Monday, September 28Malwa News
Shadow

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਐਥਲੈਟਿਕਸ ਅਤੇ ਬੈਡਮਿੰਟਨ ਦੇ ਹੋਏ ਜ਼ਿਲ੍ਹਾ ਪੱਧਰੀ ਮੁਕਾਬਲੇ

ਤਰਨ ਤਾਰਨ, 28 ਸਤੰਬਰ :         ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ 4’ ਤਹਿਤ ਅੱਜ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਐਥਲੈਟਿਕਸ ਅਤੇ ਬੈਡਮਿੰਟਨ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 9 ਵੱਖ-ਵੱਖ ਬਲਾਕਾਂ ਤੋਂ ਖਿਡਾਰੀਆਂ ਨੇ ਭਾਗ ਲਿਆ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਦਿਲਕਸ਼ ਮੁਕਾਬਲੇ ਦੇਖਣ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ-14 ਵਿੱਚ 600 ਮੀਟਰ ਲੜਕੀਆਂ ਵਿੱਚੋਂ ਪਹਿਲਾ ਸਥਾਨ  ਹੁਸਨਪ੍ਰੀਤ ਕੌਰ, ਦੂਸਰਾ ਸਥਾਨ ਸੁੱਭਦੀਪ ਕੌਰ ਅਤੇ ਤੀਸਰਾ ਸਥਾਨ ਦਿਲਸੀਰਤ ਕੌਰ ਨੇ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ 1500 ਮੀਟਰ ਵਿੱਚੋਂ ਪਹਿਲਾ ਸਥਾਨ ਸਰਮਤਜੀਤ ਕੌਰ, ਦੂਸਰਾ ਸਥਾਨ ਸੁਮਨਪ੍ਰੀਤ ਕੌਰ ਅਤੇ ਤੀਸਰਾ ਸਥਾਨ ਗੁਰਲੀਨ ਕੌਰ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਅੰਡਰ-14 ਵਿੱਚ 600 ਮੀਟਰ ਲੜਕਿਆਂ ਵਿੱਚੋਂ ਪਹਿਲਾ ਸਥਾਨ ਹੁਸਨਦੀਪ ਸਿੰਘ, ਦੂਸਰਾ ਸਥਾਨ ਹਨੀ ਸਿੰਘ ਅਤੇ ਤੀਸਰਾ ਸਥਾਨ ਪ੍ਰਿੰਸ ਕੁਮਾਰ ਨੇ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੇ 100 ਮੀਟਰ ਵਿੱਚੋਂ ਪਹਿਲਾ ਸਥਾਨ ਮਨਜੀਤ ਸਿੰਘ, ਦੂਸਰਾ ਸਥਾਨ ਰਿਪੁਦਮਨਜੀਤ ਸਿੰਘ ਅਤੇ ਤੀਸਰਾ ਸਥਾਨ ਅਮਿਤ ਕੁਮਾਰ ਨੇ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਅੰਡਰ-17 ਦੇ 1500 ਮੀਟਰ ਲੜਕਿਆਂ ਵਿੱਚੋਂ ਪਹਿਲਾ ਸਥਾਨ ਜਸਰਾਜ ਸਿੰਘ, ਦੂਸਰਾ ਸਥਾਨ ਜਰਮਨ ਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਸਰਤਾਜ ਸਿੰਘ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਬੈਡਮਿੰਟਨ ਵਿੱਚ ਅੰਡਰ-14 ਲੜਕੀਆਂ ਵਿੱਚ ਪਹਿਲਾ ਸਥਾਨ ਜੈਸਿਕਾ ਅਰੋੜਾ, ਦੂਸਰਾ ਸਥਾਨ ਪ੍ਰਭਦੀਪ ਕੌਰ ਅਤੇ ਤੀਸਰਾ ਸਥਾਨ ਹਰਨੂਰ ਕੌਰ ਨੇ ਹਾਸਲ ਕੀਤਾ।