ਚੰਡੀਗੜ੍ਹ: ਆਪਣੇ ਲਾਈਵ ਸ਼ੋਅਜ਼ ਦੇ ਟੂਰ ਦੌਰਾਨ ਗਾਇਕ ਦਿਲਜੀਤ ਦੁਸਾਂਝ ਨੇ ਅਚਾਨਕ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ। ਜੀ ਹਾਂ…ਗਾਇਕ ਨੇ ਆਪਣੀ ਇੱਕ ਐਲਬਮ ਰਿਲੀਜ਼ ਕੀਤੀ, ਜਿਸ ਦੀ ਜਾਣਕਾਰੀ ਗਾਇਕ ਨੇ ਪਹਿਲਾਂ ਹੀ ਇੰਸਟਾਗ੍ਰਾਮ ਉਤੇ ਲਾਈਵ ਆ ਕੇ ਸਾਂਝੀ ਕੀਤੀ ਸੀ। ਗਾਇਕ ਦੀ ਤਾਜ਼ਾ ਰਿਲੀਜ਼ ਕੀਤੀ ਐਲਬਮ ਦਾ ਨਾਂਅ “I am An Artist Bro” ਹੈ। ਇਸ ਐਲਬਮ ਵਿੱਚ ਕੁੱਝ 7 ਗਾਣੇ ਹਨ, ਜੋ ਰੁਮਾਂਟਿਕ ਗੀਤ ਸੁਣਨ ਵਾਲਿਆਂ ਲਈ ਕਿਸੇ ਸੌਗ਼ਾਤ ਤੋਂ ਘੱਟ ਨਹੀਂ ਹਨ।
ਗੀਤ ਸੁਣ ਕੀ ਬੋਲੇ ਪ੍ਰਸ਼ੰਸਕ
ਜਦੋਂ ਤੋਂ ਗਾਇਕ ਦੇ ਗੀਤ ਸੋਪਾਟੀਫਾਈ ਉਤੇ ਰਿਲੀਜ਼ ਹੋਏ ਹਨ, ਪ੍ਰਸ਼ੰਸਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ,”ਮੇਰੇ Spotify ਵਿੱਚ ਨਵਾਂ ਐਲਬਮ ਨਵੇਂ ਲੂਪਸ…ਬਹੁਤ ਧੰਨਵਾਦ।” ਇੱਕ ਹੋਰ ਨੇ ਲਿਖਿਆ, “ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਇਸ ਆਵਾਜ਼ ਨੂੰ ਵਾਰ-ਵਾਰ ਸੁਣ ਸਕਦਾ ਸੀ।” ਇੱਕ ਹੋਰ ਨੇ ਲਿਖਿਆ, “On Repeat, ਨਵੇਂ ਮਾਹੌਲ ਅਤੇ ਨਵੇਂ ਗਾਣੇ।” ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰਸ਼ੰਸਕ ਲਾਲ ਦਿਲ ਦਾ ਇਮੋਜੀ ਸਾਂਝਾ ਕਰ ਰਹੇ ਹਨ।
ਦਿਲਜੀਤ ਦੁਸਾਂਝ ਦਾ ਵਰਕਫਰੰਟ
ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੇ ਲਾਈਵ ਸ਼ੋਅਜ਼ ਵਿੱਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਗਾਇਕ ਦੀ ਨਵੀਂ ਪੰਜਾਬੀ ਫਿਲਮ ‘ਰੰਨਾਂ ਵਿੱਚ ਧੰਨਾ’ ਦਾ ਪਹਿਲਾਂ ਹੀ ਐਲਾਨ ਹੋ ਗਿਆ ਹੈ, ਜਿਸ ਵਿੱਚ ਗਾਇਕ ਦੇ ਨਾਲ ਸੋਨਮ ਬਾਜਵਾ ਕਿਰਦਾਰ ਨਿਭਾਉਂਦੀ ਨਜ਼ਰੀ ਪੈ ਸਕਦੀ ਹੈ, ਹਾਲਾਂਕਿ, ਟੀਮ ਨੇ ਹਲੇ ਤੱਕ ਇਸ ਸੰਬੰਧੀ ਕੁੱਝ ਤੈਅ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਗਾਇਕ ਪਿਛਲੀ ਵਾਰ ‘ਸਤਲੁਜ’ ਅਤੇ ‘ਮੈਂ ਵਾਪਸ ਆਊਂਗਾ’ ਵਿੱਚ ਨਜ਼ਰ ਆਇਆ, ਜਿਸ ਲਈ ਗਾਇਕ ਨੂੰ ਕਾਫੀ ਪ੍ਰਸ਼ੰਸਾ ਹਾਸਿਲ ਹੋਈ ਹੈ।