
ਤਰਨ ਤਾਰਨ, 3 ਸਤੰਬਰ ( ) – ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਰਾਜੀਵ ਕੁਮਾਰ ਛਾਬੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁਲ 9 ਬਲਾਕਾਂ ਦੇ 267 ਸਕੂਲਾਂ ਦੇ ਅਧਿਆਪਕਾਂ ਦੀ ਗਰੀਨ ਸਕੂਲ ਪ੍ਰੋਗਰਾਮ ਆਡਿਟ ਵਾਤਾਵਰਨ ਸਿੱਖਿਆ ਤਹਿਤ ਬੈਚ ਵਾਈਜ਼ ਟ੍ਰੇਨਿੰਗ ਵਰਕਸ਼ਾਪ ਸਰਕਾਰੀ ਹਾਈ ਸਕੂਲ, ਬਾਗੜੀਆਂ ਵਿਖੇ ਲਗਾਈ ਗਈ। ਹੈੱਡਮਾਸਟਰ ਗੁਰਚਰਨ ਸਿੰਘ ਦੀ ਦੇਖ-ਰੇਖ ਹੇਠ ਹੋਏ ਇਸ ਟ੍ਰੇਨਿੰਗ ਪ੍ਰੋਗਰਾਮ ਤਹਿਤ ਵੱਖ-ਵੱਖ ਸਕੂਲਾਂ ਨੂੰ ਗਰੀਨ ਸਕੂਲ ਪ੍ਰੋਗਰਾਮ ਆਡਿਟ ਦੇ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਨੇ ਵੀ ਇਸ ਟ੍ਰੇਨਿੰਗ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਅਧਿਆਪਕਾਂ ਨੂੰ ਵਾਤਾਵਰਨ ਸਿੱਖਿਆ ਦੇ ਲਈ ਉਤਸਾਹਿਤ ਕੀਤਾ। ਈ.ਈ.ਪੀ ਨੋਡਲ ਅਫ਼ਸਰ ਤੇਜਿੰਦਰ ਸਿੰਘ ਨੇ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਸਮੇਂ- ਸਮੇਂ ‘ਤੇ ਪ੍ਰੋਜੈਕਟ ਵਿਚਲੀਆਂ ਹਦਾਇਤਾਂ ਦੀ ਪਾਲਣਾ ਕਰਨ ਹਿੱਤ ਪ੍ਰੇਰਿਆ। ਸਮੂਹ ਅਧਿਆਪਕਾਂ ਲਈ ਸਟੇਸ਼ਨਰੀ, ਚਾਹ ਪਾਣੀ ਅਤੇ ਸਨੈਕਸ, ਜਨਰੇਟਰ ਆਦਿ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਅਤੇ ਟ੍ਰੇਨਿੰਗ ਲਈ ਸਮਾਰਟ ਪੈਨਲ ਦੀ ਵਰਤੋਂ ਕੀਤੀ ਗਈ। ਟ੍ਰੇਨਿੰਗ ਦੇ ਰਿਸੋਰਸ ਪਰਸਨ ਗੁਰਬਖਸ਼ ਸਿੰਘ, ਬਲਜੀਤ ਸਿੰਘ ਅਤੇ ਮਨਪ੍ਰੀਤ ਕੁਮਾਰ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ।