Sunday, November 9Malwa News
Shadow

ਫਰੀਦਕੋਟ ਪੁਲਿਸ ਵੱਲੋਂ ਭਗੌੜੇ ਵਿਅਕਤੀਆਂ ਖਿਲਾਫ ਕੀਤੀ ਜਾ ਰਹੀ ਕਰਵਾਈ ਤਹਿਤ 02 ਭਗੌੜਿਆਂ ਨੂੰ ਕੀਤਾ ਕਾਬੂ

ਫਰੀਦਕੋਟ 6 ਅਗਸਤ,

                   ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਅਦਾਲਤ ਤੋਂ ਭਗੌੜੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਲ੍ਹਾ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ, ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਫਰੀਦਕੋਟ ਪੁਲਿਸ ਦੇ ਪੀ.ਓ ਸਟਾਫ ਵੱਲੋਂ ਮੁੱਕਦਮਾ ਨੰਬਰ 167 ਮਿਤੀ 03-10-2019 ਜੁਰਮ 354,380 IPC ਥਾਣਾ ਸਦਰ ਫਰੀਦਕੋਟ ਵਿੱਚ ਮਿਤੀ 15-07-2024 ਤੋਂ ਭਗੌੜੇ ਚੱਲ ਰਹੇ ਅਰੁਣ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਸੰਜੇ ਨਗਰ, ਫਰੀਦਕੋਟ (ਥਾਣਾ ਸਿਟੀ ਫਰੀਦਕੋਟ) ਅਤੇ ਮੁੱਕਦਮਾ ਨੰਬਰ 27 ਮਿਤੀ 01-02-2016 ਜੁਰਮ 379,411 IPC ਥਾਣਾ ਸਿਟੀ ਫਰੀਦਕੋਟ ਵਿੱਚ ਮਿਤੀ 24-01-2023 ਤੋਂ ਭਗੌੜੇ ਚੱਲ ਰਹੇ ਰਵੀ ਕੁਮਾਰ ਪੁੱਤਰ ਦੇਬੂ ਸਿੰਘ ਵਾਸੀ ਕੰਮੇਆਣਾ ਗੇਟ ਗਲੀ ਨੰ. 03, ਫਰੀਦਕੋਟ (ਥਾਣਾ ਸਿਟੀ ਫਰੀਦਕੋਟ) ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।