ਭਾਰਤੀ ਸੱਭਿਆਚਾਰ ਵਿੱਚ ਕੰਨ ਵਿੰਨ੍ਹਣਾ ਸਿਰਫ਼ ਸੁੰਦਰ ਬਣਨ ਦਾ ਰਾਸਤਾ ਨਹੀਂ ਹੈ। ਇਸਦਾ ਗਹਿਰਾ ਧਾਰਮਿਕ, ਸੱਭਿਆਚਾਰਕ ਅਤੇ ਵਿਗਿਆਨਕ ਮਹੱਤਵ ਹੈ। ਇਸਨੂੰ ਕੰਨ ਵਿੰਨ੍ਹਣ ਦੀ ਰਸਮ ਕਿਹਾ ਜਾਂਦਾ ਹੈ। ਬਚਪਨ ਵਿੱਚ ਮਾਤਾ-ਪਿਤਾ ਵੱਲੋ ਕੰਨ ਵਿੰਨ੍ਹਣ ਦੀ ਰਸਮ ਤੋਂ ਲੈ ਕੇ ਵੱਡੇ ਹੋਣ ‘ਤੇ ਆਪਣੀ ਪਸੰਦ ਅਤੇ ਸਟਾਈਲ ਦੀਆਂ ਵਾਲੀਆਂ ਪਹਿਣਨ ਤੱਕ ਦਾ ਸਫਰ ਹਰ ਭਾਰਤੀ ਦੇ ਜੀਵਨ ਦਾ ਇੱਕ ਸੁੰਦਰ ਹਿੰਸਾ ਹੁੰਦਾ ਹੈ। ਹਾਲਾਂਕਿ, ਕੰਨ ਵਿੰਨ੍ਹਣਾ ਸਿਰਫ਼ ਫੈਸ਼ਨ ਨਹੀਂ ਹੈ ਸਗੋਂ ਇਸ ਨਾਲ ਇੱਕ ਛੋਟਾ ਜਿਹਾ ਜਖ਼ਮ ਵੀ ਬਣ ਜਾਂਦਾ ਹੈ, ਜਿਸਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਸਹੀ ਦੇਖਭਾਲ ਅਤੇ ਸਮੇਂ ਦੀ ਲੋੜ ਹੁੰਦੀ ਹੈ। APS ਅਤੇ ਮੈਡੀਕਲ ਰਿਪੋਰਟ ਅਨੁਸਾਰ, ਸ਼ੁਰੂਆਤ ਵਿੱਚ ਸਹੀ ਦੇਖਭਾਲ ਨਾ ਕਰਨ ਨਾਲ ਇਨਫੈਕਸ਼ਨ ਜਾਂ ਚਮੜੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜਖਮ ਨੂੰ ਜਲਦੀ ਅਤੇ ਸੁਰੱਖਿਅਤ ਰੂਪ ਨਾਲ ਠੀਕ ਕਰਨ ਲਈ ਸਹੀ ਦੇਖਭਾਲ ਜ਼ਰੂਰੀ ਹੈ।
ਕੰਨ ਵਿੰਨ੍ਹਣਾ ਚਾਹੇ ਛੋਟੀ ਪ੍ਰੀਕਿਰੀਆ ਲੱਗੇ ਪਰ ਅਸਲ ਵਿੱਚ ਇਹ ਚਮੜੀ ‘ਤੇ ਬਣਿਆ ਇੱਕ ਛੋਟਾ ਜਿਹਾ ਜਖ਼ਮ ਹੁੰਦਾ ਹੈ, ਜਿਸਨੂੰ ਠੀਕ ਹੋਣ ਲਈ ਸਹੀ ਦੇਖਭਾਲ ਅਤੇ ਸਮੇਂ ਦੀ ਲੋੜ ਹੁੰਦੀ ਹੈ। ਇਸ ਲਈ ਸਾਫ-ਸਫਾਈ ਬਣਾਏ ਰੱਖਣ ਦੇ ਨਾਲ-ਨਾਲ ਕੁਝ ਅਸਾਨ ਸਾਵਧਾਨੀਆਂ ਵੀ ਜ਼ਰੂਰੀ ਹਨ। ਤੇਜ਼ੀ ਨਾਲ ਠੀਕ ਹੋਣ ਲਈ ਅਗਲੇ ਕੁਝ ਦਿਨਾਂ ਤੱਕ ਜਗ੍ਹਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਛੋਟੀ ਜਿਹੀ ਲਾਪਰਵਾਹੀ ਨਾਲ ਇਨਫੈਕਸ਼ਨ ਅਤੇ ਦਰਦ ਹੋ ਸਕਦਾ ਹੈ, ਜਿਸ ਕਰਕੇ ਤੁਹਾਨੂੰ ਸ਼ਾਇਦ ਵਾਲੀਆਂ ਕੱਢਣੀਆਂ ਪੈ ਸਕਦੀਆਂ ਹਨ।
ਕੰਨ ਵਿੰਨ੍ਹਣ ਤੋਂ ਬਾਅਦ ਦਰਦ ਤੋਂ ਰਾਹਤ ਪਾਉਣ ਲਈ ਕੀ ਕਰੀਏ?
- ਕੰਨ ਵਿੰਨ੍ਹਣ ਵਾਲੀ ਜਗ੍ਹਾਂ ਨੂੰ ਸਾਫ ਰੱਖੋ: ਕੰਨ ਵਿੰਨ੍ਹਣ ਵਾਲੀ ਜਗ੍ਹਾਂ ਨੂੰ ਸਾਫ ਰੱਖਣਾ ਜ਼ਰੂਰੀ ਹੈ। ਤੁਸੀਂ ਸਧਾਰਨ ਲੂਣ-ਪਾਣੀ ਦੇ ਘੋਲ ਨਾਲ ਜਖ਼ਮ ਨੂੰ ਸਾਫ ਕਰ ਸਕਦੇ ਹੋ। ਮਾਹਰ ਅਜਿਹਾ ਹੱਲ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹਨ, ਜਿਸ ਵਿੱਚ ਸਿਰਫ ਸੋਡੀਅਮ ਕਲੋਰਾਈਡ ਹੋ। ਹਾਲਾਂਕਿ, ਇਹ ਨਾ ਸੋਚੋ ਕਿ ਵਾਰ-ਵਾਰ ਸਾਫ ਕਰਨ ਨਾਲ ਜਖ਼ਮ ਜਲਦੀ ਭਰੇਗਾ। ਕੰਨ ਵਿੰਨ੍ਹਣ ‘ਤੇ ਸ਼ਰਾਬ, ਹਾਈਡ੍ਰੋਜਨ ਪੇਰੋਕਸਾਈਡ, ਤੇਜ਼ ਐਂਟੀਸੈਪਟਿਕ ਜਾਂ ਖੁਸ਼ਬੂ ਵਾਲੇ ਪ੍ਰੋਡਕਟਾਂ ਦਾ ਇਸਤੇਮਾਲ ਨਾ ਕਰੋ।
- ਕੰਨ ਦੀਆਂ ਵਾਲੀਆਂ ਨੂੰ ਵਾਰ-ਵਾਰ ਨਾ ਘੁੰਮਾਓ: ਬਹੁਤ ਸਾਰੇ ਲੋਕ ਮੰਨਦੇ ਹਨ ਕਿ ਕੰਨ ਵਿੰਨ੍ਹਣ ਤੋਂ ਬਾਅਦ ਕੰਨ ਦੀਆਂ ਵਾਲੀਆਂ ਨੂੰ ਵਾਰ-ਵਾਰ ਹਿਲਾਉਣ ਨਾਲ ਜਖ਼ਮ ਜਲਦੀ ਠੀਕ ਹੁੰਦਾ ਹੈ ਪਰ ਅਜਿਹਾ ਕਰਨ ਨਾਲ ਠੀਕ ਹੋ ਰਹੀ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਹੱਥਾਂ ਨਾਲ ਕੰਨ ਦੀਆਂ ਵਾਲੀਆਂ ਨੂੰ ਟਚ ਕਰਨਾ, ਖਿੱਚਣਾ ਜਾਂ ਹਿਲਾਉਣ ਤੋਂ ਬਚੋ। ਉਸ ਜਗ੍ਹਾਂ ਨੂੰ ਬਿਨਾਂ ਵਜ੍ਹਾਂ ਹੱਥ ਲਗਾਉਣ ਤੋਂ ਬਚੋ।
- ਘਰੇਲੂ ਨੁਸਖ਼ਿਆਂ ਤੋਂ ਬਚੋ:ਬਹੁਤ ਸਾਰੇ ਲੋਕ ਕੰਨ ਵਿੰਨ੍ਹਣ ਨੂੰ ਜਲਦੀ ਠੀਕ ਕਰਨ ਲਈ ਘਰੇਲੂ ਨੁਸਖ਼ੇ ਅਜ਼ਮਾਉਦੇ ਹਨ। ਕੰਨ ਵਿੰਨ੍ਹਣ ਵਾਲੀ ਜਗ੍ਹਾਂ ‘ਤੇ ਸਿੱਧੇ ਹਲਦੀ, ਨਿੰਮ ਦਾ ਪੇਸਟ, ਨਾਰੀਅਲ ਦਾ ਤੇਲ, ਨਿੰਬੂ ਦਾ ਰਸ, ਸਿਰਕਾ ਜਾਂ ਹੋਰ ਘਰੇਲੂ ਨੁਸਖੇ ਲਗਾਉਣਾ ਸਹੀ ਨਹੀਂ ਹੈ। ਨ
- ਮੇਕਅੱਪ ਅਤੇ ਚਮੜੀ ਦੇ ਹੋਰ ਪ੍ਰੋਡਕਟਾਂ ਤੋਂ ਬਚੋ:ਕੰਨ ਵਿੰਨ੍ਹਣ ਵਾਲੀ ਜਗ੍ਹਾਂ ਦੇ ਆਲੇ-ਦੁਆਲੇ ਫੇਸ ਕ੍ਰੀਮ, ਸੀਰਮ, ਫਾਊਂਡੇਸ਼ਨ, ਵਾਲਾ ਦਾ ਤੇਲ ਜਾਂ ਹੇਅਰ ਸਟਾਈਲਿੰਗ ਪ੍ਰੋਡਕਟ ਲਗਾਉਣ ਤੋਂ ਬਚੋ। ਇਨ੍ਹਾਂ ਪ੍ਰੋਡਕਟਾਂ ਵਿੱਚ ਮੌਜ਼ੂਦ ਕੁਝ ਚੀਜ਼ਾਂ ਸੰਵੇਦਨਸ਼ੀਲ ਚਮੜੀ ਵਿੱਚ ਜਲਨ ਪੈਂਦਾ ਕਰ ਸਕਦੀਆਂ ਹਨ। ਇਸ ਲਈ ਜਦੋ ਤੱਕ ਕੰਨ ਵਿੰਨ੍ਹਣ ਵਾਲੀ ਜਗ੍ਹਾਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ, ਉਦੋ ਤੱਕ ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਘੱਟ ਕਰੋ
- ਕੰਨ ‘ਤੇ ਦਬਾਅ ਅਤੇ ਰਗੜ ਤੋਂ ਬਚੋ: ਕੰਨ ਵਿੰਨ੍ਹਣ ਤੋਂ ਬਾਅਦ ਉਸ ਪਾਸੇ ਸੌਣ ਜਾਂ ਹੈੱਡਫੋਨ ਪਾਉਣ ਤੋਂ ਬਚੋ। ਕੱਪੜੇ ਬਦਲਦੇ ਸਮੇਂ ਕੰਨ ਦੀਆਂ ਵਾਲੀਆਂ ਦੇ ਫਸਣ ਜਾਂ ਖਿੱਚਣ ਨਾਲ ਉਸ ਜਗ੍ਹਾਂ ਦਰਦ ਜਾਂ ਜਲਨ ਹੋ ਸਕਦੀ ਹੈ। ਇਸ ਲਈ ਕੰਨ ‘ਤੇ ਬਿਨਾਂ ਵਜ੍ਹਾਂ ਦਬਾਅ ਪਾਉਣ ਜਾਂ ਰਗੜਨ ਤੋਂ ਬਚੋ।