਆ।
ਅਦਾਕਾਰਾ ਅਦਾ ਸ਼ਰਮਾ ਨੇ ਵੀਡੀਓ ਕੀਤਾ ਸ਼ੇਅਰ
ਅਦਾਕਾਰਾ ਅਦਾ ਸ਼ਰਮਾ ਨੇ ਵੀ ਇਸ ਟ੍ਰੈਂਡ ਨੂੰ ਅਜ਼ਮਾਇਆ ਅਤੇ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਨਾਲ ਆਪਣਾ ਅਨੁਭਵ ਸ਼ੇਅਰ ਕੀਤਾ। ਮਜ਼ਾਕੀਆ ਅੰਦਾਜ਼ ਵਿੱਚ ਅਦਾਕਾਰਾ ਕੇਲੇ ਦੇ ਛਿਲਕੇ ਨੂੰ ਬੋਟੌਕਸ ਦਾ ਸਭ ਤੋਂ ਸਸਤਾ ਆਪਸ਼ਨ ਦੱਸ ਰਹੀ ਹੈ ਅਤੇ ਦਿਖਾ ਰਹੀ ਹੈ ਕਿ ਇਸਨੂੰ ਚਿਹਰੇ ‘ਤੇ ਕਿਵੇਂ ਲਗਾਉਣਾ ਹੈ। ਇਸ ਤਰੀਕੇ ਨੂੰ ਅਜ਼ਮਾਉਦੇ ਹੋਏ ਅਦਾ ਸ਼ਰਮਾ ਨੇ ਕਿਹਾ ਕਿ ਬੋਟੌਕਸ ਦਾ ਸਭ ਤੋਂ ਸਸਤਾ ਆਪਸ਼ਨ ਉਹ ਹੈ ਜੋ ਤੁਹਾਡੇ ਘਰ ਵਿੱਚ ਪਹਿਲਾਂ ਤੋਂ ਮੌਜ਼ੂਦ ਹੈ ਅਤੇ ਇਹ ਅਜਿਹੀ ਚੀਜ਼ ਹੈ ਜਿਸਨੂੰ ਅਸੀਂ ਸਾਲਾਂ ਤੋਂ ਸੁੱਟ ਰਹੇ ਹਾਂ। ਅਦਾਕਾਰਾ ਨੇ ਮਜ਼ਾਕ ਵਿੱਚ ਕਿਹਾ ਕਿ ਇਹ ਬਨਾਨਾ ਬੋਟੌਕਸ ਹੈ। ਬਸ ਇੱਕ ਕੇਲੇ ਦਾ ਛਿਲਕਾ ਲਓ ਅਤੇ ਇਸਨੂੰ ਆਪਣੇ ਚਿਹਰੇ ‘ਤੇ ਲਗਾਓ।
ਕੀ ਕੇਲੇ ਦਾ ਛਿਲਕਾ ਬੋਟੌਕਸ ਦੀ ਤਰ੍ਹਾਂ ਕੰਮ ਕਰਦਾ ਹੈ?
ਕੇਲੇ ਵਿੱਚ ਪੋਸ਼ਕ ਤੱਤ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਇਸਦੇ ਛਿਲਕੇ ਵਿੱਚ ਕਈ ਕੁਦਰਤੀ ਤੱਤ ਪਾਏ ਜਾਂਦੇ ਹਨ। ਹਾਲਾਂਕਿ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸਿਰਫ਼ ਕੇਲੇ ਦਾ ਛਿਲਕਾ ਲਗਾਉਣ ਨਾਲ ਬੋਟੌਕਸ ਟੀਕੇ ਵਰਗਾ ਅਸਰ ਹੁੰਦਾ ਹੈ। ਝੁਰੜੀਆਂ ਨੂੰ ਘੱਟ ਕਰਨ ਵਿੱਚ ਬੋਟੌਕਸ ਜ਼ਿਆਦਾ ਮਦਦਗਾਰ ਹੈ। ਇਸਦਾ ਅਸਰ 3 ਤੋਂ 4 ਮਹੀਨੇ ਤੱਕ ਰਹਿੰਦਾ ਹੈ। ਸਮੇਂ ਬੀਤ ਜਾਣ ਦੇ ਨਾਲ ਝੁਰੜੀਆਂ ਨਹੀਂ ਬਣਦੀਆਂ। ਚਿਹਰੇ ‘ਤੇ ਬਣੀਆਂ ਝੁਰੜੀਆਂ ਹੌਲੀ-ਹੌਲੀ ਘੱਟ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ, ਇਹ ਨਾ ਸੋਚੋ ਕਿ ਕੇਲੇ ਦੇ ਛਿਲਕੇ ਨੂੰ ਚਿਹਰੇ ‘ਤੇ ਰਗੜਨ ਨਾਲ ਬੋਟੌਕਸ ਵਰਗਾ ਅਸਰ ਹੋਵੇਗਾ।
ਕੀ ਇਹ ਨੁਸਖਾ ਕੰਮ ਕਰਦਾ ਹੈ?
ਬੋਟੌਕਸ ਖਾਸ ਹੁੰਦਾ ਹੈ। ਇਸ ਵਿੱਚ ਬੋਟੂਲਿਨਮ ਟੌਕਸਿਨ ਨੂੰ ਖਾਸ ਮਾਸਪੇਸ਼ੀਆਂ ਵਿੱਚ ਇੰਜੈਕਟ ਕੀਤਾ ਜਾਂਦਾ ਹੈ। ਇਹ ਕੁਝ ਝੁਰੜੀਆਂ ਨੂੰ ਘੱਟ ਕਰਦਾ ਹੈ। ਕੇਲੇ ਦੇ ਛਿਲਕੇ ਇੰਨੇ ਪ੍ਰਭਾਵੀ ਨਹੀਂ ਹੁੰਦੇ। ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਚਿਹਰੇ ‘ਤੇ ਛਿਲਕਾ ਰਗੜਨ ਨਾਲ ਉਮਰ ਵਧਣ ਦੇ ਲੱਛਣ ਘੱਟ ਹੁੰਦੇ ਹਨ ਜਾਂ ਕੋਲੇਜਨ ਦਾ ਉਤਪਾਦਨ ਵਧਦਾ ਹੈ। ਇਸਦੇ ਨਾਲ ਹੀ, ਕੁਝ ਲੋਕਾਂ ਨੂੰ ਚਮੜੀ ‘ਤੇ ਸਿੱਧੇ ਕੇਲੇ ਦੇ ਛਿਲਕਾ ਲਗਾਉਣ ਨਾਲ ਐਲਰਜੀ ਹੋ ਸਕਦੀ ਹੈ।
ਕੇਲੇ ਦੇ ਛਿਲਕੇ ਨੂੰ ਚਿਹਰੇ ‘ਤੇ ਰਗੜਨ ਤੋਂ ਚੰਗਾ ਹੈ ਕਿ ਚਮੜੀ ਦੀ ਸਹੀਂ ਦੇਖਭਾਲ ਕਰੋ। ਝੁਰੜੀਆਂ, ਦਾਗ-ਧੱਬੇ ਅਤੇ ਵਧਦੀ ਉਮਰ ਦੇ ਲੱਛਣਾਂ ਤੋਂ ਛੁਟਕਾਰਾ ਪਾਉਣ ਲਈ ਪਹਿਲਾਂ ਕਿਸੇ ਚਮੜੀ ਮਾਹਰ ਤੋਂ ਸਲਾਹ ਲਓ।