Saturday, October 3Malwa News
Shadow

‘ਦਾਦਾ’ ਬਣੇ ਨਵਜੋਤ ਸਿੱਧੂ, ਪੋਤੀ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ

ਹੈਦਰਾਬਾਦ: ਸਾਬਕਾ ਭਾਰਤੀ ਕ੍ਰਿਕਟਰ ਅਤੇ ਨੇਤਾ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾਦਾ-ਦਾਦੀ ਬਣੇ। ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਦੇ ਘਰ ਨੰਨ੍ਹੀ ਧੀ ਨੇ ਜਨਮ ਲਿਆ ਹੈ। ਇਸ ਦੇ ਨਾਲ ਹੀ, ਕਰਨ ਸਿੱਧੂ ਅਤੇ ਇਨਾਇਤ ਵੀ ਮਾਤਾ-ਪਿਤਾ ਬਣੇ। ਨਵਜੋਤ ਸਿੱਧੂ ਨੇ ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਖੁਸ਼ੀ ਨੂੰ ਸਾਂਝਾ ਕਰਦਿਆਂ ਫੈਨਸ ਨੂੰ ਦੱਸਿਆ ਕਿ, ਉਹ ਦਾਦਾ ਬਣ ਗਏ ਹਨ।

‘ਮਾਂ ਪਾਰਵਤੀ ਦਾ ਅਸ਼ੀਰਵਾਦ’

ਨਵਜੋਤ ਸਿੱਧੂ ਨੇ ਖੁਸ਼ੀ ਸਾਂਝੀ ਕਰਦਿਆ ਦੱਸਿਆ ਕਿ, ਉਹ ਦਾਦਾ ਬਣ ਗਏ ਹਨ। ਉਨ੍ਹਾਂ ਦੇ ਘਰ 1 ਅਕਤੂਬਰ ਨੂੰ ਉਨ੍ਹਾਂ ਦੀ ਪੋਤੀ ਅਤੇ ਕਰਨ ਸਿੱਧੂ ਅਤੇ ਇਨਾਇਤ ਦੀ ਧੀ ਨੇ ਜਨਮ ਲਿਆ ਹੈ। ਉਨ੍ਹਾਂ ਨੇ ਅਪਣੀ ਪੋਤੀ ਨਾਲ ਫੋਟੋ ਵੀ ਸਾਂਝੀ ਕੀਤੀ। ਫੋਟੋ ਵਿੱਚ ਦਿਖਿਆ ਕਿ ਨਵਜੋਤ ਸਿੰਘ ਸਿੱਧੂ ਬੱਚੀ ਦੇ ਪੈਰਾਂ ਨੂੰ ਮੱਥੇ ਨਾਲ ਲਗਾ ਰਹੇ ਹਨ ਅਤੇ ਲਿਖਿਆ- ‘ਮਾਤਾ ਪਾਰਵਤੀ ਦਾ ਅਸ਼ੀਰਵਾਦ, ਉਨ੍ਹਾਂ ਨੇ ਮੈਨੂੰ ਇਸ ਸਾਲ ਜਨਵਰੀ ਵਿੱਚ ਗੁਪਤ ਨਵਰਾਤਰੀ ਦੀ ਅਸ਼ਟਮੀ ਦੇ ਦਿਨ ਹੀ ਪੋਤੀ ਆਰੀਆ ਦੀ ਝਲਕ ਦਿਖਾਈ ਸੀ।’

ਨਵਜੋਤ ਸਿੱਧੂ ਨੇ ਪੋਤੀ ਦਾ ਨਾਮ ਵੀ ਰਿਵੀਲ ਕਰਦਿਆ ਦੱਸਿਆ ਕਿ, ਬੱਚੀ ਦਾ ਨਾਮ ਆਰੀਆ ਸਿੱਧੂ ਰੱਖਿਆ ਗਿਆ ਹੈ।

ਫੈਨਜ਼ ਦੇ ਰਹੇ ਵਧਾਈ

ਸੋਸ਼ਲ ਮੀਡੀਆ ਉੱਤੇ ਪਹਿਲਾਂ ਖੂਬਸੂਰਤ ਕਾਰਡ ਸ਼ੇਅਰ ਕੀਤਾ ਗਿਆ ਅਤੇ ਫਿਰ ਨਵਜੋਤ ਸਿੱਧੂ ਨੇ ਪੋਤੀ ਨਾਲ ਫੋਟੋ ਸਾਂਝੀ ਕੀਤੀ। ਇਸ ਉੱਤੇ ਫੈਨਜ਼ ਵਲੋਂ ਵੀ ਪਿਆਰ ਦਿਖਾਇਆ ਜਾ ਰਿਹਾ ਹੈ। ਸ਼ੇਅਰ ਕੀਤੇ ਗਏ ਕਾਰਡ ਉੱਤੇ ਦਾਦਾ-ਦਾਦੀ (ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ) ਅਤੇ ਨਾਨਾ-ਨਾਨੀ (ਮੀਨਾ ਤੇ ਮਨਿੰਦਰ ਰੰਧਾਵਾ) ਦਾ ਨਾਮ ਲਿਖਿਆ ਗਿਆ। ਫੈਨਜ਼ ਵਲੋਂ ਨਵਜੋਤ ਸਿੱਧੂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਦਾ ਵਿਆਹ ਪਟਿਆਲਾ ਦੀ ਰਹਿਣ ਵਾਲੀ ਇਨਾਇਤ ਨਾਲ ਹੋਇਆ ਸੀ। ਹਾਲ ਹੀ ਵਿੱਚ, ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਨੂੰਹ ਇਨਾਇਤ, ਪੁੱਤਰ ਕਰਨ, ਪਤਨੀ ਨਵਜੋਤ ਸਿੰਘ ਕੌਰ ਅਤੇ ਧੀ ਰਾਬੀਆ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ।

ਕੁਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਇਨਾਇਤ ਦੀ ਗਰਭ ਅਵਸਥਾ ਦਾ ਇੱਕ ਵੀਡੀਓ ਪੋਸਟ ਕੀਤਾ ਸੀ। ਇਹ ਫੋਟੋਆਂ ਅਤੇ ਵੀਡੀਓ ਉਨ੍ਹਾਂ ਦੇ ਘਰ ਹੋਏ ਇੱਕ ਛੋਟੇ ਜਿਹੇ ਸਮਾਗਮ ਦੀਆਂ ਸਨ। ਉਨ੍ਹਾਂ ਲਿਖਿਆ ਸੀ ਕਿ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ।

ਦੱਸ ਦਈਏ ਕਿ ਇਸ ਸਮੇਂ ਨਵਜੋਤ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦਿਖਾਏ ਦਿੰਦੇ ਹਨ। ਸ਼ੋਅ ਦਾ ਸੀਜ਼ਨ 5 ਹਾਲ ਹੀ ਵਿੱਚ 26 ਸਤੰਬਰ 2026 ਤੋਂ Netflix Official Site ‘ਤੇ ਸ਼ੁਰੂ ਹੋ ਚੁੱਕਾ ਹੈ।